ਸਾਹੀ ਵੱਲੋਂ ਅਸ਼ਵਨ ਭੱਲਾ ਨਾਲ ਮੁਲਾਕਾਤ
ਭਗਵਾਨ ਦਾਸ ਸੰਦਲ ਦਸੂਹਾ, 4 ਜੁਲਾਈ ਇੱਥੇ ਕਾਂਗਰਸ ਪਾਰਟੀ ਦੇ ਸਰਗਰਮ ਆਗੂ ਤਰਲੋਕ ਸਿੰਘ ਸਾਹੀ ਵੱਲੋਂ ਪਾਰਟੀ ਦੇ ਨੇਤਾਵਾਂ ਨਾਲ ਰਣਨੀਤਿਕ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੈ। ਹਾਲ ਹੀ ਵਿੱਚ ਸ੍ਰੀ ਸਾਹੀ ਨੇ ਜਲੰਧਰ ਸਥਿਤ ਕਾਂਗਰਸ ਦਫ਼ਤਰ ਵਿੱਚ ਹਲਕਾ ਦਸੂਹਾ ਦੇ...
Advertisement
ਭਗਵਾਨ ਦਾਸ ਸੰਦਲ
ਦਸੂਹਾ, 4 ਜੁਲਾਈ
Advertisement
ਇੱਥੇ ਕਾਂਗਰਸ ਪਾਰਟੀ ਦੇ ਸਰਗਰਮ ਆਗੂ ਤਰਲੋਕ ਸਿੰਘ ਸਾਹੀ ਵੱਲੋਂ ਪਾਰਟੀ ਦੇ ਨੇਤਾਵਾਂ ਨਾਲ ਰਣਨੀਤਿਕ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੈ। ਹਾਲ ਹੀ ਵਿੱਚ ਸ੍ਰੀ ਸਾਹੀ ਨੇ ਜਲੰਧਰ ਸਥਿਤ ਕਾਂਗਰਸ ਦਫ਼ਤਰ ਵਿੱਚ ਹਲਕਾ ਦਸੂਹਾ ਦੇ ਕੋਆਰਡੀਨੇਟਰ ਅਸ਼ਵਨ ਭੱਲਾ ਨਾਲ ਮੁਲਾਕਾਤ ਕੀਤੀ। ਦੋਵੇਂ ਆਗੂਆਂ ਨੇ ਦਸੂਹਾ ਹਲਕੇ ਦੀ ਮੌਜੂਦਾ ਸਿਆਸੀ ਸਥਿਤੀ, ਜ਼ਮੀਨੀ ਪੱਧਰ ’ਤੇ ਪਾਰਟੀ ਦੇ ਹਾਲਾਤ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਸ੍ਰੀ ਸਾਹੀ ਵੱਲੋਂ ਹਲਕੇ ਵਿੱਚ ਆਪਣੀ ਸਿਆਸੀ ਸਰਗਰਮੀ ਅਤੇ ਸਮਰਥਕਾਂ ਨਾਲ ਬਣ ਰਹੇ ਸੰਪਰਕ ਬਾਰੇ ਵੀ ਅਸ਼ਵਨ ਭੱਲਾ ਨੂੰ ਦੱਸਿਆ ਗਿਆ। ਇਸ ਤੋਂ ਪਹਿਲਾਂ ਸ੍ਰੀ ਸਾਹੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ।
Advertisement
×