ਸ਼ਾਮਪੁਰ ’ਚ ਮੁਫ਼ਤ ਸਿਲਾਈ ਟਰੇਨਿੰਗ ਸੈਂਟਰ ਸ਼ੁਰੂ
ਫਿਲੌਰ: ਲੜਕੀਆਂ ਅਤੇ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਹੱਥਾਂ ਦੇ ਹੁਨਰ ਵਿਚ ਪਰਪੱਕ ਕਰਨ ਦੇ ਉਦੇਸ਼ ਵਜੋਂ ਗ੍ਰਾਮ ਪੰਚਾਇਤ ਸ਼ਾਮਪੁਰ ਵੱਲੋਂ ਸ਼ਿਵਾ ਪਬਲਿਕ ਸਕੂਲ ਨੂਰਮਹਿਲ, ਪੰਜਾਬ ਕਲਾ ਦਰਪਣ ਸ਼ਾਮਪੁਰ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਮੁਫ਼ਤ ਸਿਲਾਈ ਟਰੇਨਿੰਗ ਸੈਂਟਰ ਖੋਲ੍ਹਿਆ...
Advertisement
ਫਿਲੌਰ: ਲੜਕੀਆਂ ਅਤੇ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਹੱਥਾਂ ਦੇ ਹੁਨਰ ਵਿਚ ਪਰਪੱਕ ਕਰਨ ਦੇ ਉਦੇਸ਼ ਵਜੋਂ ਗ੍ਰਾਮ ਪੰਚਾਇਤ ਸ਼ਾਮਪੁਰ ਵੱਲੋਂ ਸ਼ਿਵਾ ਪਬਲਿਕ ਸਕੂਲ ਨੂਰਮਹਿਲ, ਪੰਜਾਬ ਕਲਾ ਦਰਪਣ ਸ਼ਾਮਪੁਰ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਮੁਫ਼ਤ ਸਿਲਾਈ ਟਰੇਨਿੰਗ ਸੈਂਟਰ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਸ਼ਿਵਾ ਪਬਲਿਕ ਸਕੂਲ ਦੇ ਪ੍ਰਿੰਸੀਪਲ ਸੁਮਨ ਪਾਠਕ ਨੇ ਕੀਤਾ। ਸਿਲਾਈ ਅਧਿਆਪਕਾ ਪਰਮਜੀਤ ਕੌਰ ਜੰਡੂ ਨੇ ਸਫ਼ਲ ਹੋਣ ਲਈ ਸਮੇਂ ਦੀ ਪਾਬੰਦੀ ’ਤੇ ਜ਼ੋਰ ਦਿੱਤਾ। ਪਿੰਡ ਦੇ ਸਰਪੰਚ ਸੁਖਵਿੰਦਰ ਕੌਰ ਨੇ ਸਿਖਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਪੰਚਾਇਤ ਮੈਂਬਰ ਕੁਲਜੀਤ ਕੌਰ, ਗੁਰਬਖਸ਼ ਕੌਰ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਗੋਬਿੰਦਾ, ਸਹਿਕਾਰੀ ਸਭਾ ਗੁਮਟਾਲੀ ਦੇ ਮੈਂਬਰ ਬਹਾਦਰ ਸਿੰਘ, ਅਮਰ ਚੰਦ ਸੁਮਨ, ਸੁਖਜਿੰਦਰ ਸਿੰਘ ਅਤੇ ਸੁਮਨ ਸ਼ਾਮਪੁਰੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
×