ਫਿਲਮ ‘ਮਾਂ’ ਨੇ ਤਿੰਨ ਦਿਨਾਂ ’ਚ 25 ਕਰੋੜ ਤੋਂ ਵੱਧ ਕਮਾਏ
ਨਵੀਂ ਦਿੱਲੀ:
ਬੌਲੀਵੁੱਡ ਅਦਾਕਾਰਾ ਕਾਜੋਲ ਦੀ ਮਿਥਿਹਾਸਕ ਤੇ ਡਰਾਉਣੀ ਫਿਲਮ ‘ਮਾਂ’ ਨੇ ਰਿਲੀਜ਼ ਦੇ ਪਹਿਲੇ ਹਫ਼ਤੇ ਹੀ ਬਾਕਸ ਆਫਿਸ ’ਤੇ 25.41 ਕਰੋੜ ਰੁਪਏ ਕਮਾਏ ਹਨ। ਵਿਸ਼ਾਲ ਫੁਰੀਆ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੀ ਕਹਾਣੀ ਸਾਈਵਿਨ ਕਵਾਡਰਾਸ ਨੇ ਲਿਖੀ ਹੈ। ਫੁਰੀਆ ਨੂੰ ਇਸ ਤੋਂ ਪਹਿਲਾਂ ‘ਲਪਾਛਪੀ’, ‘ਕ੍ਰਿਮੀਨਲ ਜਸਟਿਸ’ ਤੇ ‘ਛੋਰੀ’ ਫਿਲਮਾਂ ਲਈ ਜਾਣਿਆ ਜਾਂਦਾ ਹੈ। ਇਹ ਫਿਲਮ 27 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਜੀਓ ਸਟੂਡੀਓਜ਼ ਅਤੇ ਦੇਵਗਨ ਫਿਲਮਜ਼ ਦੁਆਰਾ ਪੇਸ਼ ਕੀਤੀ ਗਈ ਇਸ ਫਿਲਮ ਦਾ ਨਿਰਮਾਣ ਜੋਤੀ ਦੇਸ਼ਪਾਂਡੇ ਨੇ ਕੀਤਾ ਹੈ ਅਤੇ ਕੁਮਾਰ ਮੰਗਤ ਪਾਠਕ ਇਸ ਦੇ ਸਹਿ-ਨਿਰਮਾਤਾ ਹਨ। ਨਿਰਮਾਤਾਵਾਂ ਨੇ ‘ਐਕਸ’ ’ਤੇ ਫਿਲਮ ਵੱਲੋਂ ਬਾਕਸ ਆਫਿਸ ’ਤੇ ਕੀਤੀ ਕਮਾਈ ਦੇ ਅੰਕੜੇ ਸਾਂਝੇ ਕੀਤੇ ਹਨ। ਫਿਲਮ ਨੇ ਘਰੇਲੂ ਬਾਕਸ ਆਫਿਸ ’ਤੇ ਪਹਿਲੇ ਦਿਨ 4.93 ਕਰੋੜ, ਦੂਸਰੇ ਦਿਨ 6.26 ਕਰੋੜ ਅਤੇ ਤੀਜੇ ਦਿਨ 7.24 ਕਰੋੜ ਰੁਪਏ ਕਮਾਏ ਹਨ। ਇਸ ਤਰ੍ਹਾਂ ‘ਮਾਂ’ ਨੇ ਘਰੇਲੂ ਬਾਕਸ ਆਫਿਸ ’ਤੇ ਕੁੱਲ 18.43 ਕਰੋੜ ਰੁਪਏ ਕਮਾਏ ਹਨ। ਇਹ ਫਿਲਮ ਮਾਂ ਦੀ ਕਹਾਣੀ ਬਿਆਨ ਕਰਦੀ ਹੈ, ਜੋ ਸ਼ੈਤਾਨੀ ਸਰਾਪ ਨੂੰ ਖਤਮ ਕਰਨ ਲਈ ਦੇਵੀ ਕਾਲੀ ਬਣ ਜਾਂਦੀ ਹੈ। ਇਸ ਫਿਲਮ ਵਿੱਚ ਕਾਜੋਲ ਦੇ ਨਾਲ ਇੰਦਰਾਨੀਲ ਸੇਨਗੁਪਤਾ, ਖੇਰਿਨ ਸ਼ਰਮਾ ਅਤੇ ਰੋਨਿਤ ਰਾਏ ਵੀ ਹਨ। -ਪੀਟੀਆਈ