ਮਾਲਵੀਆ ਨਗਰ ਦੀ ਸੰਗਤ ਨੇ ਗੁਰਧਾਮ ਦੇ ਦਰਸ਼ਨ ਕੀਤੇ
ਇੱਥੇ ਵਾਰਡ ਨੰਬਰ 37 ਮਾਲਵੀਆ ਨਗਰ ਤੋਂ ਸੰਗਤ ਨੇ ਲਾਖਨ ਮਾਜਰਾ (ਰੋਹਤਕ) ਸਥਿਤ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਗੁਰਧਾਮ ਦੇ ਦਰਸ਼ਨ ਕੀਤੇ। ਸੰਗਤ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਨੂੰ ਦਿੱਲੀ ਅਤੇ ਦਿੱਲੀ ਦੇ ਬਾਹਰ ਸਥਿਤ...
Advertisement
ਇੱਥੇ ਵਾਰਡ ਨੰਬਰ 37 ਮਾਲਵੀਆ ਨਗਰ ਤੋਂ ਸੰਗਤ ਨੇ ਲਾਖਨ ਮਾਜਰਾ (ਰੋਹਤਕ) ਸਥਿਤ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਗੁਰਧਾਮ ਦੇ ਦਰਸ਼ਨ ਕੀਤੇ। ਸੰਗਤ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਨੂੰ ਦਿੱਲੀ ਅਤੇ ਦਿੱਲੀ ਦੇ ਬਾਹਰ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਜਾਂਦੇ ਹਨ। ਇਸ ਵਾਰੀ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਦਿਆਂ ਸਬੰਧਤ ਇਲਾਕੇ ਤੋਂ 14 ਬੱਸਾਂ ਅਤੇ 7 ਕਾਰਾਂ ਰਾਹੀਂ ਸੰਗਤ ਦਰਸ਼ਨ ਕਰਨ ਗਈ। ਦਿੱਲੀ ਦੇ ਸਿੱਖ ਅਕਸਰ ਪੰਜਾਬ ਦੇ ਵੱਖ-ਵੱਖ ਇਤਿਹਾਸਿਕ ਗੁਰਦੁਆਰਿਆਂ ਸਣੇ ਹਰਿਆਣਾ ਜਾਂ ਦਿੱਲੀ ਦੇ ਨੇੜੇ ਦੇ ਸੂਬਿਆਂ ਵਿਚਲੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਇਸ ਤਰ੍ਹਾਂ ਜਥਿਆਂ ਦੇ ਰੂਪ ਜਾਂਦੇ ਰਹਿੰਦੇ ਹਨ। ਦਿੱਲੀ ਦੀ ਸੰਗਤ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਨੂੰ ਵੀ ਇਕੱਠਿਆਂ ਜਾਂਦੀ ਹੈ।
Advertisement
Advertisement