ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਂਵੜ ਯਾਤਰਾ ਕਾਰਨ ਕਈ ਥਾਈਂ ਟਰੈਫਿਕ ਜਾਮ

ਵਧੇਰੇ ਪ੍ਰਦੂਸ਼ਣ ਅਤੇ ਹੁੱਲਡ਼ਬਾਜ਼ੀ ਕਾਰਨ ਲੋਕ ਪ੍ਰੇਸ਼ਾਨ
ਨਵੀਂ ਦਿੱਲੀ ਵਿੱਚ ਗੰਗਾ ਜਲ ਲਿਜਾਣ ਲਈ ਚੱਲ ਰਹੀ ਕਾਂਵੜੀਆਂ ਦੀ ਯਾਤਰਾ ਕਾਰਨ ਆਊਟਰ ਰਿੰਗ ਰੋਡ ’ਤੇ ਲੱਗਿਆ ਜਾਮ। -ਫੋਟੋ: ਮੁਕੇਸ਼ ਅਗਰਵਾਲ
Advertisement

ਦਿੱਲੀ ਵਿੱਚ ਚੱਲ ਰਹੀ ਕਾਂਵੜ ਯਾਤਰਾ ਨੇ ਵਿਆਪਕ ਵਿਘਨ ਪਾਇਆ ਹੈ। ਇਸ ਦੌਰਾਨ ਕਈ ਜ਼ਿਲ੍ਹਿਆਂ ਦੇ ਵਾਸੀਆਂ ਨੇ ਬਹੁਤ ਜ਼ਿਆਦਾ ਸ਼ੋਰ, ਟਰੈਫਿਕ ਉਲੰਘਣਾਵਾਂ ਅਤੇ ਨੀਂਦ ਨਾ ਆਉਣ ਦੀਆਂ 200 ਤੋਂ ਵੱਧ ਸ਼ਿਕਾਇਤਾਂ ਪੁਲੀਸ ਕੋਲ ਦਰਜ ਕਰਵਾਈਆਂ ਹਨ।

ਬੂਮਿੰਗ ਸਾਊਂਡ ਸਿਸਟਮ ਨਾਲ ਲੈਸ ਟਰੱਕਾਂ ਨਾਲ ਦੱਖਣ, ਦੱਖਣ ਪੂਰਬ, ਪੂਰਬ ਅਤੇ ਦੱਖਣ ਪੱਛਮੀ ਦਿੱਲੀ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੇ ਸਥਾਨਕ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ। ਖਾਸ ਕਰਕੇ ਨਿਊ ਫਰੈਂਡਜ਼ ਕਲੋਨੀ, ਮਹਾਰਾਣੀ ਬਾਗ ਅਤੇ ਆਸ਼ਰਮ ਵਰਗੇ ਖੇਤਰਾਂ ਵਿੱਚ। ਦਿੱਲੀ ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਸ਼ਿਕਾਇਤਾਂ ਜੋ ਕਿ ਜ਼ਿਆਦਾਤਰ ਸ਼ੋਰ ਅਤੇ ਟਰੈਫਿਕ ਨਾਲ ਸਬੰਧਤ ਸਨ, ਉਹ ਸ਼ੁੱਕਰਵਾਰ ਤੋਂ ਆ ਰਹੀਆਂ ਹਨ, ਕੁਝ ਖੇਤਰਾਂ ਵਿੱਚ ਰੋਜ਼ਾਨਾ ਲਗਪਗ 10 ਸ਼ਿਕਾਇਤਾਂ ਦੀ ਰਿਪੋਰਟ ਕੀਤੀ ਜਾ ਰਹੀ ਹੈ। ਨਿਊ ਫਰੈਂਡਜ਼ ਕਲੋਨੀ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ (ਆਰਡਬਲਿਊਏ) ਦੀ ਪ੍ਰਧਾਨ ਚਿੱਤਰਾ ਜੈਨ ਨੇ ਕਿਹਾ ਕਿ ਬੇਰੋਕ ਸ਼ੋਰ ਅਸਹਿ ਸੀ। ਪੜ੍ਹਨ ਵਾਲੇ ਵਿਦਿਆਰਥੀ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਇਹ ਸੀਨੀਅਰ ਨਾਗਰਿਕਾਂ ਲਈ ਇੱਕ ਵੱਡੀ ਸਮੱਸਿਆ ਹੈ। ਇਸੇ ਤਰ੍ਹਾਂ ਗ੍ਰੇਟਰ ਕੈਲਾਸ਼-II ਤੋਂ ਪ੍ਰਧਾਨ ਸੰਜੇ ਰਾਣਾ ਨੇ ਦੇਰ ਰਾਤ ਦੀ ਹਫੜਾ-ਦਫੜੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਹਫਤੇ ਦੇ ਅੰਤ ਵਿੱਚ ਲਗਪਗ 2.30 ਵਜੇ ਹਵਾਈ ਅੱਡੇ ਤੋਂ ਵਾਪਸ ਆ ਰਿਹਾ ਸੀ ਜਦੋਂ ਕਈ ਟਰੱਕਾਂ ਨੂੰ ਬਹੁਤ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਂਦੇ ਦੇਖਿਆ, ਸ਼ਰਧਾਲੂ ਅਕਸਰ ਕਲੋਨੀ ਲੇਨਾਂ ਵਿੱਚ ਭਟਕ ਜਾਂਦੇ ਸਨ, ਜਿਸ ਨਾਲ ਭੀੜ ਹੋਰ ਵੀ ਵੱਧ ਜਾਂਦੀ ਹੈ।

Advertisement

Advertisement