ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਫਿਲਮ ‘ਧੜਕ’ ਨੇ ਸੱਤ ਸਾਲ ਮੁਕੰਮਲ ਕੀਤੇ

ਨਿਰਦੇਸ਼ਕ ਸ਼ਸ਼ਾਂਕ ਖੇਤਾਨ ਦੀ ਫਿਲਮ ‘ਧੜਕ’ ਦੀ ਰਿਲੀਜ਼ ਨੂੰ ਅੱਜ ਸੱਤ ਸਾਲ ਮੁਕੰਮਲ ਹੋ ਗਏ ਹਨ। ਇਹ ਮਸ਼ਹੂਰ ਮਰਾਠੀ ਫਿਲਮ ‘ਸੈਰਾਟ’ ਦਾ ਹਿੰਦੀ ਰੂਪਾਂਤਰ ਸੀ ਜਿਸ ਵਿੱਚ ਈਸ਼ਾਨ ਖੱਟਰ ਅਤੇ ਜਾਨ੍ਹਵੀ ਕਪੂਰ ਮੁੱਖ ਭੂਮਿਕਾਵਾਂ ਵਿੱਚ ਸਨ ਜਦਕਿ ਜਾਨ੍ਹਵੀ ਕਪੂਰ ਨੇ...
Advertisement

ਨਿਰਦੇਸ਼ਕ ਸ਼ਸ਼ਾਂਕ ਖੇਤਾਨ ਦੀ ਫਿਲਮ ‘ਧੜਕ’ ਦੀ ਰਿਲੀਜ਼ ਨੂੰ ਅੱਜ ਸੱਤ ਸਾਲ ਮੁਕੰਮਲ ਹੋ ਗਏ ਹਨ। ਇਹ ਮਸ਼ਹੂਰ ਮਰਾਠੀ ਫਿਲਮ ‘ਸੈਰਾਟ’ ਦਾ ਹਿੰਦੀ ਰੂਪਾਂਤਰ ਸੀ ਜਿਸ ਵਿੱਚ ਈਸ਼ਾਨ ਖੱਟਰ ਅਤੇ ਜਾਨ੍ਹਵੀ ਕਪੂਰ ਮੁੱਖ ਭੂਮਿਕਾਵਾਂ ਵਿੱਚ ਸਨ ਜਦਕਿ ਜਾਨ੍ਹਵੀ ਕਪੂਰ ਨੇ ਇਸ ਫਿਲਮ ਰਾਹੀਂ ਬੌਲੀਵੁੱਡ ਵਿੱਚ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ ਸੀ। ਫਿਲਮ ਦੇ ਸੱਤ ਸਾਲ ਮੁਕੰਮਲ ਹੋਣ ਦਾ ਜਸ਼ਨ ਮਨਾਉਂਦਿਆਂ ਈਸ਼ਾਨ ਖੱਟਰ ਨੇ ਇੰਸਟਾਗ੍ਰਾਮ ’ਤੇ ਫਿਲਮ ਵਿਚਲੇ ਆਪਣੇ ਕਿਰਦਾਰ ਦੀਆਂ ਕੁੱਝ ਵੀਡੀਓਜ਼ ਸਾਂਝੀਆਂ ਕੀਤੀਆਂ ਅਤੇ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ। ਉਸ ਨੇ ਕਿਹਾ, ‘7 ਸਾਲ ਹੋ ਗਏ ਹਨ। ਸਮਾਂ ਸੱਚਮੁੱਚ ਉੱਡਦਾ ਜਾਂਦਾ ਹੈ। ਸਾਰਿਆਂ ਦਾ ਸ਼ੁਕਰੀਆ ਅਤੇ ਬਹੁਤ ਪਿਆਰ।’ ਇਸ ਤੋਂ ਪਹਿਲਾਂ ‘ਧਰਮਾ ਮੂਵੀਜ਼’ ਨੇ ਵੀ ਫਿਲਮ ਦੇ ਕੁੱਝ ਕਲਿੱਪ ਸਾਂਝੇ ਕੀਤੇ ਸਨ। ਫਿਲਮ ‘ਧੜਕ’ 20 ਜੁਲਾਈ 2018 ਨੂੰ ਰਿਲੀਜ਼ ਹੋਈ ਸੀ। ਫਿਲਮ ਦੀ ਕਹਾਣੀ ਮਧੂਕਰ (ਈਸ਼ਾਨ) ਅਤੇ ਪਾਰਥਵੀ (ਜਾਨ੍ਹਵੀ) ’ਤੇ ਕੇਂਦਰਿਤ ਸੀ। ਇਨ੍ਹਾਂ ਦੋਵਾਂ ਨੂੰ ਆਪਸ ਵਿੱਚ ਪਿਆਰ ਹੋ ਜਾਂਦਾ ਹੈ ਅਤੇ ਵੱਖੋ-ਵੱਖਰੇ ਸਮਾਜਿਕ ਰੁਤਬਿਆਂ ਕਾਰਨ ਇਨ੍ਹਾਂ ਦੇ ਪਰਿਵਾਰਾਂ ਵੱਲੋਂ ਇਸ ਰਿਸ਼ਤੇ ਨੂੰ ਨਕਾਰ ਦਿੱਤਾ ਜਾਂਦਾ ਹੈ। ਫਿਲਮ ਦੀ ਕਹਾਣੀ ਸ਼ਸ਼ਾਂਕ ਖੇਤਾਨ ਨੇ ਲਿਖੀ ਸੀ ਅਤੇ ਨਿਰਦੇਸ਼ਨ ਵੀ ਕੀਤਾ ਸੀ। ਫਿਲਮ ‘ਧਰਮਾ ਪ੍ਰੋਡਕਸ਼ਨ’ ਅਤੇ ‘ਜ਼ੀ ਸਟੂਡੀਓਜ਼’ ਦੇ ਬੈਨਰ ਹੇਠ ਰਿਲੀਜ਼ ਹੋਈ ਸੀ। ਇਸ ਦਾ ਨਿਰਮਾਣ ਕਰਨ ਜੌਹਰ, ਹੀਰੂ ਯਸ਼ ਜੌਹਰ ਅਤੇ ਅਪੂਰਵਾ ਮਹਿਤਾ ਨੇ ਕੀਤਾ ਸੀ। ਫਿਲਮ ਦੇ ਸੱਤ ਸਾਲ ਪੂਰੇ ਹੋਣ ਮਗਰੋਂ ਨਿਰਮਾਤਾ ਹੁਣ ਇਸ ਦਾ ਦੂਜਾ ਭਾਗ ‘ਧੜਕ 2’ ਲਿਆਉਣ ਲਈ ਤਿਆਰ ਹਨ। ਇਸ ਵਿੱਚ ਸਿਧਾਂਤ ਚਤੁਰਵੇਦੀ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਪਹਿਲੀ ਅਗਸਤ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਸ਼ਾਜ਼ੀਆ ਇਕਬਾਲ ਵੱਲੋਂ ਕੀਤਾ ਗਿਆ ਹੈ।

Advertisement
Advertisement