ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੁਜ਼ੱਫ਼ਰ ਅਲੀ ਦੀ ਫਿਲਮ ‘ਉਮਰਾਓ ਜਾਨ’ 27 ਨੂੰ ਮੁੜ ਹੋਵੇਗੀ ਰਿਲੀਜ਼

ਮੁੰਬਈ: ਫਿਲਮ ਨਿਰਮਾਤਾ ਮੁਜ਼ੱਫਰ ਅਲੀ ਦਾ ਕਹਿਣਾ ਹੈ ਕਿ ਫਿਲਮ ‘ਉਮਰਾਓ ਜਾਨ’ ਦੀ ਚਮਕ ਫਿੱਕੀ ਪੈਣ ਲੱਗੀ ਸੀ ਪਰ ਹੁਣ ਮੁੜ ਇਸ ਵਿੱਚ ਜਾਨ ਪੈ ਗਈ ਹੈ। ਉਨ੍ਹਾਂ ਨੇ ਅਦਾਕਾਰਾ ਰੇਖਾ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਦੀ ਰਿਲੀਜ਼ ਨੂੰ...
Advertisement

ਮੁੰਬਈ: ਫਿਲਮ ਨਿਰਮਾਤਾ ਮੁਜ਼ੱਫਰ ਅਲੀ ਦਾ ਕਹਿਣਾ ਹੈ ਕਿ ਫਿਲਮ ‘ਉਮਰਾਓ ਜਾਨ’ ਦੀ ਚਮਕ ਫਿੱਕੀ ਪੈਣ ਲੱਗੀ ਸੀ ਪਰ ਹੁਣ ਮੁੜ ਇਸ ਵਿੱਚ ਜਾਨ ਪੈ ਗਈ ਹੈ। ਉਨ੍ਹਾਂ ਨੇ ਅਦਾਕਾਰਾ ਰੇਖਾ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਦੀ ਰਿਲੀਜ਼ ਨੂੰ ਭਾਵਨਾਤਮਕ ਪਲ ਆਖਿਆ। 1981 ਵਿੱਚ ਬਣੀ ਇਸ ਫਿਲਮ ਨੂੰ ਮੁੜ ਤੋਂ ਤਿਆਰ ਕੀਤਾ ਗਿਆ ਹੈ ਅਤੇ ਇਹ ਫਿਲਮ 27 ਜੂਨ ਨੂੰ ਸਿਨੇਮਾ ਘਰਾਂ ਵਿੱਚ ਦੁਬਾਰਾ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਅਤੇ ਨੈਸ਼ਨਲ ਫਿਲਮ ਆਰਕਾਈਵ ਆਫ਼ ਇੰਡੀਆ ਵੱਲੋਂ ਕੌਮੀ ਫਿਲਮ ਵਿਰਾਸਤ ਮਿਸ਼ਨ ਤਹਿਤ ਬਹਾਲ ਕੀਤਾ ਗਿਆ ਹੈ। ਅਲੀ ਨੇ ਕਿਹਾ, ‘‘ਅਸੀਂ ਰਿਸ਼ਤਿਆਂ, ਪੀੜ੍ਹੀਆਂ, ਦੂਰੀਆਂ ਅਤੇ ਭਾਵਨਾਵਾਂ ਨੂੰ ਜੋੜ ਰਹੇ ਹਾਂ। ਇਹ ਕੋਈ ਨਵੀਂ ਫਿਲਮ ਨਹੀਂ ਹੈ। ਇਹ ਉਹੀ ਫਿਲਮ ਹੈ। ਇਹ ਇਕ ਭਾਵਨਾਤਮਕ ਲਗਾਅ ਹੈ ਕਿ ਲੋਕ ਇਸ ਨੂੰ ਮੁੜ ਦੇਖਣ ਲਈ ਉਤਸ਼ਾਹਿਤ ਹਨ ਕਿਉਂਕਿ ਉਨ੍ਹਾਂ ਨੇ ਇਸ ਨੂੰ ਕਿਸੇ ਵੀ ਓਟੀਟੀ ਪਲੇਟਫਾਰਮ ’ਤੇ ਨਹੀਂ ਦੇਖਿਆ।’’ 19ਵੀਂ ਸਦੀ ਵਿੱਚ ਬਣੀ ਇਸ ਫਿਲਮ ਵਿੱਚ ਅਮੀਰਨ (ਰੇਖਾ) ਦੇ ਲਖਨਊ ਦੇ ਵੇਸਵਾਘਰ ਵਿੱਚ ਆਉਣ ਅਤੇ ਫ਼ਾਰੂਕ ਸ਼ੇਖ, ਰਾਜ ਬੱਬਰ ਅਤੇ ਨਸੀਰੂਦੀਨ ਸ਼ਾਹ ਦੁਆਰਾ ਨਿਭਾਏ ਗਏ ਤਿੰਨ ਮੁੱਖ ਕਿਰਦਾਰਾਂ ਨਾਲ ਉਸ ਦੇ ਸਬੰਧਾਂ ਨੂੰ ਦਰਸਾਉਂਦੀ ਹੈ। -ਪੀਟੀਆਈ

Advertisement
Advertisement