ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਇਟਲੀ ਦੇ ਬੋਲੋਗਨਾ ਵਿੱਚ ਦਿਖਾਈ ਜਾਵੇਗੀ ‘ਸ਼ੋਲੇ’

ਨਵੀਂ ਦਿੱਲੀ: ਭਾਰਤੀ ਸਿਨੇਮਾ ਦੀਆਂ ਹੁਣ ਤੱਕ ਦੀਆਂ ਸਭ ਤੋਂ ਮਕਬੂਲ ਫਿਲਮਾਂ ਵਿੱਚ ਸ਼ਾਮਲ ‘ਸ਼ੋਲੇ’ ਇੱਕ ਵਾਰ ਫਿਰ ਵੱਡੇ ਪਰਦੇ ’ਤੇ ਜਾਦੂ ਬਿਖੇਰਨ ਜਾ ਰਹੀ ਹੈ। ਪੁਰਾਣੇ ਰੂਪ ਵਿੱਚ ਨਵੀਂ ਜਾਨ ਪਾਉਂਦਿਆਂ ਅਤੇ ਬਿਨਾਂ ਕਿਸੇ ਕੱਟ-ਵੱਢ ਦੇ ਇਸ ਨੂੰ ਇਟਲੀ...
Advertisement

ਨਵੀਂ ਦਿੱਲੀ: ਭਾਰਤੀ ਸਿਨੇਮਾ ਦੀਆਂ ਹੁਣ ਤੱਕ ਦੀਆਂ ਸਭ ਤੋਂ ਮਕਬੂਲ ਫਿਲਮਾਂ ਵਿੱਚ ਸ਼ਾਮਲ ‘ਸ਼ੋਲੇ’ ਇੱਕ ਵਾਰ ਫਿਰ ਵੱਡੇ ਪਰਦੇ ’ਤੇ ਜਾਦੂ ਬਿਖੇਰਨ ਜਾ ਰਹੀ ਹੈ। ਪੁਰਾਣੇ ਰੂਪ ਵਿੱਚ ਨਵੀਂ ਜਾਨ ਪਾਉਂਦਿਆਂ ਅਤੇ ਬਿਨਾਂ ਕਿਸੇ ਕੱਟ-ਵੱਢ ਦੇ ਇਸ ਨੂੰ ਇਟਲੀ ਦੇ ਬੋਲੋਗਨਾ ਵਿੱਚ ‘ਆਈਐੱਲ ਸਿਨੇਮਾ ਰਿਤਰੋਵਾਤੋ’ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ੋਲੇ’ ਫਿਲਮ ਦੇ 50 ਸਾਲ ਪੂਰੇ ਹੋਣ ’ਤੇ ਇਸ ਦੀ ਸਕ੍ਰੀਨਿੰਗ 27 ਜੂਨ ਨੂੰ ਪਿਆਜ਼ਾ ਮੈਗੀਓਰ ਵਿੱਚ ਹੋਵੇਗੀ। ‘ਫ਼ਿਲਮ ਵਿੱਚ ਅਮਿਤਾਭ ਬੱਚਨ, ਧਰਮਿੰਦਰ, ਹੇਮਾ ਮਾਲਿਨੀ, ਸੰਜੀਵ ਕੁਮਾਰ, ਜਯਾ ਬੱਚਨ ਅਤੇ ਅਮਜ਼ਦ ਖਾਨ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਹੈ। ਇਹ ਫ਼ਿਲਮ ਸਲੀਮ ਖਾਨ ਅਤੇ ਜਾਵੇਦ ਅਖਤਰ ਵੱਲੋਂ ਲਿਖੀ ਪਟਕਥਾ ’ਤੇ ਅਧਾਰਿਤ ਹੈ ਅਤੇ ਇਸ ਦਾ ਨਿਰਦੇਸ਼ਨ ਰਮੇਸ਼ ਸਿੱਪੀ ਨੇ ਕੀਤਾ ਸੀ। ਜੈ, ਵੀਰੂ ਅਤੇ ਠਾਕੁਰ ਵਰਗੇ ਮਕਬੂਲ ਕਿਰਦਾਰਾਂ ਨਾਲ ਹਿੰਦੀ ਸਿਨੇਮਾ ਦੇ ਸਭ ਤੋਂ ਮਸ਼ਹੂਰ ਖਲਨਾਇਕਾਂ ਵਿੱਚੋਂ ਇੱਕ ਗੱਬਰ ਸਿੰਘ ਅਤੇ ਜ਼ੁਬਾਨ ’ਤੇ ਰਟੇ ਜਾਣ ਵਾਲੇ ਬਹੁਤ ਸਾਰੇ ਸੰਵਾਦਾਂ ਅਤੇ ਐਕਸ਼ਨ ਸੀਨ ਕਾਰਨ ਇਹ ਫ਼ਿਲਮ ਕਾਫ਼ੀ ਪਸੰਦ ਕੀਤੀ ਜਾਂਦੀ ਰਹੀ ਹੈ। ਫਿਲਮ ਵਿੱਚ ਜੈ ਦੀ ਭੂਮਿਕਾ ਨਿਭਾਉਣ ਵਾਲੇ ਅਮਿਤਾਭ ਬੱਚਨ ਨੇ ਕਿਹਾ, ‘‘ਜ਼ਿੰਦਗੀ ਦੀਆਂ ਕੁਝ ਚੀਜ਼ਾਂ ਹਮੇਸ਼ਾ ਲਈ ਤੁਹਾਡੇ ਜ਼ਿਹਨ ਵਿੱਚ ਘਰ ਕਰ ਲੈਂਦੀਆਂ ਹਨ। ‘ਸ਼ੋਲੇ’ ਅਜਿਹੀ ਹੀ ਇੱਕ ਫਿਲਮ ਹੈ।’’ ਉਨ੍ਹਾਂ ਕਿਹਾ, ‘‘‘ਫਿਲਮ ਹੈਰੀਟੇਜ ਫਾਊਂਡੇਸ਼ਨ’ ਵੱਲੋਂ ‘ਸ਼ੋਲੇ’ ਨੂੰ ਮੁੜ ਤਿਆਰ ਕਰਨਾ ਬਹੁਤ ਵਧੀਆ ਗੱਲ ਹੈ। ਮੈਨੂੰ ਉਮੀਦ ਹੈ ਕਿ 50 ਸਾਲਾਂ ਬਾਅਦ ਵੀ ਇਹ ਫਿਲਮ ਦੁਨੀਆ ਭਰ ਦੇ ਨਵੇਂ ਦਰਸ਼ਕਾਂ ਨੂੰ ਆਕਰਸ਼ਿਤ ਕਰੇਗੀ।’’ ਵੀਰੂ ਦਾ ਕਿਰਦਾਰ ਨਿਭਾਉਣ ਵਾਲੇ ਧਰਮਿੰਦਰ ਨੇ ‘ਸ਼ੋਲੇ’ ਨੂੰ ਦੁਨੀਆ ਦਾ ਅੱਠਵਾਂ ਅਜੂਬਾ ਕਰਾਰ ਦਿੱਤਾ। ਉਨ੍ਹਾਂ ਕਿਹਾ, ‘‘ਮੈਂ ਇਹ ਸੁਣ ਕੇ ਬਹੁਤ ਖੁਸ਼ ਹਾਂ ਕਿ ਫਿਲਮ ਨੂੰ ਮੁੜ ਤਿਆਰ ਕੀਤਾ ਜਾ ਰਿਹਾ ਹੈ ਅਤੇ ਮੈਨੂੰ ਯਕੀਨ ਹੈ ਕਿ ਇਸ ਨੂੰ 50 ਸਾਲ ਪਹਿਲਾਂ ਵਾਂਗ ਸਫਲਤਾ ਮਿਲੇਗੀ।’’ -ਏਐੱਨਆਈ

Advertisement
Advertisement