ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਫ਼ਰੀਦਕੋਟ ਦੇ ਨੌਜਵਾਨ ਦੀ ‘ਮਦਰ’ ਵੈਨਿਸ ਫਿਲਮ ਮੇੇਲੇ ਲਈ ਚੁਣੀ

ਫ਼ਰੀਦਕੋਟ ਸ਼ਹਿਰ ਦੇ ਨੌਜਵਾਨ ਪ੍ਰੋਡਿਊਸਰ ਪ੍ਰਤੀਕ ਬਾਗੀ ਵੱਲੋਂ ਮਦਰ ਟਰੇਸਾ ਦੇ ਜੀਵਨ ਬਾਰੇ ਅੰਗਰੇਜ਼ੀ ਭਾਸ਼ਾ ’ਚ ਬਣਾਈ ਫਿਲਮ ‘ਮਦਰ’ ਇਟਲੀ ’ਚ ਹੋਣ ਵਾਲੇ ਵੈਨਿਸ ਫਿਲਮ ਮੇਲੇ ਲਈ ਚੁਣੀ ਗਈ ਹੈ। ਇਹ ਮੇਲਾ 27 ਅਗਸਤ ਤੋਂ 6 ਸਤੰਬਰ ਵਿੱਚ ਇਟਲੀ ਦੇ...
Advertisement

ਫ਼ਰੀਦਕੋਟ ਸ਼ਹਿਰ ਦੇ ਨੌਜਵਾਨ ਪ੍ਰੋਡਿਊਸਰ ਪ੍ਰਤੀਕ ਬਾਗੀ ਵੱਲੋਂ ਮਦਰ ਟਰੇਸਾ ਦੇ ਜੀਵਨ ਬਾਰੇ ਅੰਗਰੇਜ਼ੀ ਭਾਸ਼ਾ ’ਚ ਬਣਾਈ ਫਿਲਮ ‘ਮਦਰ’ ਇਟਲੀ ’ਚ ਹੋਣ ਵਾਲੇ ਵੈਨਿਸ ਫਿਲਮ ਮੇਲੇ ਲਈ ਚੁਣੀ ਗਈ ਹੈ। ਇਹ ਮੇਲਾ 27 ਅਗਸਤ ਤੋਂ 6 ਸਤੰਬਰ ਵਿੱਚ ਇਟਲੀ ਦੇ ਵੈਨਿਸ ਸ਼ਹਿਰ ’ਚ ਕਰਵਾਇਆ ਜਾ ਰਿਹਾ ਹੈ ਅਤੇ ਇਹ ਵਿਸ਼ਵ ਦੇ ਪ੍ਰਮੁੱਖ ਫਿਲਮ ਮੇਲਿਆਂ ’ਚੋਂ ਇੱਕ ਹੈ। ਕੋਲਕਾਤਾ ਦੇ ਸੱਤਿਆਜੀਤ ਰੇਅ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ (ਐੱਸਆਰਐੱਫਟੀਆਈ) ਦੇ ਵਿਦਿਆਰਥੀ ਰਹੇ ਫਰੀਦਕੋਟ ਵਾਸੀ ਪ੍ਰਤੀਕ ਬਾਗੀ ਨੇ ਦੱਸਿਆ ਕਿ ਇਹ ਉਸ ਲਈ ਮਾਣ ਤੇ ਫਖ਼ਰ ਵਾਲੀ ਗੱਲ ਹੈ। ਪ੍ਰਤੀਕ ਫ਼ਰੀਦਕੋਟ ਦੇ ਆਜ਼ਾਦੀ ਘੁਲਾਟੀਏ ਰਾਮ ਪ੍ਰਸਾਦ ਬਾਗੀ ਦਾ ਪੋਤਰਾ, ਲੈਬ ਟੈਕਨੀਸ਼ੀਅਨ ਸਤੀਸ਼ ਬਾਗੀ ਅਤੇ ਅਧਿਆਪਕਾ ਇੰਦੂ ਬਾਗੀ ਦਾ ਪੁੱਤਰ ਹੈ। ਪ੍ਰਤੀਕ ਨੇ ਕਿ ਭਾਰਤੀ ਸਿਨੇਮਾ ਵਿੱਚ ਵੱਖਰੀ ਪਛਾਣ ਬਣਾਈ ਹੈ। ਇਸ ਤੋਂ ਪਹਿਲਾਂ ਉਸ ਦੀਆਂ ਫਿਲਮਾਂ ਮੋਨ ਪੋਟੋਗੋ (ਮਲਿਆਲਮ), ਸ੍ਰਿਸ਼ਟੀ (ਹਿੰਦੀ ਤੇ ਅੰਗਰੇਜ਼ੀ) ਅਤੇ ਕਾਲਕੋਖੋ (ਬੰਗਾਲੀ) ਨੇ ਕਾਫੀ ਨਾਮਣਾ ਖੱਟਿਆ ਹੈ। ਫਿਲਮ ਕਾਲਕੋਖੋ (2021) ਨੂੰ 69ਵੇਂ ਕੌਮੀ ਫਿਲਮ ਮੇਲੇ ’ਚ ਬੰਗਾਲਾ ਦੀ ਬਿਹਤਰੀਨ ਫਿਲਮ ਦਾ ਪੁਰਸਕਾਰ ਮਿਲ ਚੁੱਕਿਆ ਹੈ। ਪ੍ਰਤੀਕ ਨੇ ਦੱਸਿਆ ਕਿ ਫਿਲਮ ‘ਮਦਰ’ ਦੀ ਸ਼ੂਟਿੰਗ ਕੋਲਕਾਤਾ ਦੀਆਂ ਵੱਖ-ਵੱਖ ਥਾਵਾਂ ’ਤੇ ਕੀਤੀ ਗਈ। ਇਹ ਫਿਲਮ ਲੇਖਕ ਗੋਸੇ ਸਮਾਈਲਵਕਸੀ ਦੀ ਕਹਾਣੀ ’ਤੇ ਅਧਾਰਿਤ ਹੈ। ਇਸ ਵਿੱਚ 1948 ਦੇ ਕੋਲਕਾਲਾ ਵਿੱਚ ਉਨ੍ਹਾਂ 7 ਮਹੱਤਵਪੂਰਨ ਦਿਨਾਂ ਦਾ ਜ਼ਿਕਰ ਹੈ ਜਦੋਂ ਮਦਰ ਟਰੇਸਾ ਵੈਟੀਕਨ ਦੇ ਉਸ ਫੈਸਲੇ ਦਾ ਇੰਤਜ਼ਾਰ ਕਰ ਰਹੀ ਸੀ ਜਿਸ ਵਿੱਚ ਉਸ ਨੂੰ ਮਦਰ ਸੁਪੀਰੀਅਰ ਦੇ ਅਹੁਦੇ ਤੋਂ ਮੁਕਤ ਕੀਤਾ ਜਾਣਾ ਸੀ। ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਗਰੀਬ ਲੋਕਾਂ ਨੂੰ ਸਮਰਪਿਤ ਹੋ ਕੇ ਕੰਮ ਕਰ ਸਕਦੀ ਸੀ।

Advertisement
Advertisement