DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰੰਪ ਦੇ ਨਵੇਂ ਟੈਰਿਫ

ਭਾਰਤ ਅਤੇ ਅਮਰੀਕਾ ਦਰਮਿਆਨ ਕਾਫ਼ੀ ਪੱਛੜ ਚੁੱਕੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਚੱਲ ਰਹੀ ਨਵੀਂ ਗੱਲਬਾਤ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਬ੍ਰਾਂਡ ਵਾਲੇ ਤੇ ਪੇਟੈਂਟ ਕੀਤੇ ਫਾਰਮਾ ਉਤਪਾਦਾਂ ’ਤੇ 100 ਪ੍ਰਤੀਸ਼ਤ ਟੈਰਿਫ (ਟੈਕਸ) ਦਾ ਐਲਾਨ ਕਰ ਦਿੱਤਾ ਹੈ;...

  • fb
  • twitter
  • whatsapp
  • whatsapp
Advertisement

ਭਾਰਤ ਅਤੇ ਅਮਰੀਕਾ ਦਰਮਿਆਨ ਕਾਫ਼ੀ ਪੱਛੜ ਚੁੱਕੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਚੱਲ ਰਹੀ ਨਵੀਂ ਗੱਲਬਾਤ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਬ੍ਰਾਂਡ ਵਾਲੇ ਤੇ ਪੇਟੈਂਟ ਕੀਤੇ ਫਾਰਮਾ ਉਤਪਾਦਾਂ ’ਤੇ 100 ਪ੍ਰਤੀਸ਼ਤ ਟੈਰਿਫ (ਟੈਕਸ) ਦਾ ਐਲਾਨ ਕਰ ਦਿੱਤਾ ਹੈ; ਉਹ ਵੀ ਉਦੋਂ ਤੱਕ, ਜਦੋਂ ਤੱਕ ਨਿਰਮਾਣ ਫਰਮਾਂ ਅਮਰੀਕਾ ਵਿੱਚ ਉਤਪਾਦਨ ਸਹੂਲਤਾਂ ਸਥਾਪਿਤ ਨਹੀਂ ਕਰਦੀਆਂ। ਇਸ ਕਦਮ ਦੇ ਭਾਰਤ ’ਤੇ ਅਸਰ ਪੈਣਗੇ, ਜਿਸ ਨੇ ਆਪਣੇ ਆਪ ਨੂੰ ‘ਦੁਨੀਆ ਦੀ ਫਾਰਮੇਸੀ’ ਵਜੋਂ ਸਥਾਪਿਤ ਕੀਤਾ ਹੈ ਅਤੇ ਦੁਨੀਆ ਭਰ ਨੂੰ ਫਾਰਮਾ ਉਤਪਾਦਾਂ ਦੀ ਕੁੱਲ 30 ਅਰਬ ਡਾਲਰ ਦੀ ਬਰਾਮਦ ਵਿੱਚੋਂ ਇਕੱਲੀ 10 ਅਰਬ ਡਾਲਰ ਤੋਂ ਵੱਧ ਦੀ ਬਰਾਮਦ ਇਹ ਅਮਰੀਕਾ ਨੂੰ ਕਰ ਰਿਹਾ ਹੈ। ਭਾਰਤ ਮੁੱਖ ਤੌਰ ’ਤੇ ਅਮਰੀਕਾ ਨੂੰ ਘੱਟ ਲਾਗਤ ਵਾਲੀਆਂ ਜੈਨਰਿਕ ਦਵਾਈਆਂ (ਬਿਨਾਂ ਪੇਟੈਂਟ ਤੋਂ ਬਣੀਆਂ) ਦੀ ਸਪਲਾਈ ਕਰਦਾ ਹੈ; ਖ਼ੁਸ਼ਕਿਸਮਤੀ ਨਾਲ, ਇਹ ਨਵੀਂ ਟੈਰਿਫ ਪ੍ਰਣਾਲੀ ਦੇ ਤਹਿਤ ਨਹੀਂ ਆਉਂਦੀਆਂ, ਹਾਲਾਂਕਿ ਐਕਟਿਵ ਫਾਰਮਾਸਿਊਟੀਕਲ ਸਮੱਗਰੀਆਂ (ਏ ਪੀ ਆਈਜ਼) ਬਾਰੇ ਅਜੇ ਕੋਈ ਸਪੱਸ਼ਟਤਾ ਨਹੀਂ ਹੈ। ਇਸ ਤੋਂ ਇਲਾਵਾ, ਪ੍ਰਮੁੱਖ ਭਾਰਤੀ ਦਵਾ ਨਿਰਮਾਤਾ ਵੱਧ ਤੋਂ ਵੱਧ ਗੁੰਝਲਦਾਰ ਜੈਨਰਿਕਸ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ, ਜੋ ਵੱਡੇ ਪੱਧਰ ’ਤੇ ਬ੍ਰਾਂਡਡ ਜਾਂ ਪੇਟੈਂਟ ਦੀ ਸ਼੍ਰੇਣੀ ਦੇ ਅਧੀਨ ਆਉਂਦੇ ਹਨ। ਇਨ੍ਹਾਂ ਉਤਪਾਦਾਂ ਦੇ ਜੈਨਰਿਕ ਸਰੂਪਾਂ, ਜਿਨ੍ਹਾਂ ਵਿੱਚ ਮੂੰਹ ਤੇ ਟੀਕੇ ਨਾਲ ਦਿੱਤੇ ਜਾ ਸਕਣ ਵਾਲੇ ਅਤੇ ਅੱਖਾਂ ਦੇ ਘੋਲ ਸ਼ਾਮਲ ਹਨ, ਨੂੰ ਗੁੰਝਲਦਾਰ ਫਾਰਮੂਲੇ ਕਾਰਨ ਵਿਕਸਤ ਕਰਨਾ ਮੁਸ਼ਕਿਲ ਹੈ। ਇਹ ਵਸਤੂਆਂ ਨਿਰਮਾਤਾਵਾਂ ਲਈ ਵਪਾਰਕ ਤੌਰ ’ਤੇ ਮਹੱਤਵਪੂਰਨ ਹਨ ਕਿਉਂਕਿ ਇਹ ਉਨ੍ਹਾਂ ਨੂੰ ਵੱਧ ਮੁੱਲ ਵਾਲੇ ਬਾਜ਼ਾਰਾਂ ਤੱਕ ਪਹੁੰਚ ਕਰਨ ਅਤੇ ਰਵਾਇਤੀ ਜੈਨਰਿਕਸ ’ਤੇ ਨਿਰਭਰਤਾ ਘਟਾਉਣ ਵਿੱਚ ਮਦਦ ਕਰਦੀਆਂ ਹਨ।

ਬੇਸ਼ੱਕ, ਭਾਰਤੀ ਫਾਰਮਾ ਉਦਯੋਗ ਚੰਗੇ ਦੀ ਉਮੀਦ ਕਰ ਰਿਹਾ ਹੈ। ਦੇਸ਼ ਦੇ ਕੁਝ ਸਭ ਤੋਂ ਵੱਡੇ ਫਾਰਮਾ ਸਟਾਕਾਂ ਵਿੱਚ ਅਚਾਨਕ ਗਿਰਾਵਟ ਸ਼ਾਇਦ ਸਿਰਫ਼ ਥੋੜ੍ਹੇ ਸਮੇਂ ਦੀ ਘਬਰਾਹਟ ਵਾਲੀ ਪ੍ਰਤੀਕਿਰਿਆ ਹੋ ਸਕਦੀ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਟਰੰਪ ਦੇ ਅਗਲੇ ਕਦਮ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਕੀ ਹੋਵੇਗਾ ਜੇ ਉਹ ਜੈਨਰਿਕਸ ’ਤੇ ਵੀ ਟੈਰਿਫ ਦਾ ਹੱਲਾ ਬੋਲ ਦੇਵੇ? ਅਜਿਹੇ ਸਖ਼ਤ ਕਦਮ ਦਾ ਨਤੀਜਾ ਇਹੀ ਹੈ ਕਿ ਸਿਹਤ ਸੰਭਾਲ ਦੀ ਲਾਗਤ ਵਧ ਜਾਵੇਗੀ ਅਤੇ ਗੰਭੀਰ ਬਿਮਾਰੀਆਂ ਲਈ ਮਰੀਜ਼ਾਂ ਦੀਆਂ ਦਵਾਈਆਂ ਤੱਕ ਪਹੁੰਚ ਸੀਮਤ ਹੋ ਜਾਵੇਗੀ। ਭਾਰਤ ਨੂੰ ਚੱਲ ਰਹੀ ਵਪਾਰਕ ਗੱਲਬਾਤ ਦੌਰਾਨ ਇਸ ਨੁਕਤੇ ’ਤੇ ਜ਼ੋਰ ਦੇਣਾ ਚਾਹੀਦਾ ਹੈ।

Advertisement

ਉਂਝ, ਇਹ ਟੈਰਿਫ ਪੁੱਠੇ ਵੀ ਪੈ ਸਕਦੇ ਹਨ, ਜੋ ਅਮਰੀਕੀ ਸਿਹਤ ਸੰਭਾਲ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ ਜਿੱਥੇ ਪਹਿਲਾਂ ਹੀ ਟਰੰਪ ਦੇ ਵਿਘਨਕਾਰੀ ਫੈਸਲਿਆਂ ਕਾਰਨ ਹਲਚਲ ਮਚੀ ਹੋਈ ਹੈ। ਭਾਰਤ, ਜੋ ਅਮਰੀਕਾ ਨੂੰ ਸਸਤੀਆਂ ਦਵਾਈਆਂ ਦਾ ਪ੍ਰਮੁੱਖ ਸਪਲਾਇਰ ਹੈ, ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਆਉਣ ਵਾਲੇ ਸਮਝੌਤੇ ਵਿੱਚ ਇਸ ਦੇ ਫਾਰਮਾ ਸੈਕਟਰ ਲਈ ਢੁੱਕਵੇਂ ਸੁਰੱਖਿਆ ਉਪਾਅ ਹੋਣ।

Advertisement
×