ਨੌਜਵਾਨ ਭਾਰਤ ਸਭਾ ਸੰਗਰੂਰ ਰੈਲੀ ’ਚ ਕਰੇਗੀ ਸ਼ਮੂਲੀਅਤ: ਪੰਡੋਰੀ
ਪੰਜਾਬ ਦੀਆਂ ਕਈ ਇੰਨਸਾਫਪਸੰਦ ਮਜ਼ਦੂਰ,ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੂਬੇ ਅੰਦਰ ਵਧ ਰਹੇ ਪੁਲੀਸ ਜਬਰ ਖ਼ਿਲਾਫ਼ 25 ਜੁਲਾਈ ਨੂੰ ਸੰਗਰੂਰ ਵਿੱਚ ਕੀਤੀ ਜਾ ਰਹੀ ਜਬਰ ਵਿਰੁੱਧ ਰੈਲੀ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸਭਾ ਦੇ...
Advertisement
ਪੰਜਾਬ ਦੀਆਂ ਕਈ ਇੰਨਸਾਫਪਸੰਦ ਮਜ਼ਦੂਰ,ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੂਬੇ ਅੰਦਰ ਵਧ ਰਹੇ ਪੁਲੀਸ ਜਬਰ ਖ਼ਿਲਾਫ਼ 25 ਜੁਲਾਈ ਨੂੰ ਸੰਗਰੂਰ ਵਿੱਚ ਕੀਤੀ ਜਾ ਰਹੀ ਜਬਰ ਵਿਰੁੱਧ ਰੈਲੀ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸਭਾ ਦੇ ਸੂਬਾਈ ਆਗੂ ਮੰਗਲਜੀਤ ਪੰਡੋਰੀ ਅਤੇ ਜ਼ਿਲ੍ਹਾ ਆਗੂ ਸੋਨੂੰ ਲੋਹੀਆਂ ਨੇ ਉਕਤ ਰੈਲੀ ਦੀ ਤਿਆਰੀ ਲਈ ਬਲਾਕ ਲੋਹੀਆਂ ਖਾਸ ਦੇ ਕਈ ਪਿੰਡਾਂ ਵਿੱਚ ਨੌਜਵਾਨਾਂ ਦੀਆਂ ਮੀਟਿੰਗਾਂ ਕਰਵਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆ ਕੀਤਾ। ਸਭਾ ਦੇ ਆਗੂਆਂ ਨੇ ਕਿਹਾ ਕਿ 25 ਦੀ ਸੰਗਰੂਰ ਰੈਲੀ ਹਜ਼ਾਰਾਂ ਨੌਜਵਾਨ ਸ਼ਮੂਲੀਅਤ ਕਰਨਗੇ।
Advertisement
Advertisement
×