ਸਕੂਲ ’ਚ ਇੰਟਰ ਹਾਊਸ ਮੁਕਾਬਲੇ
ਇਥੇ ਸਟੇਟ ਪਬਲਿਕ ਸਕੂਲ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਤੇ ਉੱਪ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਇੰਟਰ ਹਾਊਸ ਸਪੈੱਲ ਬੀ ਦੇ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਕੰਵਰ ਨੀਲ ਕਮਲ ਨੇ ਦੱਸਿਆ ਕਿ ਤੀਜੀ...
Advertisement
ਇਥੇ ਸਟੇਟ ਪਬਲਿਕ ਸਕੂਲ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਤੇ ਉੱਪ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਇੰਟਰ ਹਾਊਸ ਸਪੈੱਲ ਬੀ ਦੇ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਕੰਵਰ ਨੀਲ ਕਮਲ ਨੇ ਦੱਸਿਆ ਕਿ ਤੀਜੀ ਤੋਂ ਪੰਜਵੀਂ ਜਮਾਤ ਦੇ ਗਰੁੱਪ ਮੁਕਾਬਲੇ ’ਚ ਹੈਲਨ ਕੈਲਰ ਹਾਊਸ ਦੀ ਜਸ਼ਨ ਨੇ ਪਹਿਲਾ, ਕਲਪਨਾ ਚਾਵਲਾ ਹਾਊਸ ਦੀ ਸਪਰਸ਼ ਨੇ ਦੂਜਾ ਅਤੇ ਅੰਮ੍ਰਿਤਾ ਪ੍ਰੀਤਮ ਹਾਊਸ ਦੇ ਪ੍ਰਭਕੀਰਤ ਤੇ ਸ਼ਾਨਾ ਤੇ ਮਦਰ ਟਰੇਸਾ ਹਾਊਸ ਦੀ ਗੁਰਲੀਨ ਨੇ ਤੀਜਾ, ਛੇਵੀਂ ਤੋਂ ਅੱਠਵੀਂ ਜਮਾਤ ਦੇ ਗਰੁੱਪ ਮੁਕਾਬਲੇ ’ਚ ਕਾਵਿਆ ਨੇ ਪਹਿਲਾ, ਅਰਸ਼ਪ੍ਰੀਤ ਨੇ ਦੂਜਾ, ਸਹਿਜ ਨੇ ਤੀਜਾ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਗਰੁੱਪ ’ਚ ਧਰੁਵੀ ਨੇ ਪਹਿਲਾ, ਹਰਸਿਮਰਨ ਤੇ ਪੁਨੀਤ ਨੇ ਦੂਜਾ ਅਤੇ ਈਸ਼ਾ ਥਾਪਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਨੇ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ।
Advertisement
Advertisement
×