ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੀਂਹ ਕਾਰਨ ਰਾਜਧਾਨੀ ਵਿੱਚ ਕਈ ਥਾਈਂ ਟਰੈਫ਼ਿਕ ਜਾਮ

ਸਡ਼ਕਾਂ ’ਤੇ ਪਾਣੀ ਭਰਨ ਕਾਰਨ ਕਈ ਵਾਹਨ ਹੋਏ ਬੰਦ
ਐੱਨਐੱਚ-24 ’ਤੇ ਕਾਂਵੜੀਆਂ ਦੇ ਵਾਪਸ ਆਉਣ ਅਤੇ ਮੀਂਹ ਕਾਰਨ ਲੱਗਿਆ ਜਾਮ। -ਫੋਟੋ: ਪੀਟੀਆਈ
Advertisement

ਦਿੱਲੀ ਵਿੱਚ ਅੱਜ ਸਵੇਰੇ ਭਾਰੀ ਮੀਂਹ ਪਿਆ। ਇਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ ਅਤੇ ਆਵਾਜਾਈ ਵਿੱਚ ਵਿਘਨ ਪਿਆ। ਇਸ ਕਾਰਨ ਕਈ ਵਾਹਨ ਪਾਣੀ ਵਿੱਚ ਬੰਦ ਹੋ ਗਏ। ਇਸ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਿੱਥੇ ਮੀਂਹ ਨੇ ਨਮੀ ਤੋਂ ਰਾਹਤ ਦਿੱਤੀ, ਉੱਥੇ ਹੀ ਕਈ ਨਿਵਾਸੀਆਂ ਲਈ ਸਵੇਰ ਦੀ ਆਵਾਜਾਈ ਵਿੱਚ ਵੀ ਵਿਘਨ ਪਾਇਆ। ਭਾਰਤ ਮੌਸਮ ਵਿਭਾਗ ਨੇ ਦਿਨ ਭਰ ਆਮ ਤੌਰ ‘ਤੇ ਬੱਦਲਵਾਈ ਰਹਿਣ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ-ਤੂਫ਼ਾਨ ਦੀ ਭਵਿੱਖਬਾਣੀ ਕੀਤੀ ਸੀ। ਅਗਲੇ ਦਿਨਾਂ ਵਿੱਚ ਵੀ ਮੀਂਹ ਪਵੇਗਾ। ਭਾਰੀ ਬਾਰਸ਼ ਕਾਰਨ ਦਿੱਲੀ-ਐੱਨਸੀਆਰ ਵਿੱਚ ਕਈ ਮਾਰਗ ਬੰਦ ਹੋ ਗਏ। ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਦਿੱਲੀ-ਐੱਨਸੀਆਰ ਵਿੱਚ ਭਾਰੀ ਆਵਾਜਾਈ ਜਾਮ ਹੋ ਗਈ ਹੈ, ਖਾਸ ਕਰਕੇ ਨੋਇਡਾ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਡੀਐੱਨਡੀ ਫਲਾਈਵੇਅ, ਫਿਲਮ ਸਿਟੀ ਅਤੇ ਸੈਕਟਰ 36 ਸਣੇ ਮੁੱਖ ਖੇਤਰਾਂ ਵਿੱਚ ਆਵਾਜਾਈ ਹੌਲੀ ਚੱਲ ਰਹੀ ਸੀ। ਮੁੱਖ ਤੌਰ ‘ਤੇ ਸੜਕਾਂ ‘ਤੇ ਪਾਣੀ ਭਰਨ ਅਤੇ ਦੋਪਹੀਆ ਵਾਹਨਾਂ ਦੇ ਰੁਕਣ ਕਾਰਨ ਰੁਕਾਵਟਾਂ ਪੈਦਾ ਹੋਈਆਂ। ਕਈ ਥਾਵਾਂ ’ਤੇ ਸੜਕਾਂ ਨਹਿਰਾਂ ਦਾ ਰੂਪ ਧਾਰਨ ਕਰ ਗਈਆਂ। ਮੋਟਰਸਾਈਕਲ ਅਤੇ ਪੈਦਲ ਚੱਲਣ ਵਾਲੇ ਦੋਵੇਂ ਪਾਣੀ ਨਾਲ ਭਰੇ ਹਿੱਸਿਆਂ ਵਿੱਚੋਂ ਲੰਘਣ ਲਈ ਮਜਬੂਰ ਰਹੇ।

ਨਵੀਂ ਦਿੱਲੀ ਵਿੱਚ ਐੱਨਐੱਚ-24 ’ਤੇ ਭਗਵਾਨ ਸ਼ਿਵ ਦੀ ਪੂਜਾ ਲਈ ਗੰਗਾ ਨਦੀ ਦਾ ਪਵਿੱਤਰ ਪਾਣੀ ਇਕੱਠਾ ਕਰਨ ਤੋਂ ਬਾਅਦ ਕਾਂਵੜੀਏ ਵਾਪਸ ਆਉਣ ‘ਤੇ ਮੀਂਹ ਦੌਰਾਨ ਵਾਹਨ ਟਰੈਫਿਕ ਜਾਮ ਵਿੱਚ ਫਸ ਗਏ। ਬੁੱਧਵਾਰ ਸਵੇਰੇ ਹੋਈ ਬਾਰਸ਼ ਦਿੱਲੀ ਵਾਸੀਆਂ ਦੇ ਜੀਵਨ ਨੂੰ ਉਥਲ-ਪੁਥਲ ਕਰਨ ਲਈ ਕਾਫ਼ੀ ਰਹੀ। ਦਿੱਲੀ ਸਕੱਤਰੇਤ ਦੇ ਬਿਲਕੁਲ ਪਿੱਛੇ ਪਾਣੀ ਭਰਨ ਅਤੇ ਟਰੈਫਿਕ ਜਾਮ ਦੀ ਰਿਪੋਰਟ ਕੀਤੀ ਗਈ, ਜਿਸ ਨਾਲ ਪੀਕ ਘੰਟਿਆਂ ਦੌਰਾਨ ਦਫਤਰ ਜਾਣ ਵਾਲਿਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੂੰ ਪਾਣੀ ਭਰੀਆਂ ਗਲੀਆਂ ਵਿੱਚੋਂ ਲੰਘਣ ਲਈ ਸੰਘਰਸ਼ ਕਰਦੇ ਦੇਖਿਆ ਗਿਆ।

Advertisement

ਪ੍ਰਗਤੀ ਮੈਦਾਨ ਖੇਤਰ ਵਿੱਚ 16.6 ਮਿਲੀਮੀਟਰ ਮੀਂਹ ਦਰਜ

ਨਵੀਂ ਦਿੱਲੀ: ਆਈਐੱਮਡੀ ਅਨੁਸਾਰ ਕੌਮੀ ਰਾਜਧਾਨੀ ਦੇ ਪ੍ਰਾਇਮਰੀ ਮੌਸਮ ਸਟੇਸ਼ਨ, ਸਫਦਰਜੰਗ ਵਿੱਚ ਸਵੇਰੇ 5.30 ਵਜੇ ਤੋਂ 8.30 ਵਜੇ ਦੇ ਵਿਚਕਾਰ 5.6 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ, ਜਦੋਂਕਿ ਹੋਰ ਸਟੇਸ਼ਨਾਂ ਵਿੱਚ ਇਸ ਤੋਂ ਵੱਧ ਮਾਤਰਾ ਵਿੱਚ ਬਾਰਸ਼ ਦਰਜ ਕੀਤੀ ਗਈ। ਪ੍ਰਗਤੀ ਮੈਦਾਨ ਵਿੱਚ 16.6 ਮਿਲੀਮੀਟਰ, ਪੂਸਾ ਵਿੱਚ 10 ਮਿਲੀਮੀਟਰ, ਜਨਕਪੁਰੀ ਵਿੱਚ 9.5 ਮਿਲੀਮੀਟਰ ਅਤੇ ਨਜ਼ਫਗੜ੍ਹ ਵਿੱਚ 2 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਦਿੱਲੀ ਦੇ ਕਈ ਹਿੱਸਿਆਂ ਵਿੱਚ ਪਾਣੀ ਭਰਨ ਅਤੇ ਆਵਾਜਾਈ ਵਿੱਚ ਵਿਘਨ ਪਿਆ। ਇਸ ਕਾਰਨ ਦੱਖਣੀ ਦਿੱਲੀ, ਦੱਖਣੀ ਪੂਰਬੀ ਦਿੱਲੀ, ਉੱਤਰੀ ਦਿੱਲੀ, ਆਈਟੀਓ, ਦੱਖਣੀ ਐਕਸਟੈਂਸ਼ਨ, ਕੌਮੀ ਮਾਰਗ 8, ਮਹਿਰੌਲੀ-ਗੁੜਗਾਓਂ ਰੋਡ, ਨਹਿਰੂ ਪਲੇਸ, ਗ੍ਰੇਟਰ ਕੈਲਾਸ਼ ਅਤੇ ਈਸਟ ਆਫ ਕੈਲਾਸ਼, ਕਲੋਨੀ ਰੋਡ ’ਤੇ ਵਾਹਨਾਂ ਦੀਆਂ ਕਾਫ਼ੀ ਲੰਬੀਆਂ ਕਤਾਰਾਂ ਲੱਗ ਗਈਆਂ। ਉੱਤਰ ਪੱਛਮੀ ਅਤੇ ਦੱਖਣ ਪੱਛਮੀ ਦਿੱਲੀ ਵਿੱਚ ਓਰੈਂਜ ਅਲਰਟ, ਜਦੋਂਕਿ ਦੱਖਣੀ ਦਿੱਲੀ ਅਤੇ ਉੱਤਰ ਪੂਰਬੀ ਦਿੱਲੀ ਵਰਗੇ ਖੇਤਰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦਿੱਲੀ ਵਾਸੀਆਂ ਨੂੰ ਘਰ ਦੇ ਅੰਦਰ ਰਹਿਣ, ਯਾਤਰਾ ਤੋਂ ਬਚਣ, ਟਰੈਫਿਕ ਅਪਡੇਟਾਂ ਦੀ ਪਾਲਣਾ ਕਰਨ, ਬਿਜਲੀ ਦੇ ਖੰਭਿਆਂ ਅਤੇ ਤਾਰਾਂ ਤੋਂ ਦੂਰ ਰਹਿਣ ਅਤੇ ਰੁੱਖਾਂ ਹੇਠ ਪਨਾਹ ਲੈਣ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਯਮੁਨਾ ਦਾ ਪਾਣੀ ਚਿਤਾਵਨੀ ਪੱਧਰ ਨੇੜੇ ਪਹੁੰਚਿਆ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਪੁਰਾਣਾ ਲੋਹਾ ਪੁਲ ਨੇੜੇ ਯਮੁਨਾ ਦਾ ਪਾਣੀ ਦਾ ਪੱਧਰ ਚਿਤਾਵਨੀ ਦੇ ਪੱਧਰ ਦੇ ਨੇੜੇ ਪਹੁੰਚ ਗਿਆ ਹੈ। ਦੱਸਿਆ ਗਿਆ ਕਿ ਚਿਤਾਵਨੀ ਦਾ ਪੱਧਰ 205 ਮੀਟਰ ਹੈ, ਜਦੋਂਕਿ ਇਸ ਸਮੇਂ ਲੋਹਾ ਪੁਲ ‘ਤੇ ਪਾਣੀ ਦਾ ਪੱਧਰ 204.1 ਮੀਟਰ ਹੈ। ਇਸ ਦੇ ਨਾਲ ਹੀ, ਚਿਤਾਵਨੀ ਦੇ ਪੱਧਰ ਤੱਕ ਪਾਣੀ ਪਹੁੰਚਣ ਕਾਰਨ, ਹੇਠਲੇ ਹਿੱਸੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਣਾ ਪਵੇਗਾ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਾੜੀ ਇਲਾਕਿਆਂ ਵਿੱਚ ਅਤੇ ਯਮੁਨਾ ਕੈਚਮੈਂਟ ਦੇ ਖੇਤਰਾਂ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ। ਇਸ ਦੇ ਸਹਾਇਕ ਨਾਲੇ ਅਤੇ ਛੋਟੀਆਂ ਨਦੀਆਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਯਮੁਨਾ ਵਿੱਚ ਹੜ੍ਹ ਦਾ ਖਤਰਾ ਵੱਧ ਗਿਆ ਹੈ।

Advertisement