ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਤਨੀ ਵੱਲੋਂ ਪਤੀ ਦਾ ਕਤਲ

ਕੌਮੀ ਰਾਜਧਾਨੀ ਦੇ ਪੱਛਮੀ ਦਿੱਲੀ ਦੇ ਉੱਤਮ ਨਗਰ ਵਿੱਚ ਇੱਕ ਪਤਨੀ ਵੱਲੋਂ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ। ਇਹ ਮਾਮਲਾ ਨਿਹਾਲ ਵਿਹਾਰ ਵਿੱਚ ਵਾਪਰਿਆ। ਇੱਥੇ ਪਤਨੀ ਨੇ ਆਪਣੇ ਪਤੀ ’ਤੇ ਚਾਕੂ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ...
Advertisement

ਕੌਮੀ ਰਾਜਧਾਨੀ ਦੇ ਪੱਛਮੀ ਦਿੱਲੀ ਦੇ ਉੱਤਮ ਨਗਰ ਵਿੱਚ ਇੱਕ ਪਤਨੀ ਵੱਲੋਂ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ। ਇਹ ਮਾਮਲਾ ਨਿਹਾਲ ਵਿਹਾਰ ਵਿੱਚ ਵਾਪਰਿਆ। ਇੱਥੇ ਪਤਨੀ ਨੇ ਆਪਣੇ ਪਤੀ ’ਤੇ ਚਾਕੂ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਪਹਿਲਾਂ ਉਸ ਨੇ ਆਪਣੇ ਪਤੀ ਨੂੰ ਦਵਾਈ ਦੇ ਕੇ ਬੇਹੋਸ਼ ਕਰ ਦਿੱਤਾ ਸੀ। ਪੁਲੀਸ ਅਧਿਕਾਰੀ ਦੇ ਪਹੁੰਚਣ ਤੋਂ ਪਹਿਲਾਂ, ਮ੍ਰਿਤਕ ਦੀ ਪਤਨੀ ਘਰ ਦੀ ਸਫਾਈ ਕਰ ਚੁੱਕੀ ਸੀ। ਪੁਲੀਸ ਨੇ ਅਪਰਾਧ ਵਿੱਚ ਵਰਤਿਆ ਗਿਆ ਹਥਿਆਰ (ਚਾਕੂ) ਬਰਾਮਦ ਕਰ ਲਿਆ ਹੈ। ਪੁਲੀਸ ਪੁੱਛਗਿੱਛ ਦੌਰਾਨ, ਕਥਿਤ ਮੁਲਜ਼ਮ ਪਤਨੀ ਫਰਜ਼ਾਨਾ ਨੇ ਦੱਸਿਆ ਕਿ ਉਹ ਆਪਣੇ ਪਤੀ ਤੋਂ ਨਾਖੁਸ਼ ਸੀ। ਉਸ ਦਾ ਪਤੀ ਆਨਲਾਈਨ ਜੂਏ ਦਾ ਆਦੀ ਸੀ। ਉਹ ਕਰਜ਼ ’ਚ ਡੁੱਬਿਆ ਹੋਇਆ ਸੀ। ਉਹ ਉਸ ਨੂੰ ਕੁੱਟਦਾ ਵੀ ਸੀ। ਪਤਨੀ ਨੇ ਪਤੀ ਨੂੰ ਬਹੁਤ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਜੂਆ ਖੇਡਣ ਤੋਂ ਵਰਜਿਆ ਪਰ ਉਹ ਬਾਜ ਨਾ ਆਇਆ।

Advertisement
Advertisement