ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਆਰਡੀ ਬਰਮਨ ਦੀ 85ਵੀਂ ਜਨਮ ਵਰ੍ਹੇਗੰਢ ਮਨਾਈ

ਮੁੰਬਈ: ਪਦਮ ਵਿਭੂਸ਼ਣ ਗਾਇਕਾ ਆਸ਼ਾ ਭੋਸਲੇ ਨੇ ਮਰਹੂਮ ਸੰਗੀਤਕਾਰ ਆਰਡੀ ਬਰਮਨ ਨੂੰ ਉਨ੍ਹਾਂ ਦੇ 85ਵੇਂ ਜਨਮਦਿਨ ਮੌਕੇ ਸ਼ਰਧਾਂਜਲੀ ਭੇਟ ਕੀਤੀ। ਦੱਸਣਯੋਗ ਹੈ ਕਿ ਆਸ਼ਾ ਭੋਸਲੇ ਹਰ ਸਾਲ ਆਪਣੇ ਪਤੀ ਅਤੇ ਮਹਾਨ ਸੰਗੀਤਕਾਰ ਦੇ ਜਨਮ ਦਿਨ ਮੌਕੇ ਉਨ੍ਹਾਂ ਵੱਲੋਂ ਸੰਗੀਤ ਜਗਤ...
Advertisement

ਮੁੰਬਈ:

ਪਦਮ ਵਿਭੂਸ਼ਣ ਗਾਇਕਾ ਆਸ਼ਾ ਭੋਸਲੇ ਨੇ ਮਰਹੂਮ ਸੰਗੀਤਕਾਰ ਆਰਡੀ ਬਰਮਨ ਨੂੰ ਉਨ੍ਹਾਂ ਦੇ 85ਵੇਂ ਜਨਮਦਿਨ ਮੌਕੇ ਸ਼ਰਧਾਂਜਲੀ ਭੇਟ ਕੀਤੀ। ਦੱਸਣਯੋਗ ਹੈ ਕਿ ਆਸ਼ਾ ਭੋਸਲੇ ਹਰ ਸਾਲ ਆਪਣੇ ਪਤੀ ਅਤੇ ਮਹਾਨ ਸੰਗੀਤਕਾਰ ਦੇ ਜਨਮ ਦਿਨ ਮੌਕੇ ਉਨ੍ਹਾਂ ਵੱਲੋਂ ਸੰਗੀਤ ਜਗਤ ’ਚ ਪਾਏ ਯੋਗਦਾਨ ਨੂੰ ਉਨ੍ਹਾਂ ਦੇ ਘਰ ਪਹੁੰਚ ਕੇ ਸਿਜਦਾ ਕਰਦੀ ਹੈ। ਇਸ ਮੌਕੇ ਉਨ੍ਹਾਂ ਨਾਲ ਸੰਗੀਤਕਾਰ ਬਰਮਨ ਦੇ ਪ੍ਰਸ਼ੰਸਕ ਵੀ ਮੌਜੂਦ ਰਹਿੰਦੇ ਹਨ। ਇਸ ਸਾਲ ਮਹਾਰਾਸ਼ਟਰ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਆਸ਼ੀਸ਼ ਸ਼ੇਲਰ ਵੀ ਇਸ ਸ਼ਰਧਾਂਜਲੀ ਸਮਾਗਮ ’ਚ ਸ਼ਾਮਲ ਹੋਏ। ਆਸ਼ਾ ਭੋਸਲੇ ਨੇ ਆਰਡੀ ਬਰਮਨ ਦੀ ਫੋਟੋ ਅਤੇ ਹਾਰਮੋਨੀਅਮ ’ਤੇ ਫੁੱਲਾਂ ਦੇ ਹਾਰ ਚੜ੍ਹਾਏ ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਆਸ਼ੀਸ਼ ਸ਼ੇਲਰ ਵੱਲੋਂ ਵੀ ਆਰਡੀ ਬਰਮਨ ਨੂੰ ਯਾਦ ਕੀਤਾ ਗਿਆ। ਆਰਡੀ ਬਰਮਨ ਦੇ ਜਨਮ ਦਿਨ ਨੂੰ ਸਮਰਪਿਤ ਕੇਕ ਵੀ ਕੱਟਿਆ ਗਿਆ। ਇਸ ਮੌਕੇ ਆਸ਼ਾ ਭੋਸਲੇ ਨੇ ਸੰਗੀਤਕਾਰ ਬਰਮਨ ਨਾਲ ਕੀਤੇ ਕੰਮ ਦਾ ਤਜਰਬਾ ਵੀ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਆਰਡੀ ਬਰਮਨ ਨੂੰ ‘ਪੰਚਮ ਦਾ’ ਵਜੋਂ ਵੀ ਜਾਣਿਆ ਜਾਂਦਾ ਹੈ। ਦੱਸਣਯੋਗ ਹੈ ਕਿ ਆਰਡੀ ਬਰਮਨ ਦਾ ਪੂਰਾ ਨਾਂ ਰਾਹੁਲ ਦੇਵ ਬਰਮਨ ਸੀ। ਉਨ੍ਹਾਂ ਦਾ ਜਨਮ 27 ਜੂਨ 1939 ਨੂੰ ਕੋਲਕਾਤਾ ਵਿੱਚ ਹੋਇਆ ਸੀ। ਉਨ੍ਹਾਂ 331 ਫਿਲਮਾਂ ਦਾ ਸੰਗੀਤ ਤਿਆਰ ਕੀਤਾ ਸੀ ਅਤੇ ਜ਼ਿਆਦਾਤਰ ਕੰਮ ਆਪਣੀ ਪਤਨੀ ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਨਾਲ ਕੀਤਾ ਸੀ। -ਏਐੱਨਆਈ

Advertisement

Advertisement