ਹਰਿਆਣਾ ’ਚ ਹਿੰਸਾ ਖ਼ਿਲਾਫ਼ ਵੀਐੱਚਪੀ ਤੇ ਬਜਰੰਗ ਦਲ ਨੇ ਦਿੱਲੀ ’ਚ ਕਈ ਥਾਵਾਂ ’ਤੇ ਪ੍ਰਦਰਸ਼ਨ ਕਰਕੇ ਸੜਕਾਂ ਜਾਮ ਕੀਤੀਆਂ
ਨਵੀਂ ਦਿੱਲੀ, 2 ਅਗਸਤ ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਅਤੇ ਬਜਰੰਗ ਦਲ ਦੇ ਕਾਰਕੁਨਾਂ ਨੇ ਹਰਿਆਣਾ ਦੇ ਨੂਹ ਅਤੇ ਗੁਰੂਗ੍ਰਾਮ 'ਚ ਫਿਰਕੂ ਹਿੰਸਾ ਖ਼ਿਲਾਫ਼ ਅੱਜ ਕੌਮੀ ਰਾਜਧਾਨੀ 'ਚ ਕਈ ਥਾਵਾਂ 'ਤੇ ਪ੍ਰਦਰਸ਼ਨ ਕੀਤੇ, ਜਿਸ ਕਾਰਨ ਕਈ ਹਿੱਸਿਆਂ 'ਚ ਟ੍ਰੈਫਿਕ ਜਾਮ ਹੋ...
Advertisement
ਨਵੀਂ ਦਿੱਲੀ, 2 ਅਗਸਤ
ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਅਤੇ ਬਜਰੰਗ ਦਲ ਦੇ ਕਾਰਕੁਨਾਂ ਨੇ ਹਰਿਆਣਾ ਦੇ ਨੂਹ ਅਤੇ ਗੁਰੂਗ੍ਰਾਮ 'ਚ ਫਿਰਕੂ ਹਿੰਸਾ ਖ਼ਿਲਾਫ਼ ਅੱਜ ਕੌਮੀ ਰਾਜਧਾਨੀ 'ਚ ਕਈ ਥਾਵਾਂ 'ਤੇ ਪ੍ਰਦਰਸ਼ਨ ਕੀਤੇ, ਜਿਸ ਕਾਰਨ ਕਈ ਹਿੱਸਿਆਂ 'ਚ ਟ੍ਰੈਫਿਕ ਜਾਮ ਹੋ ਗਿਆ। ਸ਼ਹਿਰ ਦੇ ਗੁਆਂਢੀ ਸੂਬੇ ਹਰਿਆਣਾ 'ਚ ਹਿੰਸਾ ਦੇ ਮੱਦੇਨਜ਼ਰ ਪੁਲੀਸ ਨੇ ਦਿੱਲੀ ਦੀਆਂ ਕਈ ਥਾਵਾਂ 'ਤੇ ਸੁਰੱਖਿਆ ਵਧਾ ਦਿੱਤੀ ਹੈ। ਬਜਰੰਗ ਦਲ ਅਤੇ ਵੀਐੱਚਪੀ ਦੇ ਵਿਰੋਧ ਨੇ ਵਿਕਾਸ ਮਾਰਗ ਨੂੰ ਰੋਕ ਦਿੱਤਾ, ਜੋ ਪੂਰਬੀ ਦਿੱਲੀ ਨੂੰ ਸ਼ਹਿਰ ਦੇ ਕੇਂਦਰੀ ਹਿੱਸਿਆਂ ਨਾਲ ਜੋੜਦਾ ਹੈ।
Advertisement
Advertisement
×