ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਮਿਤਾਭ ਵੱਲੋਂ ਅਭਿਸ਼ੇਕ ਦੀ ਹੌਸਲਾ-ਅਫ਼ਜ਼ਾਈ

ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਨੇ ਫ਼ਿਲਮ ਜਗਤ ਵਿੱਚ ਆਪਣੇ 25 ਸਾਲ ਪੂਰੇ ਕਰਨ ਵਾਲੇ ਪੁੱਤਰ ਅਭਿਸ਼ੇਕ ਬੱਚਨ ਲਈ ਭਾਵੁਕ ਸੰਦੇਸ਼ ਲਿਖ ਕੇ ਉਸ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਜੀਵਨ ਦਾ ਸਾਰ ਹੈ ਕਿ...
Advertisement

ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਨੇ ਫ਼ਿਲਮ ਜਗਤ ਵਿੱਚ ਆਪਣੇ 25 ਸਾਲ ਪੂਰੇ ਕਰਨ ਵਾਲੇ ਪੁੱਤਰ ਅਭਿਸ਼ੇਕ ਬੱਚਨ ਲਈ ਭਾਵੁਕ ਸੰਦੇਸ਼ ਲਿਖ ਕੇ ਉਸ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਜੀਵਨ ਦਾ ਸਾਰ ਹੈ ਕਿ ਕਦੇ ਹਾਰ ਨਾ ਮੰਨਣਾ, ਅੰਤ ਤੱਕ ਲੜਦੇ ਰਹਿਣਾ। ਤੁਸੀਂ ਜਿੱਤੋ ਜਾਂ ਹਾਰੋ...ਪਰ ਸੰਘਰਸ਼ ਜ਼ਰੂਰ ਕਰੋ। ਸਾਹਸ ਅਤੇ ਦ੍ਰਿੜ੍ਹਤਾ ਦਿਖਾ ਕੇ ਹਾਰਨ ਵਾਲਿਆਂ ਦਾ ਸਨਮਾਨ ਜੇਤੂ ਨਾਲੋਂ ਵੀ ਵੱਧ ਹੁੰਦਾ ਹੈ, ਕਿਉਂਕਿ ਹਿੰਮਤ ਦਿਖਾਉਂਦਿਆਂ ਹਾਰਨ ਵਾਲੇ ਨੂੰ ਹਮੇਸ਼ਾ ਇਸ ਗੱਲ ਲਈ ਯਾਦ ਰੱਖਿਆ ਜਾਵੇਗਾ ਕਿ ਉਸ ਨੇ ਸੰਘਰਸ਼ ਕੀਤਾ ਅਤੇ ਜਿੱਤ ਲਗਪਗ ਉਸ ਦੀ ਝੋਲੀ ਵਿੱਚ ਸੀ। ਇਹ ਸਫ਼ਲਤਾ ਦੀ ਉਸ ਭਾਵਨਾ ਨੂੰ ਦਰਸਾਉਂਦਾ ਹੈ ਜੋ ਪੈਸਿਆਂ ਨਾਲੋਂ ਵੱਧ ਮੁੱਲਵਾਨ ਹੁੰਦੀ ਹੈ। ਅਮਿਤਾਭ ਬੱਚਨ ਨੇ ਆਪਣੇ ਪੁੱਤਰ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਭਿਸ਼ੇਕ, ਤੁਸੀਂ ਹਮੇਸ਼ਾ ਆਪਣੀ ਤੁਲਨਾ ਖ਼ੁਦ ਨਾਲ ਕੀਤੀ ਹੈ। ਬਹੁਤ ਘੱਟ ਲੋਕ ਅਜਿਹਾ ਕਰਦੇ ਹਨ। ਲੋਕ ਮੈਨੂੰ ਕਹਿੰਦੇ ਹਨ ਕਿ ਤੁਸੀਂ ਬਹੁਤ ਕੁੱਝ ਕਰ ਲਿਆ ਹੈ। ਹੁਣ ਆਰਾਮ ਕਰੋ। ਨਹੀਂ, ਆਰਾਮ ਨਾਲ ਬੈਠ ਜਾਣਾ ਜੀਵਨ ਦੀ ਹਾਰ ਹੈ। ਕਿਸੇ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ।’ ਜ਼ਿਕਰਯੋਗ ਹੈ ਕਿ ਅਭਿਸ਼ੇਕ ਬੱਚਨ ਨੇ ਸਾਲ 2000 ਵਿੱਚ ਅਦਾਕਾਰਾ ਕਰੀਨਾ ਕਪੂਰ ਖ਼ਾਨ ਨਾਲ ਫ਼ਿਲਮ ‘ਰਿਫਿਊਜੀ’ ਰਾਹੀਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ ਫ਼ਿਲਮ ਨਿਰਦੇਸ਼ਕ ਜੇ ਪੀ ਦੱਤਾ ਵੱਲੋਂ ਬਣਾਈ ਗਈ ਸੀ। ਅਭਿਸ਼ੇਕ ਬੱਚਨ ਦੀ ਹਾਲ ਹੀ ’ਚ ਰਿਲੀਜ਼ ਹੋਈ ਫਿਲਮ ‘ਹਾਊਸਫੁੱਲ 5’ ਵਿੱਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ ਅਤੇ ਹੋਰ ਕਲਾਕਾਰ ਸ਼ਾਮਲ ਸਨ।

Advertisement
Advertisement