ਸ਼ਹੀਦ ਊਧਮ ਸਿੰਘ ਦੀ ਯਾਦ ’ਚ ਕਰਵਾਏ ਕਬੱਡੀ ਕੱਪ ’ਤੇ ਮੂਲੇਵਾਲ ਖਹਿਰਾ ਕਾਬਜ਼
ਪੱਤਰ ਪ੍ਰੇਰਕ
ਸ਼ਾਹਕੋਟ, 31 ਅਗਸਤ
ਸ੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਨਿਮਾਜੀਪੁਰ ਵੱਲੋਂ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਕਰਵਾਏ ਕਬੱਡੀ ਕੱਪ ’ਤੇ ਮੂਲੇਵਾਲ ਖਹਿਰਾ ਕਲੱਬ ਨੇ ਬਿੱਲੀ ਭੁੱਲਰ ਨੂੰ ਹਰਾ ਕੇ ਕੱਪ ’ਤੇ ਕਬਜ਼ਾ ਕਰ ਲਿਆ। ਟੂਰਨਾਮੈਂਟ ਦੇ ਆਖਰੀ ਦਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੂਬਾਈ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਮੁੱਖ ਮਹਿਮਾਨ ਵਜੋਂ ਅਤੇ ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ, ਸਾਬਕਾ ਸਰਪੰਚ ਬਲਕਾਰ ਸਿੰਘ, ਸੋਹਣ ਸਿੰਘ ਖਹਿਰਾ, ਦਰਸ਼ਨ ਸਿੰਘ ਕੋਟਲੀ ਅਤੇ ਨਵਿੰਦਰ ਸਿੰਘ ਫੌਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜਥੇਦਾਰ ਕਾਹਨ ਸਿੰਘ ਵਾਲਾ, ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ ਸੰਬੋਧਨ ਕੀਤਾ। ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਇਹ ਉਨ੍ਹਾਂ ਦੇ ਕਲੱਬ ਦੀ ਅੱਠਵੀਂ ਸੀਜ਼ਨ ਕਬੱਡੀ ਲੀਗ ਹੈ। ਟੂਰਨਾਮੈਂਟ ਦੌਰਾਨ ਕਬੱਡੀ 65 ਕਿਲੋ ਵਰਗ ਭਾਰ ਦੇ ਮੁਕਾਬਲੇ ’ਚ ਨੂਰਪੁਰ ਚੱਠਾ ਨੇ ਪਹਿਲਾ ਤੇ ਚੱਕ ਚੇਲਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਪ੍ਰਬੰਧਕਾਂ, ਕਲੱਬ ਦੇ ਅਹੁਦੇਦਾਰਾਂ ਅਤੇ ਸੁਖਜਿੰਦਰ ਸਿੰਘ, ਤਾਰਾ ਸਿੰਘ, ਮੇਜਰ ਸਿੰਘ ਈਸੇਵਾਲ, ਗੁਰਦੇਵ ਸਿੰਘ ਅਤੇ ਰਿੰਕੂ ਮੁਰੀਦਵਾਲ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ।