DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫੰਡਾਂ ਦੀ ਘਾਟ

ਇਸ ਸਾਲ ਅਪਰੈਲ ਮਹੀਨੇ ਹੋਈ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਐਂਟੀ-ਨਾਰਕੋਟਿਕਸ ਟਾਸਕ ਫੋਰਸ ਮੁਖੀਆਂ ਦੀ ਪਹਿਲੀ ਕੌਮੀ ਕਾਨਫਰੰਸ (National Conference of Heads of Anti-Narcotics Task Force of States and Union Territories) ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2047...
  • fb
  • twitter
  • whatsapp
  • whatsapp
Advertisement

ਇਸ ਸਾਲ ਅਪਰੈਲ ਮਹੀਨੇ ਹੋਈ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਐਂਟੀ-ਨਾਰਕੋਟਿਕਸ ਟਾਸਕ ਫੋਰਸ ਮੁਖੀਆਂ ਦੀ ਪਹਿਲੀ ਕੌਮੀ ਕਾਨਫਰੰਸ (National Conference of Heads of Anti-Narcotics Task Force of States and Union Territories) ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2047 ਤੱਕ ਭਾਰਤ ਨੂੰ ਨਸ਼ਾ ਮੁਕਤ ਕਰਨ ਦੇ ਟੀਚੇ ਦੀ ਪੂਰਤੀ ਲਈ ਰਣਨੀਤੀਆਂ ਦੇ ਵਿਆਪਕ ਢਾਂਚੇ ਦੀ ਰੂਪ-ਰੇਖਾ ਉਲੀਕੀ ਸੀ। ਉਲੀਕੀਆਂ ਗਈਆਂ ਯੋਜਨਾਵਾਂ ਵਿਚ ਸਭ ਤੋਂ ਉੱਭਰਵੀਂ ਇਹ ਸੀ ਕਿ ਨਸ਼ਿਆਂ ਵਿਰੁੱਧ ਲੜਾਈ ਸਿਆਸਤ ਤੋਂ ਉੱਪਰ ਉੱਠ ਕੇ ਸਾਰੇ ਸੂਬਿਆਂ ਦੇ ਪੂਰੇ ਤਾਲਮੇਲ ਨਾਲ ਲੜੀ ਜਾਣੀ ਚਾਹੀਦੀ ਹੈ। ਸੂਬਿਆਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਨਾ ਸਿਰਫ਼ ਨਸ਼ੇ ਦੀ ਰੋਕਥਾਮ ਲਈ ਉਪਲਬਧ ਕੇਂਦਰੀ ਫੰਡਾਂ ਦੀ ਹੀ ਸਗੋਂ ਪੁਲੀਸ ਦੇ ਆਧੁਨਿਕੀਕਰਨ ਸਬੰਧੀ ਕੋਸ਼ ਵਿਚਲੇ ਫੰਡਾਂ ਦੀ ਵੀ ਫਾਰੈਂਸਿਕ ਸਾਇੰਸ ਲੈਬਾਰਟਰੀਆਂ ਵਿਚ ਨਸ਼ਿਆਂ ਨਾਲ ਸਬੰਧਿਤ ਮਾਮਲਿਆਂ ਦੇ ਸੁਧਾਰ ਲਈ ਬਿਹਤਰੀਨ ਢੰਗ ਨਾਲ ਵਰਤੋਂ ਕਰਨ।

ਜ਼ਮੀਨੀ ਹਕੀਕਤਾਂ ਇਸ ਮਾਮਲੇ ਵਿਚ ਕੇਂਦਰ ਸਰਕਾਰ ਵੱਲੋਂ ਬੀਤੇ ਪੰਜ ਸਾਲਾਂ ਦੌਰਾਨ ਜਾਰੀ ਕੀਤੀਆਂ ਗਰਾਂਟਾਂ ਉਤੇ ਸਿਆਸੀ ਰੰਗ ਚੜ੍ਹਿਆ ਹੋਣ ਵੱਲ ਇਸ਼ਾਰਾ ਕਰਦੀਆਂ ਹਨ। ਸੰਸਦ ਵਿਚ ਸਾਂਝੇ ਕੀਤੇ ਵੇਰਵਿਆਂ ਮੁਤਾਬਕ ਇਸ ਅਰਸੇ ਦੌਰਾਨ ਗ਼ੈਰ-ਭਾਜਪਾ ਹਕੂਮਤ ਵਾਲੇ ਸੂਬਿਆਂ ਜਿਵੇਂ ਪੰਜਾਬ, ਦਿੱਲੀ, ਛੱਤੀਸਗੜ੍ਹ ਅਤੇ ਮਨੀਪੁਰ ਨੂੰ ਸਪਸ਼ਟ ਤੌਰ ’ਤੇ ਨਸ਼ਾ ਕੰਟਰੋਲ ਲਈ ਕੋਈ ਵੀ ਗਰਾਂਟ ਹਾਸਲ ਨਹੀਂ ਹੋਈ। ਤੁਲਨਾਤਮਕ ਤੌਰ ’ਤੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਨਸ਼ਿਆਂ ਦੀ ਸਮੱਸਿਆ ਦੇ ਟਾਕਰੇ ਲਈ ਕਾਫ਼ੀ ਭਰਵੀਆਂ ਰਕਮਾਂ ਮਿਲੀਆਂ ਭਾਵੇਂ ਇਹ ਸਮੱਸਿਆ ਪੰਜਾਬ ਵਿਚ ਵੱਧ ਹੈ ਅਤੇ ਨਾਲ ਹੀ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਵਿਚ ਨਸ਼ਿਆਂ ਦੇ ਫੈਲਾਅ ਦੇ ਨਾਲ ਨਾਲ ਦਹਿਸ਼ਤਗਰਦੀ ਅਤੇ ਕੁਝ ਹੋਰ ਸੰਵੇਦਨਸ਼ੀਲ ਮਸਲੇ ਵੀ ਜੁੜੇ ਹੋਏ ਹਨ। ਇਹ ਗੱਲ 2022 ਦਾ ਗੰਭੀਰ ਦ੍ਰਿਸ਼ ਪੇਸ਼ ਕਰਦੇ ਅੰਕੜਿਆਂ ਤੋਂ ਵੀ ਸਾਫ਼ ਹੋ ਜਾਂਦੀ ਹੈ ਜਿਨ੍ਹਾਂ ਮੁਤਾਬਕ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸ (ਐਨਡੀਪੀਐਸ) ਐਕਟ ਤਹਿਤ ਕੇਰਲ ਤੋਂ ਬਾਅਦ ਸਭ ਤੋਂ ਵੱਧ ਗ੍ਰਿਫ਼ਤਾਰੀਆਂ ਪੰਜਾਬ ਵਿਚ ਹੋਈਆਂ।

Advertisement

ਇਸ ਤਰ੍ਹਾਂ ਨਾ ਸਿਰਫ਼ ਪੰਜਾਬ ਨੂੰ ਕੇਂਦਰੀ ਫੰਡਾਂ ਵਿਚੋਂ ਆਪਣਾ ਬਣਦਾ ਹਿੱਸਾ ਲੈਣ ਲਈ ਕੋਸ਼ਿਸ਼ਾਂ ਤੇਜ਼ ਕਰਨੀਆਂ ਚਾਹੀਦੀਆਂ ਹਨ ਸਗੋਂ ਕੇਂਦਰ ਨੂੰ ਵੀ ਇਸ ਅਹਿਮ ਮਕਸਦ ਲਈ ਪੰਜਾਬ ਦੀ ਵਿੱਤੀ ਸਹਾਇਤਾ ਕਰਨੀ ਚਾਹੀਦੀ ਹੈ। ਇਹ ਕਦਮ ਇਸ ਭਿਆਨਕ ਸਮੱਸਿਆ ਦੇ ਟਾਕਰੇ ਲਈ ਲੜੀ ਜਾਣ ਵਾਲੀ ਬਹੁ-ਆਯਾਮੀ ਲੜਾਈ ਨੂੰ ਲੋੜੀਂਦਾ ਹੁਲਾਰਾ ਦੇਵੇਗਾ। ਇਸ ਲੜਾਈ ਵਿਚ ਵੱਖੋ-ਵੱਖ ਕਦਮਾਂ ਤੇ ਸਰਗਰਮੀਆਂ ਦੀ ਵਿਸ਼ਾਲ ਲੜੀ ਸ਼ਾਮਲ ਹੈ ਜਿਸ ਵਿਚ ਨਸ਼ਾ ਮਾਫ਼ੀਆ ਦੇ ਵੱਡੇ ਸਰਗਣਿਆਂ ਨੂੰ ਫੜਨ ਤੋਂ ਲੈ ਕੇ ਨਸ਼ਿਆਂ ਦੀ ਆਦਤ ਦੇ ਸ਼ਿਕਾਰ ਮੰਦਭਾਗੇ ਨੌਜਵਾਨਾਂ ਦਾ ਮੁੜ ਵਸੇਬਾ ਅਤੇ ਏਜੰਸੀਆਂ ਵੱਲੋਂ ਵੱਡੀ ਮਾਤਰਾ ਵਿਚ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਵਿਗਿਆਨਕ ਢੰਗ ਨਾਲ ਨਿਬੇੜਾ ਕਰਨਾ ਵੀ ਸ਼ਾਮਲ ਹੈ। ਧਨ ਕਿਸੇ ਵੀ ਯੋਜਨਾ ਦੀ ਸਫਲਤਾ ਦੀ ਕੁੰਜੀ ਹੈ।

Advertisement
×