ਸਰਕਾਰੀ ਕੰਮ ’ਚ ਵਿਘਨ ਪਾਉਣ ’ਤੇ ਦੋ ਖਿਲਾਫ਼ ਕੇਸ ਦਰਜ
ਪੱਤਰ ਪ੍ਰੇਰਕਕਪੂਰਥਲਾ, 11 ਜੁਲਾਈ ਸਰਕਾਰੀ ਕੰਮ ’ਚ ਵਿਘਨ ਪਾਉਣ ਦੇ ਮਾਮਲੇ ’ਚ ਤਲਵੰਡੀ ਚੌਧਰੀਆ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੰਚਾਇਤ ਸਕੱਤਰ ਬਿਧੀਪੁਰ ਸਰਜੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਗ੍ਰਾਮ ਪੰਚਾਇਤ ਬਿਧੀਪੁਰ ਦੀ...
Advertisement
ਪੱਤਰ ਪ੍ਰੇਰਕਕਪੂਰਥਲਾ, 11 ਜੁਲਾਈ
ਸਰਕਾਰੀ ਕੰਮ ’ਚ ਵਿਘਨ ਪਾਉਣ ਦੇ ਮਾਮਲੇ ’ਚ ਤਲਵੰਡੀ ਚੌਧਰੀਆ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੰਚਾਇਤ ਸਕੱਤਰ ਬਿਧੀਪੁਰ ਸਰਜੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਗ੍ਰਾਮ ਪੰਚਾਇਤ ਬਿਧੀਪੁਰ ਦੀ ਜ਼ਮੀਨ ਦੀ ਨਿਸ਼ਾਨਦੇਹੀ ਉਪਰੰਤ ਬੁਰਜੀਆ ਲਗਾਈਆਂ ਗਈਆਂ ਸਨ, ਜਿਸ ਦੇ ਮੁਤਾਬਕ 29 ਜੂਨ ਨੂੰ ਪੰਚਾਇਤ ਸਕੱਤਰ ਤੇ ਗ੍ਰਾਮ ਪੰਚਾਇਤ ਜ਼ਮੀਨ ਦੀ ਵੱਟ ਪਾਉਣ ਲਈ ਗਏ ਸਨ ਪਰ ਪਿੰਡ ਦੇ ਸੁਰਜੀਤ ਸਿੰਘ ਤੇ ਹਰਵਿੰਦਰ ਸਿੰਘ ਜੋ ਕਿ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਾਬਜ਼ ਹਨ। ਉਨ੍ਹਾਂ ਵੱਲੋਂ ਸਰਕਾਰੀ ਕੰਮ ’ਚ ਵਿਘਨ ਪਾਉਂਦੇ ਹੋਏ ਪੰਚਾਇਤ ਸਕੱਤਰ ਨਾਲ ਹੱਥੋਂਪਾਈ ਕੀਤੀ ਗਈ। ਪੁਲੀਸ ਨੇ ਸੁਰਜੀਤ ਸਿੰਘ ਤੇ ਹਰਵਿੰਦਰ ਸਿੰਘ ਵਾਸੀ ਬਿਧੀਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement
×