ਬੌਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਟੀਵੀ ਸ਼ੋਅ ‘ਕੌਨ ਬਣੇਗਾ ਕਰੋੜਪਤੀ’ (ਕੇ ਬੀ ਸੀ) ’ਚ ਹਿੱਸਾ ਲੈਣ ਵਾਲੇ ਵਿਅਕਤੀ ਤੋਂ ਪ੍ਰਭਾਵਿਤ ਹੋ ਕੇ ਐਤਵਾਰ ਨੂੰ ਆਪਣੇ ਦੇ ਘਰ ਅੱਗੇ ਪੁੱਜੇ ਪ੍ਰਸ਼ੰਸਕਾਂ ਨੂੰ ਹੈਲਮੇਟ ਵੰਡੇ। ਜ਼ਿਕਰਯੋਗ ਹੈ ਕਿ ਬੱਚਨ ਹਰ ਐਤਵਾਰ...
ਬੌਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਟੀਵੀ ਸ਼ੋਅ ‘ਕੌਨ ਬਣੇਗਾ ਕਰੋੜਪਤੀ’ (ਕੇ ਬੀ ਸੀ) ’ਚ ਹਿੱਸਾ ਲੈਣ ਵਾਲੇ ਵਿਅਕਤੀ ਤੋਂ ਪ੍ਰਭਾਵਿਤ ਹੋ ਕੇ ਐਤਵਾਰ ਨੂੰ ਆਪਣੇ ਦੇ ਘਰ ਅੱਗੇ ਪੁੱਜੇ ਪ੍ਰਸ਼ੰਸਕਾਂ ਨੂੰ ਹੈਲਮੇਟ ਵੰਡੇ। ਜ਼ਿਕਰਯੋਗ ਹੈ ਕਿ ਬੱਚਨ ਹਰ ਐਤਵਾਰ...
ਵੈਨਕੂਵਰ : ਸਨਸਿਟ ਇੰਡੋ ਕੈਨੇਡੀਅਨਜ਼ ਸੀਨੀਅਰ ਸੁਸਾਇਟੀ ਵੈਨਕੂਵਰ ਵੱਲੋਂ ਬੀਤੇ ਦਿਨੀਂ ਵਿਸ਼ਵ ਬਜ਼ੁਰਗ ਦਿਵਸ ਅਤੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦਾ ਆਰੰਭ ਸੁਰਜੀਤ ਸਿੰਘ ਮਿਨਹਾਸ ਦੇ ਧਾਰਮਿਕ ਸ਼ਬਦ ਨਾਲ ਹੋਇਆ। ਵੱਖ-ਵੱਖ ਬੁਲਾਰਿਆਂ ਨੇ...
ਸਰੀ : ਪ੍ਰਸਿੱਧ ਆਟੋਮੋਬਾਈਲ ਕੰਪਨੀ ਬਸੰਤ ਮੋਟਰਜ਼ ਸਰੀ ਵੱਲੋਂ ਆਪਣੀ 34ਵੀਂ ਵਰ੍ਹੇਗੰਢ ਦੇ ਮੌਕੇ ’ਤੇ ਕਰਵਾਏ ਗਏ ਇੱਕ ਸਮਾਗਮ ਵਿੱਚ 17 ਹੋਣਹਾਰ ਵਿਦਿਆਰਥੀਆਂ ਨੂੰ ਕੁੱਲ 34,000 ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ। ਇਹ ਸਮਾਗਮ ਬਸੰਤ ਮੋਟਰਜ਼ ਦੇ ਵਿਹੜੇ ਵਿੱਚ ਹੋਇਆ...
ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਅਕਤੂਬਰ ਮਹੀਨੇ ਦੀ ਇਕੱਤਰਤਾ ਜਸਵੰਤ ਸਿੰਘ ਸੇਖੋਂ ਅਤੇ ਬੀਬੀ ਕਿਰਨਜੋਤ ਹੁੰਝਣ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਹੋਈ। ਸਟੇਜ ਦੀ ਜ਼ਿੰਮੇਵਾਰੀ ਦਰਸ਼ਨ ਸਿੰਘ ਬਰਾੜ ਨੇ ਸੰਭਾਲਦਿਆਂ ਅਤੇ ਦੁੱਖ ਸੁੱਖ ਦੇ ਸੁਨੇਹੇ ਸਾਂਝੇ ਕਰਦਿਆਂ ਵਿੱਛੜੀਆਂ ਸ਼ਖ਼ਸੀਅਤਾਂ...
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਆਪਣੀ 25ਵੀਂ ਵਰ੍ਹੇਗੰਢ ਉੱਤੇ ਤਿੰਨ ਰੋਜ਼ਾ ਪੰਜਾਬੀ ਸਾਹਿਤਕ ਕਾਨਫਰੰਸ ਸੈਫਾਇਰ ਬੈਂਕੁਇਟ ਹਾਲ ਹੇਵਰਡ (ਕੈਲੀਫੋਰਨੀਆ) ਵਿਖੇ ਕਰਵਾਈ ਗਈ। ਇਸ ਵਿੱਚ ਵਿਦਵਾਨਾਂ ਅਤੇ ਸਾਹਿਤਕਾਰਾਂ ਨੇ ਲਗਾਤਾਰ ਤਿੰਨ ਦਿਨ ਪੰਜਾਬੀ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਦੇ ਵੱਖ...
ਜੈਫਰੀ ਐਵਰੈਸਟ ਹਿੰਟਨ ਬ੍ਰਿਟਿਸ਼ ਕੈਨੇਡੀਅਨ ਕੰਪਿਊਟਰ ਵਿਗਿਆਨੀ ਅਤੇ ਮਸਨੂਈ ਬੁੱਧੀ ਦਾ ਖੋਜੀ ਹੈ। ਉਸ ਦੇ ਖੋਜ ਕਾਰਜ ‘ਮਸਨੂਈ ਤੰਤ੍ਰਿਕਾ ਤੰਤਰ’ (artificial neural networks) ਕਰਕੇ ਵੀ ਉਸ ਨੂੰ ਜਾਣਿਆ ਜਾਂਦਾ ਹੈ। ਮਸਨੂਈ ਤੰਤ੍ਰਿਕਾ ਤੰਤਰ ਸਿੱਖਣ ਤਕਨੀਕ ਦੀ ਇੱਕ ਕਿਸਮ ਹੈ। ਜਿਹੜੀ...
ਸਾਡੀ ਜ਼ਿੰਦਗੀ ਵਿੱਚ ਤੋਹਫ਼ਿਆਂ ਦਾ ਬੜਾ ਮਹੱਤਵ ਹੁੰਦਾ ਹੈ। ਆਪਣੇ ਕੋਲ ਭਾਵੇਂ ਕਿੰਨਾ ਵੀ ਕੁਝ ਕਿਉਂ ਨਾ ਹੋਵੇ, ਪਰ ਕਿਸੇ ਦਾ ਦਿੱਤਾ ਤੋਹਫ਼ਾ ਬੜਾ ਪਿਆਰਾ ਲੱਗਦਾ ਹੈ। ਜਦੋਂ ਤੋਹਫ਼ਾ ਮਿਲਦਾ ਹੈ ਤਾਂ ਇੰਝ ਲੱਗਦਾ ਹੈ ਜਿਵੇਂ ਜ਼ਿੰਦਗੀ ਦੀ ਕੋਈ ਸੌਗਾਤ...
ਜ਼ਿੰਦਗੀ ਵਿੱਚ ਇੱਕ ਵਕਤ ਅਜਿਹਾ ਆਉਂਦੈ, ਜਦ ਇਹ ਤੈਅ ਕਰਨਾ ਹੁੰਦੈ ਕਿ ਵਰਕਾ ਪਲਟਣਾ ਏਂ ਜਾਂ ਕਿਤਾਬ ਬੰਦ ਕਰਨੀ ਏਂ। ਅਸੀਂ ਕਿਸੇ ਮੌਕੇ ਵਰਕਾ ਪਲਟਣ ਦੀ ਥਾਂ ਕਿਤਾਬ ਬੰਦ ਕਰ ਦਿੰਦੇ ਹਾਂ, ਜਦੋਂ ਕਿਤਾਬ ਬੰਦ ਕਰਨੀ ਹੁੰਦੀ ਏ, ਓਦੋਂ ਵਰਕੇ...
ਪਲਾਹ ਦਾ ਰੁੱਖ ਜਿੱਥੇ ਭਾਰਤ ਦਾ ਵਿਰਾਸਤੀ ਅਤੇ ਪੁਰਾਤਨ ਰੁੱਖ ਹੈ, ਉੱਥੇ ਇਹ ਰੁੱਖ ਕੰਬੋਡੀਆ, ਇੰਡੋਨੇਸ਼ੀਆ, ਥਾਈਲੈਂਡ, ਜਪਾਨ, ਸ੍ਰੀ ਲੰਕਾ ਅਤੇ ਵੀਅਤਨਾਮ ਦਾ ਵੀ ਮੂਲ ਅਤੇ ਸਥਾਨਕ ਰੁੱਖ ਹੈ। ਦੱਖਣੀ ਪੂਰਬੀ ਏਸ਼ੀਆ ਦਾ ਇਹ ਮਸ਼ਹੂਰ ਰੁੱਖ ਸਾਡੇ ਪੰਜਾਬੀ ਸੱਭਿਆਚਾਰ ਦੀ...
ਬਾਲ ਕਹਾਣੀ ‘‘ਕੀ ਕਰ ਰਿਹੈ ਨਵਦੀਪ?’’ ‘‘ਦਾਦਾ ਜੀ ਮੈਂ ਖੇਡ ਰਿਹਾਂ।’’ ‘‘ਤੇਰੇ ਹੱਥ ’ਚ ਤਾਂ ਮੋਬਾਈਲ ਐ।’’ ‘‘ਹਾਂ...ਹਾਂ ਦਾਦਾ ਜੀ, ਮੈਂ ਮੋਬਾਈਲ ’ਤੇ ਹੀ ਤਾਂ ਖੇਡ ਰਿਹਾਂ।’’ ‘‘ਮੋਬਾਈਲ ’ਤੇ! ਬੱਚੇ ਤਾਂ ਗਰਾਉਂਡ ’ਚ ਖੇਡਦੇ ਹੁੰਦੇ ਆ। ਦੇਖ ਜਾ ਕੇ ਦਰਵਾਜ਼ੇ...
ਤੂੰਬੇ ਅਲਗੋਜ਼ੇ ਦੀ ਗਾਇਕੀ ਦੀ ਲੁਧਿਆਣਾ ਸ਼ੈਲੀ ਨਾਲ ਜੁੜੇ ਹੋਏ ਬਹੁਤ ਸਾਰੇ ਰਾਗੀਆਂ ਨੂੰ ਦੇਸ਼ ਵੰਡ ਵੇਲੇ ਨਾ ਚਾਹੁੰਦੇ ਹੋਏ ਵੀ ਲਹਿੰਦੇ ਪੰਜਾਬ (ਪਾਕਿਸਤਾਨ) ਜਾਣਾ ਪਿਆ। ਉਸ ਸਮੇਂ ਇਸ ਗਾਇਕੀ ਨਾਲ ਜ਼ਿਆਦਾਤਰ ਮੁਸਲਮਾਨ ਗਾਇਕ ਜੁੜੇ ਹੋਏ ਸਨ। ਮਾਲੇਰਕੋਟਲਾ ਵਾਲਿਆਂ ਨੂੰ...
ਸਰੀ : ਇੱਥੋਂ ਦੀ ਪੰਜਾਬੀ ਸਾਹਿਤਕਾਰ ਇੰਦਰਜੀਤ ਕੌਰ ਸਿੱਧੂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਇੰਦਰਜੀਤ ਕੌਰ ਸਿੱਧੂ ਨੂੰ ਬਹੁਤ ਹੀ ਬੇਬਾਕ ਅਤੇ ਦਲੇਰਾਨਾ ਲੇਖਿਕਾ ਵਜੋਂ ਜਾਣਿਆ ਜਾਂਦਾ ਹੈ। ਸਾਹਿਤਕ ਸਫ਼ਰ ਵਿੱਚ ਉਨ੍ਹਾਂ ਦੇ ਕਰੀਬੀ ਰਹੇ ਸਰੀ ਦੇ ਸਹਿਤਕਾਰਾਂ...
ਸਰੀ: ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਇਆ। ਸੈਂਟਰ ਦੇ ਸਕੱਤਰ ਹਰਚੰਦ ਸਿੰਘ ਗਿੱਲ ਨੇ ਸਭ ਨੂੰ ਜੀ ਆਇਆਂ ਆਖਿਆ। ਇਸ ਕਵੀ ਦਰਬਾਰ ਵਿੱਚ ਗੁਰਬਚਨ ਸਿੰਘ ਬਰਾੜ, ਗੁਰਮੀਤ ਸਿੰਘ ਕਾਲਕਟ,...
ਜਰਮਨੀ: ਪਿਛਲੇ ਦਿਨੀਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ ਪੰਜਾਬੀ ਤਨਜ਼ੀਮ ਪੰਚਨਦ ਜਰਮਨੀ ਦੇ ਸਹਿਯੋਗ ਨਾਲ ਜਰਮਨੀ ਦੇ ਮੁੱਖ ਸ਼ਹਿਰ ਫਰੈਂਕਫਰਟ ਵਿਖੇ ਯੂਰਪੀ ਪੰਜਾਬੀ ਲੇਖਕਾਂ ਦੀ ਸਾਂਝੀ ਸਾਹਿਤਿਕ ਇਕੱਤਰਤਾ ਹੋਈ। ਇਸ ਵਿੱਚ ਯੂਰਪ ਦੇ ਵੱਖ ਵੱਖ ਮੁਲਕਾਂ ਗਰੀਸ, ਜਰਮਨੀ, ਬੈਲਜੀਅਮ,...
ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਇਕੱਤਰਤਾ ਵਿੱਚ ਡਾ. ਸੁਰਜੀਤ ਸਿੰਘ ਭੱਟੀ ਦੀ ਪੁਸਤਕ ‘ਸਮ ਪ੍ਰੌਮੀਨੈਂਟ ਸਿੱਖ ਸਾਇੰਟਿਸਟ’ ਇੱਥੇ ਕੋਸੋ ਹਾਲ ਵਿੱਸ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ ਗਈ। ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਧਾਨ ਜਸਵੀਰ ਸਿੰਘ ਸਿਹੋਤਾ, ਡਾ. ਸੁਰਜੀਤ ਸਿੰਘ ਭੱਟੀ...
ਅੱਜਕੱਲ੍ਹ ਅਮਰੀਕਾ ਤੋਂ ਪੰਜਾਬ ਆਇਆ ਹੋਇਆ ਹਾਂ। ਬੜੇ ਚਿਰ ਬਾਅਦ ਮਨ ’ਚ ਰੀਝ ਆਈ ਕਿ ਅੱਜ ਬਾਬਾ ਸ਼ਾਹ ਇਨਾਇਤ ਅਲੀ ਜੀ ਦੀ ਦਰਗਾਹ ’ਤੇ ਨਤਮਸਤਕ ਹੋਣ ਪਿੰਡ ਤਾਂ ਜਾਣਾ ਹੀ ਹੈ ਕਿਉਂ ਨਾ ਨਾਲ ਹੀ ਆਪਣੇ ਖੇਤਾਂ ਦਾ ਗੇੜਾ ਲਾਇਆ...
ਪੰਜਾਬੀ ਲਘੂ ਫਿਲਮ ‘1984 ਦਾ ਬੱਲਬ’ ਯੂ ਟਿਊਬ ’ਤੇ ਹਾਲ ਹੀ ਵਿੱਚ ਰਿਲੀਜ਼ ਹੋਈ ਅਜਿਹੀ ਫਿਲਮ ਹੈ ਜਿਸ ਦਾ ਵਿਸ਼ਾ ਪੰਜਾਬ ਦੇ ਕਾਲੇ ਦੌਰ ਨਾਲ ਵਾਬਸਤਾ ਹੈ। ਇਹ ਫਿਲਮ ਅਤੀਤ ਵਿੱਚ ਪੰਜਾਬ ਦੇ ਲੋਕਾਂ ਨਾਲ ਹੋਈਆਂ ਧੱਕੇਸ਼ਾਹੀਆਂ, ਬੇਇਨਸਾਫੀਆਂ ਅਤੇ ਪੁਲਿਸੀਆ...
ਰਾਹ ਚੱਲਦਿਆਂ ਜੇਕਰ ਤੁਹਾਡਾ ਰੁਮਾਲ ਰਸਤੇ ਵਿੱਚ ਡਿੱਗ ਜਾਵੇ ਅਤੇ ਕੋਈ ਅਜਨਬੀ ਇਸ ਨੂੰ ਚੁੱਕ ਕੇ ਤੁਹਾਨੂੰ ਦੇ ਦੇਵੇ ਤਾਂ ਤੁਸੀਂ ਉਸ ਦਾ ਧੰਨਵਾਦ ਕਰਦੇ ਹੋ। ਤੁਸੀਂ ਖ਼ੁਸ਼ ਹੁੰਦੇ ਹੋ ਕਿਉਂਕਿ ਤੁਹਾਨੂੰ ਉਸ ਅਜਨਬੀ ਤੋਂ ਕੋਈ ਉਮੀਦ ਨਹੀਂ ਸੀ। ਜੇਕਰ...
ਲੀਏਂਡਰ ਐਂਡਰੀਅਨ ਪੇਸ ਭਾਰਤ ਦਾ ਵਿਸ਼ਵ ਪ੍ਰਸਿੱਧ ਟੈਨਿਸ ਖਿਡਾਰੀ ਰਿਹਾ ਹੈ। ਉਹ 30 ਵਰ੍ਹੇ ਸਿਰੇ ਦੀ ਟੈਨਿਸ ਖੇਡਿਆ। ਉਸ ਨੂੰ ਟੈਨਿਸ ਦਾ ਗਲੋਬਲ ਆਈਕੋਨ ਕਿਹਾ ਜਾਂਦਾ ਸੀ। 1991 ’ਚ ਪੇਸ਼ਾਵਰ ਖਿਡਾਰੀ ਬਣ ਕੇ ਉਹ 2020 ਵਿੱਚ ਰਿਟਾਇਰ ਹੋਇਆ। ਇੰਜ ਉਹ...
ਸੁਹਾਵਣੀ ਰੁੱਤ ਹੋਣ ਕਰਕੇ ਅਸਮਾਨ ਸਾਫ਼ ਅਤੇ ਠੰਢੀ ਠੰਢੀ ਹਵਾ ਦੇ ਰੁਮਕਦੇ ਬੁੱਲਿਆਂ ਨਾਲ ਹਰ ਵਿਅਕਤੀ ਨੂੰ ਖ਼ੁਸ਼ੀ ਮਿਲ ਰਹੀ ਸੀ। ਬਰਸਾਤ ਦਾ ਮੌਸਮ ਲੰਘ ਗਿਆ ਤੇ ਰੁੱਤ ਬਦਲ ਗਈ। ਫ਼ਸਲਾਂ ਵੀ ਪੂਰੇ ਜੋਬਨ ’ਤੇ ਸਨ। ਖੇਤਾਂ ਵਿੱਚ ਕਪਾਹ ਤੇ...
ਪੰਜਾਬੀ ਗਾਇਕੀ ਵਿੱਚ ਰੰਗੀਲੇ ਨਾਂ ਦੇ ਦੋ ਗਾਇਕ ਚਰਚਿਤ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਰੰਗੀਲਾ ਜੱਟ, ਜੋ ਗਲੇ ਦੇ ਜ਼ੋਰ ਨਾਲ ਘੱਟ ਅਤੇ ਨੱਕ ਦੇ ਜ਼ੋਰ ਨਾਲ ਵਧੇਰੇ ਗਾਉਂਦਾ ਸੀ। 1960-70ਵਿਆਂ ਦੇ ਦਹਾਕੇ ਵਿੱਚ ਉਸ ਦੇ ਗੀਤਾਂ ਦੀ ਤੂਤੀ...
ਸਰਗੁਣ ਦਾ ਦਿਲਚਸਪ ਕਾਸਟਿੰਗ ਸਫ਼ਰ ਜ਼ੀ ਟੀਵੀ ਇੱਕ ਵਾਰ ਫਿਰ ਦਰਸ਼ਕਾਂ ਲਈ ਆਪਣੇ ਨਵੇਂ ਸ਼ੋਅ ‘ਗੰਗਾ ਮਾਈ ਕੀ ਬੇਟੀਆਂ’ ਨਾਲ ਇੱਕ ਸ਼ਕਤੀਸ਼ਾਲੀ ਕਹਾਣੀ ਲੈ ਕੇ ਆ ਰਿਹਾ ਹੈ। ਜ਼ੀ ਕੰਨੜ ਦੇ ਪ੍ਰਸਿੱਧ ਸ਼ੋਅ ‘ਪੁੱਟਕਾਣਾ ਮੱਕਾਲੂ’ ਤੋਂ ਪ੍ਰੇਰਿਤ ਇਹ ਕਹਾਣੀ ਗੰਗਾ...
ਅੱਜਕੱਲ੍ਹ ਆਈਆਂ ਤਬਦੀਲੀਆਂ ਸਭ ਦੇ ਸਾਹਮਣੇ ਹਨ। ਆਧੁਨਿਕ ਦੌਰ ਵਿੱਚ ਸਭ ਕੁਝ ਬਦਲ ਗਿਆ ਹੈ। ਅਸੀਂ ਜੇ ਨਵੇਂ ਪੁਰਾਣੇ ਦੇ ਫ਼ਰਕ ਨੂੰ ਲੈ ਕੇ ਚੱਲੀਏ, ਤਾਂ ਅੱਜ ਪੁਰਾਣਾ ਸਭ ਕੁਝ ਵਿਸਰ ਗਿਆ ਹੈ ਤੇ ਅਸੀਂ ਨਵੀਆਂ ਕਦਰਾਂ-ਕੀਮਤਾਂ ਵਿੱਚ ਉਲਝ ਕੇ...
ਧੀਆਂ ਅਤੇ ਧਰੇਕਾਂ ਹੁੰਦੀਆਂ ਰੌਣਕ ਵਿਹੜੇ ਦੀ...ਧੀਆਂ ਨਾਲ ਸੰਸਾਰ ਅਗਾੜੀ ਲੈਂਦੈ। ਉਮਰਾਂ ਭਰ ਦੇ ਰਿਸ਼ਤੇ ਜੋੜਦੀਆਂ ਨੇ ਇਹ ਚਿੜੀਆਂ। ਰਿਸ਼ੀ ਮੁਨੀ, ਅਵਤਾਰ ਔਲੀਏ, ਪੀਰ ਪੈਗ਼ੰਬਰਾਂ ਦੀਆਂ ਜਾਈਆਂ ਨੇ। ਸੁਖਵਿੰਦਰ ਅੰਮ੍ਰਿਤ ਨੇ ਧੀਆਂ ਧਿਆਣੀਆਂ ਨੂੰ ਇਉਂ ਪਰਿਭਾਸ਼ਤ ਕੀਤੈ: ਪਿਆਰ, ਸਮਰਪਣ, ਅੱਥਰੂ...
ਕੈਲਗਰੀ: ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਰੈੱਡ ਸਟੋਨ ਥੀਏਟਰ ਵਿੱਚ ਦੋ ਨਾਟਕਾਂ ਦਾ ਮੰਚਨ ਕਰਵਾਇਆ ਗਿਆ। ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਦੇ ਕਲਾਕਾਰਾਂ ਦੇ ਸਹਿਯੋਗ ਨਾਲ ਉੱਘੇ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਡਾ. ਸਾਹਿਬ ਸਿੰਘ ਵੱਲੋਂ ਲਿਖਤ ਅਤੇ ਨਿਰਦੇਸ਼ਿਤ ਨਾਟਕ ਖੇਡੇ ਗਏ।...
ਹੈਰੀ ਦਾ ਤਾਂ ਸਭ ਕੁਝ ਲੁੱਟਿਆ ਗਿਆ ਸੀ। ਆਪਣੀ ਰਿਟਾਇਰਮੈਂਟ ਲਈ ਉਸ ਨੇ ਜਿੰਨੇ ਵੀ ਪੈਸੇ ਜੋੜੇ ਸਨ, ਉਹ ਸਭ ਇਕਦਮ ਖ਼ਤਮ ਹੋ ਗਏ। ਇਹ ਸਭ ਉਸ ਦੀ ਗ਼ਲਤੀ ਕਰਕੇ ਤੇ ਉਸ ਨਾਲ ਹੋਈ ਧੋਖੇਬਾਜ਼ੀ ਕਰਕੇ ਹੋਇਆ। ਪੈਸੇ ਵੀ ਥੋੜ੍ਹੇ...
ਸਿਡਨੀ, ਆਸਟਰੇਲੀਆ ਦੇ ਪੂਰਬ ਸਾਗਰ ਤੱਟ ’ਤੇ ਵੱਸਿਆ ਸਭ ਤੋਂ ਵੱਧ ਆਬਾਦੀ ਵਾਲਾ ਖੂਬਸੂਰਤ ਸ਼ਹਿਰ ਹੈ। ਇਹ ਨਿਊ ਸਾਊਥ ਵੇਲਜ਼ ਪ੍ਰਾਂਤ ਦੀ ਰਾਜਧਾਨੀ ਵੀ ਹੈ। ਇਸ ਸ਼ਹਿਰ ਦੀ ਆਬਾਦੀ 55 ਲੱਖ ਤੋਂ ਵੱਧ ਹੈ। ਮਿਲੀਆਂ ਜੁਲੀਆਂ ਸੱਭਿਅਤਾਵਾਂ ਵਾਲੇ ਇਸ ਸ਼ਹਿਰ...
ਸਰੀ: ਵੈਨਕੂਵਰ ਖੇਤਰ ਦੇ ਉੱਘੇ ਕਾਰੋਬਾਰੀ ਜਤਿੰਦਰ ਜੇ ਮਿਨਹਾਸ ਨੂੰ ਉਸ ਦੀਆਂ ਸਮਾਜਿਕ ਸੇਵਾਵਾਂ ਲਈ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਸਰੀ ਵਿੱਚ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਜੇ ਮਿਨਹਾਸ ਬੀਤੇ ਕਈ ਸਾਲਾਂ ਤੋਂ ਗੁਰੂ ਨਾਨਕ ਫੂਡ ਬੈਂਕ 1313 ਦੇ ਫਾਊਂਡਰ...
ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਹੋਈ। ਕੈਲਗਰੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਕਿਸੇ ਸਭਾ ਨੂੰ ਮੇਅਰ ਦੇ ਦਫ਼ਤਰ ਵਿੱਚ ਮੀਟਿੰਗ ਕਰਨ ਦੀ ਇਜਾਜ਼ਤ ਮਿਲੀ ਹੋਵੇ। ਸਭਾ ਦੀ ਪ੍ਰਧਾਨ ਬਲਵਿੰਦਰ ਕੌਰ ਬਰਾੜ ਅਤੇ ਕੋਆਰਡੀਨੇਟਰ ਗੁਰਚਰਨ ਕੌਰ...
ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਟਚਰਚ ਦਾ ਆਲਾ ਦੁਆਲਾ ਗਾਹੁਣ ਉਪਰੰਤ ਮੇਰਾ ਮਨ ਨਿਊਜ਼ੀਲੈਂਡ ਦੇ ਹੋਰ ਸ਼ਹਿਰ ਵੇਖਣ ਲਈ ਉਤਾਵਲਾ ਹੋ ਗਿਆ। ਵਨਾਕਾ ਬਾਰੇ ਸੁਣਿਆ ਤਾਂ ਮਨ ਇਹ ਸ਼ਹਿਰ ਦੇਖਣ ਲਈ ਸੋਚਣ ਲੱਗਾ। ਕਰਾਈਸਟ ਚਰਚ ਜਿੱਥੇ ਮੈਂ ਰਹਿੰਦਾ ਹਾਂ, ਤੋਂ ਵਨਾਕਾ 420...