ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਪੰਜਾਬ ਦੇ ਲੰਮੇ ਮੋਰਚਿਆਂ ਵਿੱਚ ਸ਼ਾਮਲ ਹੋ ਗਿਆ। ਲਤੀਫ਼ਪੁਰਾ ਮੋਰਚਾ ਲੱਗੇ ਨੂੰ 2 ਸਾਲ 7 ਮਹੀਨੇ ਤੇ 16 ਦਿਨ ਹੋ ਗਏ ਹਨ। ਇਸ ਮੋਰਚੇ ਨੂੰ ਕਿਸਾਨ ਜਥੇਬੰਦੀਆਂ ਦੀ ਹਮਾਇਤ ਹੋਣ ਕਾਰਨ ਇਹ ਮੋਰਚਾ ਜ਼ਮੀਨੀ ਪੱਧਰ ’ਤੇ ਡਟਿਆ ਹੋਇਆ ਹੈ।ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਕ ਰੋਸ ਮਾਰਚ ਕੀਤਾ ਗਿਆ। ਇਸੇ ਦੌਰਾਨ ਇੰਪਰੂਵਮੈਂਟ ਟਰੱਸਟ ਜਲੰਧਰ ਦੀ ਚੇਅਰਮੈਨ ਬੀਬੀ ਰਾਜਵਿੰਦਰ ਕੌਰ ਥਿਆੜਾ ਦੇ ਨਾਮ ਮੈਮੋਰੰਡਮ ਦਿੱਤਾ।ਲਤੀਫ਼ਪੁਰਾ ਮੋਰਚੇ ਦੇ ਆਗੂਆਂ ਨੇ ਕਿਹਾ ਕਿ 1947 ਨੂੰ ਜਦੋਂ ਉਜੜ ਕੇ ਇੱਥੇ ਵਸੇ ਸਨ ਤਾਂ ਉਦੋਂ ਉਨ੍ਹਾਂ ਨੂੰ ਪਤਾ ਨਹੀਂ ਸੀ ਆਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਦੇ ਰੈਣ ਬਸੇਰਿਆਂ ’ਤੇ ਬੁਲਡੋਜ਼ਰ ਚੱਲੇਗਾ। ਪਰਿਵਾਰ ਅੱਜ ਵੀ ਸੜਕਾਂ ’ਤੇ ਰੁਲ ਰਹੇ ਹਨ। ਸਰਕਾਰ ਨੇ ਮੀਟਿੰਗਾਂ ਦਰ ਮੀਟਿੰਗਾਂ ਕੀਤੀਆਂ ।ਤੀਜਾ ਜ਼ੀਰੋ ਨਿਕਲਿਆ ਪਰ ਸਰਕਾਰ ਪੀੜਤਾਂ ਦੇ ਹੌਸਲੇ ਪਸਤ ਨਹੀਂ ਕਰ ਸਕੀ। ਪੰਜਾਬ ਦੇ ਵੱਡੇ ਮੋਰਚਿਆਂ ਵਿੱਚ ਹੁਣ ਲਤੀਫਪੁਰਾ ਮੋਰਚੇ ਦਾ ਨਾਂ ਵੀ ਗੂੰਜਿਆ ਕਰੇਗਾ।ਮੋਰਚੇ ਦੇ ਆਗੂ ਮਹਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਸਾਬਕਾ ਚੇਅਰਮੈਨ ਜਗਤਾਰ ਸੰਘੇੜਾ ਤੇ ਜ਼ਿਲ੍ਹੇ ਦਾ ਪ੍ਰਾਸ਼ਾਸ਼ਨ ਕਹਿ ਰਿਹਾ ਹੈ ਕਿ ਲਤੀਫਪੁਰਾ ਜਗ੍ਹਾ ਇੰਪਰੂਵਮੈਂਟ ਟਰੱਸਟ ਦੀ ਮਲਕੀਅਤ ਹੈ ਜੋ ਕਿ ਬਿਲਕੁਲ ਬੇ-ਬੁਨਿਆਦ ਤੇ ਕੋਰੀ ਝੂਠੀ ਬਿਆਨਬਾਜ਼ੀ ਹੈ।ਉਨ੍ਹਾਂ ਦੱਸਿਆ ਕਿ ਮੋਰਚੇ ਨੂੰ 2 ਸਾਲ 7 ਮਹੀਨੇ ਤੇ 16 ਦਿਨ ਪੂਰੇ ਹੋ ਚੁੱਕੇ ਹਨ ਇਸ ਦਰਮਿਆਨ ਮੋਰਚੇ ਵੱਲੋਂ ਛੇ ਮੀਟਿੰਗਾਂ ਜਲੰਧਰ ਦੇ ਡੀਸੀ ਨਾਲ ਜਿਸ ਵਿੱਚ ਬੀਬੀ ਰਾਜਵਿੰਦਰ ਕੌਰ ਥਿਆੜਾ, ਸਾਬਕਾ ਮੰਤਰੀ ਤੇ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ, ਆਮ ਆਦਮੀ ਪਾਰਟੀ ਦੇ ਰਮਨ ਅਰੋੜਾ ਵੀ ਸ਼ਾਮਲ ਹੁੰਦੇ ਰਹੇ ਸਨ, ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਆਮ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਮੀਟਿੰਗ ਕਰਨ ਦਾ ਵਾਅਦਾ ਕੀਤਾ ਪਰ ਇਹ ਸਾਰੇ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਮੁੱਕਰ ਗਏ।ਰੋਸ ਮਾਰਚ ਵਿੱਚ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਲਖਵੀਰ ਸਿੰਘ ਸੌਂਟੀ, ਕਿਸਾਨ ਯੂਨੀਅਨ ਰਾਜੇਵਾਲ ਦੇ ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਮਨਦੀਪ ਸਿੰਘ ਸਮਰਾ, ਭਾਨ ਸਿੰਘ, ਅਮਰੀਕ ਸਿੰਘ ਛੀਨਾ, ਕਿਰਤੀ ਕਿਸਾਨ ਯੂਨੀਅਨ ਤੋਂ ਸੇਵਾ ਸਿੰਘ, ਅਵਤਾਰ ਸਿੰਘ ਰੇਰੂ ਪ੍ਰਧਾਨ ਜ਼ਲ੍ਹਾ ਜਲੰਧਰ ਕਿਸਾਨ ਯੂਨੀਅਨ ਬਾਗ਼ੀ, ਸੁਰਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ, ਜਸਵੰਤ ਸਿੰਘ ਚੀਮਾ, ਬਲਜਿੰਦਰ ਸਿੰਘ ਲਸੋਈ, ਭੁਪਿੰਦਰ ਸਿੰਘ ਮਸੀਂਗਣ, ਮੱਖਣ ਸਿੰਘ ਸਹੋਲੀ, ਜਸਪਾਲ ਸਿੰਘ ਸਲਾਣਾ, ਬਾਬਾ ਪ੍ਰੀਤਮ ਸਿੰਘ ਭੋਲੀਆ, ਬੀਬੀ ਭੁਪਿੰਦਰ ਕੌਰ, ਬੀਬੀ ਸ਼ਾਜ਼ੀਆ ਬੇਗਮ ਹਾਜ਼ਰ ਸਨ।