ਮਿਸ਼ਨ ਵਨ ਜੱਜ-ਵਨ ਟ੍ਰੀ ਤਹਿਤ ਬੂਟੇ ਲਾਏ
ਪੱਤਰ ਪ੍ਰੇਰਕ
ਜਲੰਧਰ, 5 ਜੁਲਾਈ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ ‘ਗ੍ਰੀਨ ਓਥ ਡੇਅ’ ਨੂੰ ‘ਮਿਸ਼ਨ ਵਨ ਜੱਜ-ਵਨ ਟ੍ਰੀ’ ਤਹਿਤ ਮਨਾਇਆ ਗਿਆ। ਇਸ ਤਹਿਤ ਜਲੰਧਰ, ਨਕੋਦਰ ਅਤੇ ਫਿਲੌਰ ਦੇ ਜੁਡੀਸ਼ੀਅਲ ਅਫ਼ਸਰਾਂ ਵੱਲੋਂ ਇੱਕ-ਇੱਕ ਬੂਟਾ ਲਗਾ ਕੇ ਸੰਭਾਲ ਲਈ ਇਨ੍ਹਾਂ ਨੂੰ ਅਡਾਪਟ ਕੀਤਾ ਗਿਆ। ਸਥਾਨਕ ਸਰਕਾਰੀ ਮਾਡਲ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਕੂਲ ਆਫ਼ ਐਮੀਨੈਂਸ, ਲਾਡੋਵਾਲੀ ਰੋਡ ਵਿੱਚ ਬੂਟੇ ਲਗਾਏ ਗਏ। ਮੁਹਿੰਮ ਦੀ ਪ੍ਰਧਾਨਗੀ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ ਜਲੰਧਰ ਰਾਜੀਵ ਕੇ ਬੇਰੀ ਨੇ ਕੀਤੀ। ਸੀਜੇਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੁਲ ਕੁਮਾਰ ਆਜ਼ਾਦ ਨੇ ਕਿਹਾ ਕਿ ਪ੍ਰੋਗਰਾਮ ਵਾਤਾਵਰਨ ਲਈ ਸਹਾਈ ਹੋਵੇਗਾ।
ਪਠਾਨਕੋਟ (ਪੱਤਰ ਪ੍ਰੇਰਕ): ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੇ ਚੇਅਰਮੈਨ-ਕਮ-ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਦੀ ਅਗਵਾਈ ’ਚ ਬੂਟੇ ਲਗਾਏ ਗਏ। ਇਸ ਮੌਕੇ ਫੈਮਿਲੀ ਕੋਰਟ ਜੱਜ ਜਸਵੀਰ ਕੌਰ, ਸੀਨੀਅਰ ਡਿਵੀਜ਼ਨ ਜੱਜ ਰਾਜਵੰਤ ਕੌਰ ਤੇ ਗੁਰਸ਼ੇਰ ਸਿੰਘ, ਸੀਜੇਐਮ ਕਮ ਸਕੱਤਰ ਰੁਪਿੰਦਰ ਸਿੰਘ, ਸੀਜੇਐਮ ਪ੍ਰਭਜੋਤ ਕੌਰ, ਜੱਜ ਰਵਨੀਤ ਕੌਰ ਬੇਦੀ, ਬਬੀਤਾ, ਆਸ਼ਦੀਪ ਸਿੰਘ ਤੇ ਸਤਨਾਮ ਸਿੰਘ, ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ, ਸਕੱਤਰ ਕੇਤਨ ਮਹਾਜਨ ਹਾਜ਼ਰ ਸਨ।