ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਸਿਤਾਰੇ ਜ਼ਮੀਨ ਪਰ’ ਨੇ ਪਹਿਲੇ ਦਿਨ ਕਮਾਏ 11.7 ਕਰੋੜ

ਨਵੀਂ ਦਿੱਲੀ: ਬੌਲੀਵੁੱਡ ਸਟਾਰ ਆਮਿਰ ਖ਼ਾਨ ਦੀ ਫ਼ਿਲਮ ‘ਸਿਤਾਰੇ ਜ਼ਮੀਨ ਪਰ’ ਨੇ ਪਹਿਲੇ ਦਿਨ ਘਰੇਲੂ ਬਾਕਸ ਆਫਿਸ ’ਤੇ 11.7 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮਸਾਜ਼ਾਂ ਨੇ ਅੱਜ ਇਸ ਦਾ ਐਲਾਨ ਕੀਤਾ ਹੈ। ਫ਼ਿਲਮ ਦਾ ਨਿਰਦੇਸ਼ਨ ਆਰਐੱਸ ਪ੍ਰਸੰਨਾ ਨੇ ਕੀਤਾ...
Advertisement

ਨਵੀਂ ਦਿੱਲੀ: ਬੌਲੀਵੁੱਡ ਸਟਾਰ ਆਮਿਰ ਖ਼ਾਨ ਦੀ ਫ਼ਿਲਮ ‘ਸਿਤਾਰੇ ਜ਼ਮੀਨ ਪਰ’ ਨੇ ਪਹਿਲੇ ਦਿਨ ਘਰੇਲੂ ਬਾਕਸ ਆਫਿਸ ’ਤੇ 11.7 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮਸਾਜ਼ਾਂ ਨੇ ਅੱਜ ਇਸ ਦਾ ਐਲਾਨ ਕੀਤਾ ਹੈ। ਫ਼ਿਲਮ ਦਾ ਨਿਰਦੇਸ਼ਨ ਆਰਐੱਸ ਪ੍ਰਸੰਨਾ ਨੇ ਕੀਤਾ ਹੈ। ਆਮਿਰ ਖ਼ਾਨ ਨੇ ਇਹ ਫ਼ਿਲਮ ਅਪਰਨਾ ਪੁਰੋਹਿਤ ਅਤੇ ਰਵੀ ਭਾਗਚੰਦਕਾ ਨਾਲ ਮਿਲ ਕੇ ਬਣਾਈ ਹੈ। ਫ਼ਿਲਮ ਦੀ ਪਟਕਥਾ ਦਿਵਿਆ ਨਿਧੀ ਸ਼ਰਮਾ ਨੇ ਲਿਖੀ ਹੈ। ਫਿਲਮ ਸ਼ੁੱਕਰਵਾਰ ਤੋਂ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ। ਵਿਸ਼ਲੇਸ਼ਕਾਂ ਨੇ ‘ਸਿਤਾਰੇ ਜ਼ਮੀਨ ਪਰ’ ਨੂੰ ‘ਤਾਰੇ ਜ਼ਮੀਨ ਪਰ’ ਫਿਲਮ ਦਾ ਸੀਕੁਅਲ ਦੱਸਿਆ ਹੈ। ਇਸ ਫ਼ਿਲਮ ਵਿੱਚ ਆਮਿਰ ਨਾਲ ਅਰੁਣ ਦੱਤਾ, ਗੋਪੀ ਕ੍ਰਿਸ਼ਨ ਵਰਮਾ, ਸੰਵਿਤ ਦੇਸਾਈ, ਵੇਦਾਂਤ ਸ਼ਰਮਾ, ਆਯੂਸ਼ ਭੰਸਾਲੀ, ਆਸ਼ੀਸ਼ ਪੇਂਡਸੇ, ਰਿਸ਼ੀ ਸ਼ਾਹਨੀ, ਰਿਸ਼ਭ ਜੈਨ, ਨਮਨ ਮਿਸ਼ਰਾ ਅਤੇ ਸਿਮਰਨ ਮੰਗੇਸ਼ਕਰ ਵੀ ਹਨ। ਇਸ ਫਿਲਮ ਨਾਲ ਆਮਿਰ ਖ਼ਾਨ ਵੀ ਪਰਦੇ ’ਤੇ ਵਾਪਸੀ ਕਰ ਰਹੇ ਹਨ। ਇਸ ਤੋਂ ਪਹਿਲਾਂ ਉਸ ਨੇ ‘ਲਾਲ ਸਿੰਘ ਚੱਢਾ’ ਵਿੱਚ ਕੰਮ ਕੀਤਾ ਸੀ। ਇਸ ਫਿਲਮ ਵਿੱਚ ਕਰੀਨਾ ਕਪੂਰ ਖ਼ਾਨ ਵੀ ਹੈ। ਇਹ ਫਿਲਮ 2022 ਵਿੱਚ ਰਿਲੀਜ਼ ਹੋਈ ਸੀ। ਇਹ 1994 ਵਿੱਚ ਰਿਲੀਜ਼ ਹੋਈ ‘ਫਾਰੈਸਟ ਗੰਪ’ ਦਾ ਰੀਮੇਕ ਸੀ। -ਪੀਟੀਆਈ

Advertisement
Advertisement