ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਿੱਗ ਦੇ ਯੁੱਗ ਦਾ ਅੰਤ

ਦਹਾਕਿਆਂ ਤੱਕ ਭਾਰਤੀ ਹਵਾਈ ਸੈਨਾ ਦੇ ਮੁੱਖ ਆਧਾਰ ਦੇ ਰੂਪ ਵਿੱਚ ਕੰਮ ਕਰਨ ਤੋਂ ਬਾਅਦ ਮਸ਼ਹੂਰ ਮਿੱਗ-21 ਜਹਾਜ਼ ਆਪਣੀ ਅੰਤਿਮ ਉਡਾਣ ਲਈ ਤਿਆਰ ਹੈ। ਰੂਸੀ ਮੂਲ ਦੇ ਇਸ ਲੜਾਕੂ ਜਹਾਜ਼ ਜਿਸ ਨੂੰ ਭਾਰਤ-ਚੀਨ ਜੰਗ ਦੇ ਮੱਦੇਨਜ਼ਰ 1963 ਵਿੱਚ ਮੁੜ ਸ਼ਾਮਿਲ...
Advertisement

ਦਹਾਕਿਆਂ ਤੱਕ ਭਾਰਤੀ ਹਵਾਈ ਸੈਨਾ ਦੇ ਮੁੱਖ ਆਧਾਰ ਦੇ ਰੂਪ ਵਿੱਚ ਕੰਮ ਕਰਨ ਤੋਂ ਬਾਅਦ ਮਸ਼ਹੂਰ ਮਿੱਗ-21 ਜਹਾਜ਼ ਆਪਣੀ ਅੰਤਿਮ ਉਡਾਣ ਲਈ ਤਿਆਰ ਹੈ। ਰੂਸੀ ਮੂਲ ਦੇ ਇਸ ਲੜਾਕੂ ਜਹਾਜ਼ ਜਿਸ ਨੂੰ ਭਾਰਤ-ਚੀਨ ਜੰਗ ਦੇ ਮੱਦੇਨਜ਼ਰ 1963 ਵਿੱਚ ਮੁੜ ਸ਼ਾਮਿਲ ਕੀਤਾ ਗਿਆ ਸੀ, ਨੇ 2019 ਦੇ ਬਾਲਾਕੋਟ ਹਵਾਈ ਹਮਲੇ ਤੋਂ ਇਲਾਵਾ, ਪਾਕਿਸਤਾਨ ਖ਼ਿਲਾਫ਼ 1965, 1971 ਅਤੇ 1999 ਦੇ ਯੁੱਧਾਂ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ ਸੀ। ਬਹਰਹਾਲ, ਇਸ ਦਾ ਸੁਰੱਖਿਆ ਰਿਕਾਰਡ ਵਾਰ-ਵਾਰ ਜਾਂਚ ਦੇ ਦਾਇਰੇ ਵਿੱਚ ਆਉਂਦਾ ਰਿਹਾ ਹੈ। ਸਰਕਾਰੀ ਅੰਕਡਿ਼ਆਂ ਮੁਤਾਬਿਕ ਪਿਛਲੇ 60 ਸਾਲਾਂ ਦੌਰਾਨ 500 ਤੋਂ ਵੱਧ ਮਿੱਗ-21 ਜਹਾਜ਼ ਹਾਦਸਿਆਂ ਦੇ ਸ਼ਿਕਾਰ ਹੋਏ ਜਿਨ੍ਹਾਂ ਵਿੱਚ 170 ਤੋਂ ਵੱਧ ਪਾਇਲਟ ਮਾਰੇ ਗਏ; ਇਨ੍ਹਾਂ ਹਾਦਸਿਆਂ ਵਿੱਚ ਦਰਜਨਾਂ ਨਾਗਰਿਕਾਂ ਦੀਆਂ ਜਾਨਾਂ ਵੀ ਗਈਆਂ ਹਨ। ਇਸ ਕਰ ਕੇ ਇਸ ਨੂੰ ‘ਉਡਦੇ ਤਾਬੂਤ’ ਦੇ ਬਦਨਾਮ ਲਕਬ ਤੋਂ ਛੁਟਕਾਰਾ ਪਾਉਣ ਵਿੱਚ ਕਠਿਨਾਈ ਦਾ ਸਾਹਮਣਾ ਕਰਨਾ ਪਿਆ ਹੈ। ਜੇ ਹਵਾਈ ਸੈਨਾ ਨੇ ਮਿੱਗ-21 ਨੂੰ ਕੁਝ ਸਾਲ ਪਹਿਲਾਂ ਹੀ ਫਾਰਗ਼ ਕਰ ਦਿੱਤਾ ਹੁੰਦਾ ਤਾਂ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ।

ਮਿੱਗ-21 ਨੂੰ ਬਾਹਰ ਕਰਨ ’ਚ ਬੇਲੋੜੀ ਦੇਰੀ ਹੋਈ ਕਿਉਂਕਿ ਦੇਸ਼ ਵਿੱਚ ਬਣਨ ਵਾਲਾ ਹਲਕਾ ਲੜਾਕੂ ਜਹਾਜ਼ ਤੇਜਸ (ਮਾਰਕ1ਏ) ਸਮੇਂ ਸਿਰ ਉਪਲਬਧ ਨਹੀਂ ਹੋ ਸਕਿਆ, ਸਰਕਾਰੀ ਕੰਪਨੀ ਹਿੰਦੋਸਤਾਨ ਏਅਰੋਨੌਟਿਕਸ ਲਿਮਟਿਡ ਵੱਲੋਂ ਇਸ ਦੀ ਸਪਲਾਈ ਲਟਕੀ ਰਹੀ। ਹਵਾਈ ਸੈਨਾ ਮੁਖੀ ਏਪੀ ਸਿੰਘ ਪਿਛਲੇ ਸਾਲ ਅਹੁਦਾ ਸੰਭਾਲਣ ਤੋਂ ਬਾਅਦ ਇਸ ਤਰ੍ਹਾਂ ਦੇ ਪ੍ਰਾਜੈਕਟਾਂ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਉਭਾਰਦੇ ਰਹੇ ਹਨ। ਮਿੱਗ ਦੀ ਕਹਾਣੀ ਤੋਂ ਇਹੀ ਸਬਕ ਮਿਲਿਆ ਹੈ ਕਿ ਸਮਾਂ ਸੀਮਾਵਾਂ ਹੀ ਰੱਖਿਆ ਖੇਤਰ ਦੇ ਆਧੁਨਿਕੀਕਰਨ ਦਾ ਮੂਲ ਹਨ।

Advertisement

ਮਿੱਗ-21 ਨੂੰ ਪਿਛਲੇ ਕਈ ਸਾਲਾਂ ’ਚ ਸੁਧਾਰਿਆ ਗਿਆ ਹੈ ਅਤੇ ਆਧੁਨਿਕ ਮਿਜ਼ਾਈਲਾਂ ਤੇ ਰਾਡਾਰਾਂ ਦੇ ਨਾਲ-ਨਾਲ ਬਿਹਤਰ ਇਲੈਕਟ੍ਰੌਨਿਕ ਉਪਕਰਨਾਂ ਨਾਲ ਵੀ ਲੈਸ ਕੀਤਾ ਗਿਆ ਹੈ, ਪਰ ਅਤਿ ਆਧੁਨਿਕ ਹਿਫ਼ਾਜ਼ਤੀ ਵਿਸ਼ੇਸ਼ਤਾਵਾਂ ਦੀ ਘਾਟ ਰਹਿਣ ਕਾਰਨ ਖ਼ਤਰਾ ਬਣਿਆ ਹੋਇਆ ਸੀ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦੀ ਲੜਾਈ ਮਿਆਦ ਪੁਗਾ ਚੁੱਕੇ ਹਥਿਆਰਾਂ ਨਾਲ ਨਹੀਂ ਲੜੀ ਜਾ ਸਕਦੀ, ਜਿਵੇਂ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਹਾਲ ਹੀ ਵਿੱਚ ਕਿਹਾ ਸੀ। ਭਾਰਤੀ ਹਵਾਈ ਸੈਨਾ ਨੂੰ ਆਪਣੀ ਜੰਗੀ ਸਕੁਐਡਰਨਾਂ ਦੀ ਗਿਣਤੀ ਪੂਰੀ ਕਰਨ ਲਈ ਸਰਗਰਮੀ ਨਾਲ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਜੋ ਚਿੰਤਾਜਨਕ ਰੂਪ ’ਚ ਡਿੱਗ ਕੇ 29 ਰਹਿ ਗਈਆਂ ਹਨ- ਪ੍ਰਵਾਨਿਤ 42 ਸਕੁਐਡਰਨਾਂ ਤੋਂ ਕਿਤੇ ਘੱਟ। ਉਡੀਕ ’ਚ ਬੈਠੇ ਰਹਿਣਾ ਖ਼ਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਚੀਨ ਤੇ ਪਾਕਿਸਤਾਨ ਭਾਰਤ ਨੂੰ ਪੱਬਾਂ ਭਾਰ ਕਰਨ ਉੱਤੇ ਤੁਲੇ ਹੋਏ ਹਨ।

Advertisement