ਕਿਰਤੀ ਕਿਸਾਨ ਯੂਨੀਅਨ ਕਮੇਟੀ ਦੇ ਨਡਾਲਾ ਬਲਾਕ ਦੀ ਮੀਟਿੰਗ ਪਿੰਡ ਲੱਖਣ ਕੇ ਪੱਡੇ ਫ਼ਕੀਰ ਸਿੰਘ ਦੇ ਗ੍ਰਹਿ ਵਿੱਚ ਹੋਈ ਤੇ ਅੱਜ ਦੀ ਮੀਟਿੰਗ ਵਿੱਚ ਨਡਾਲਾ ਬਲਾਕ ਦੀ ਸੱਤ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਮਾਸਟਰ ਕੇਵਲ ਸਿੰਘ ਨੂੰ ਕਨਵੀਨਰ ਤੇ ਫ਼ਕੀਰ ਸਿੰਘ ਨੂੰ ਕੋ ਕਨਵੀਨਰ ਬਣਾਇਆ ਗਿਆ ਤੇ ਸੰਗਰੂਰ ਵਿੱਚ ਹੋਣ ਵਾਲੀ ਰੈਲੀ ਵਿੱਚ ਸ਼ਾਮਲ ਹੋਣ ਲਈ ਲੋਕਾਂ ਨੂੰ ਲਾਮਬੰਦ ਕਰਨ ਦਾ ਫ਼ੈਸਲਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾ ਮੱਲ ਨੇ ਕਿਹਾ ਕਿ ਪੰਜਾਬ ਵਿੱਚ ਪੁਲੀਸ ਨੂੰ ਵਧੇਰੇ ਅਧਿਕਾਰ ਦੇ ਕੇ ਜਮਹੂਰੀ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਅਸੀਂ ਇਸਨੂੰ ਅਣ-ਐਲਾਨੀ ਐਮਰਜੈਂਸੀ ਮੰਨਦੇ ਹੋਏ ਇਸ ਜਬਰ ਦਾ ਡਟ ਕੇ ਵਿਰੋਧ ਕਰਦੇ ਹਾਂ ਤੇ 25 ਜੁਲਾਈ ਨੂੰ ਸੰਗਰੂਰ ਵਿੱਚ ਪੁਲੀਸ ਜਬਰ ਖ਼ਿਲਾਫ਼ ਹੋਣ ਵਾਲੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਵਾਂਗੇ।’ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਕੋਈ ਸਥਿਤੀ ਨਹੀਂ ਹੈ, ਨੌਜਵਾਨਾਂ ਦੇ ਝੂਠੇ ਪੁਲੀਸ ਮੁਕਾਬਲੇ ਕੀਤੇ ਜਾ ਰਹੇ ਹਨ ਅਤੇ ਆਪਣੇ ਹੱਕ ਮੰਗਣ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਇਸ ਮਾਹੌਲ ਦੇ ਖਿਲਾਫ, 25 ਜੁਲਾਈ ਦੀ ਰੈਲੀ ਵਿੱਚ ਨਡਾਲਾ ਬਲਾਕ ਤੋਂ ਵੱਡੀ, ਗਿਣਤੀ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ਾਮਲ ਕਰਵਾਇਆ ਜਾਵੇਗਾ। ਇਸ ਮੌਕੇ ਲੱਖਣਕੇ ਪੱਡੇ ਦੀ ਕਮੇਟੀ ਦੀ ਚੋਣ ਕੀਤੀ ਗਈ ਕਿਰਤੀ ਕਿਸਾਨ ਯੂਨੀਅਨ ਦੇ ਮਾਸਟਰ ਕੇਵਲ ਸਿੰਘ ਨੂੰ ਕਨਵੀਨਰ ਫ਼ਕੀਰ ਸਿੰਘ ਨੂੰ ਕੋ ਕਨਵੀਨਰ ਗੁਰਮੀਤ , ਸਿੰਘ ਜਸਵੰਤ ਸਿੰਘ ਵਿਰਲੀ ਡਿਪਟੀ ਰਾਣਾ ਫੌਜੀ ਜਿੰਦਰ ਸਿੰਘ ਪਰਮਜੀਤ ਸਿੰਘ ਮੈਂਬਰ ਚੁਣੇ ਗਏ।
+
Advertisement
Advertisement
Advertisement
Advertisement
×