ਪਟੌਦੀ ਮੁੰਡਿਆਂ ਨੇ ‘ਪਾਰਕ ਡੇਅ’ ਦਾ ਆਨੰਦ ਮਾਣਿਆ
ਮੁੰਬਈ: ਅਦਾਕਾਰ ਸੈਫ ਅਲੀ ਖਾਨ ਨੂੰ ਹਾਲ ਹੀ ਵਿੱਚ ਆਪਣੇ ਪੁੱਤਰ ਇਬਰਾਹਿਮ ਅਲੀ ਖਾਨ ਅਤੇ ਛੋਟੇ ਬੱਚਿਆਂ ਤੈਮੂਰ ਤੇ ਜੇਹ ਅਲੀ ਖਾਨ ਨਾਲ ਪਾਰਕ ਵਿੱਚ ਫੁਰਸਤ ਦੇ ਪਲ ਮਾਣਦਿਆਂ ਦੇਖਿਆ ਗਿਆ। ਇਬਰਾਹਿਮ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਇਸ ਤਸਵੀਰ ਨੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਇਸ ਤਸਵੀਰ ਵਿੱਚ ਪਟੌਦੀ ਪਰਿਵਾਰ ਦੀ ਨੇੜਤਾ ਸਾਫ਼ ਝਲਕ ਰਹੀ ਹੈ। ਇਬਰਾਹਿਮ ਵੱਲੋਂ ਇੰਸਟਾਗ੍ਰਾਮ ’ਤੇ ਪੋਸਟ ਕੀਤੀ ਗਈ ਤਸਵੀਰ ਵਿੱਚ ਪਾਰਕ ’ਚ ਬੈਠਾ ਸੈਫ ਅਲੀ ਖਾਨ ਗੂੜ੍ਹੀ ਕਮੀਜ਼, ਨੀਲੇ ਡੈਨਿਮ ਅਤੇ ਸਫ਼ੈਦ ਸਨਿਕਰਾਂ ਵਿੱਚ ਬੇਹੱਦ ਸਟਾਈਲਿਸ਼ ਲੱਗ ਰਿਹਾ ਹੈ। ਉਸ ਦਾ ਵੱਡਾ ਪੁੱਤਰ ਇਬਰਾਹਿਮ ਉਸ ਕੋਲ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਉਸ ਨੇ ਆਪਣਾ ਹੱਥ ਪਿਤਾ ਦੇ ਮੋਢੇ ’ਤੇ ਧਰਿਆ ਹੋਇਆ ਹੈ। ਸੈਫ਼ ਦੇ ਦੂਜੇ ਪਾਸੇ ਛੋਟੇ ਬੱਚੇ ਤੈਮੂਰ ਅਤੇ ਜੇਹ ਬੈਠੇ ਹਨ ਜਿਨ੍ਹਾਂ ਨੇ ਕਾਲੇ ਰੰਗ ਦੇ ਸ਼ਾਰਟਸ, ਸਫ਼ੈਦ ਜੁਰਾਬਾਂ ਤੇ ਕਾਲੇ ਜੁੱਤੇ ਪਹਿਨੇ ਹੋਏ ਹਨ। ਇਬਰਾਹਿਮ ਨੇ ਜੇਹ ਤੇ ਤੈਮੂਰ ਵਿਚਾਲੇ ਕ੍ਰਿਕਟ ਦੇ ਦੋਸਤਾਨਾ ਮੈਚ ਦੀਆਂ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਬਰਾਹਿਮ ਨੇ ਪੋਸਟ ਨੂੰ ‘ਪਾਰਕ ਡੇਅ’ ਵਜੋਂ ਕੈਪਸ਼ਨ ਦਿੱਤਾ। ਪ੍ਰਸ਼ੰਸਕਾਂ ਨੇ ਟਿੱਪਣੀ ਕਰਦਿਆਂ ਲਿਖਿਆ, ‘ਸੱਚਮੁੱਚ ਸ਼ਾਨਦਾਰ ਪਲ।’ ਇੱਕ ਹੋਰ ਨੇ ਟਿੱਪਣੀ ਕੀਤੀ, ‘ਦਿ ਬੁਆਇਜ਼!’ ਸੈਫ਼ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੇ ਪੁੱਤਰ ਇਬਰਾਹਿਮ ਨੇ ਹਾਲ ਹੀ ਵਿੱਚ ਨੈੱਟਫਲਿਕਸ ਫਿਲਮ ‘ਨਾਦਾਨੀਆਂ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਖੁਸ਼ੀ ਕਪੂਰ ਨੇ ਉਸ ਨਾਲ ਕੰਮ ਕੀਤਾ ਹੈ। -ਏਐੱਨਆਈ