ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੀਂਹ ਕਾਰਨ ਪਾਣੀ ਖੜ੍ਹਨ ’ਤੇ ਵਿਰੋਧੀ ਧਿਰਾਂ ਨੇ ਭਾਜਪਾ ਘੇਰੀ

ਮੇਅਰ ਦੇ ਇਲਾਕੇ ਵਿੱਚ ਵੀ ਥਾਂ-ਥਾਂ ਪਾਣੀ ਭਰਿਆ; ਸਰਕਾਰ ਦੇ ਦਾਅਵਿਅਾਂ ਦੀ ਪੋਲ ਖੁੱਲ੍ਹੀ
ਨਵੀਂ ਦਿੱਲੀ ਵਿੱਚ ਬੁੱਧਵਾਰ ਨੂੰ ਭਾਰੀ ਮੀਂਹ ਦੌਰਾਨ ਪਾਣੀ ਨਾਲ ਭਰੀ ਸੜਕ ਵਿੱਚੋਂ ਨਿਕਲ ਕੇ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਵਾਹਨ ਚਾਲਕ। -ਫੋਟੋ: ਏਐੱਨਆਈ
Advertisement

ਦਿੱਲੀ ਵਿੱਚ ਅੱਜ ਫਿਰ ਸੜਕਾਂ ’ਤੇ ਪਾਣੀ ਖੜ੍ਹਨ ਮਗਰੋਂ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਦਿੱਲੀ ਦੀ ਭਾਜਪਾ ਸਰਕਾਰ ਨੂੰ ਘੇਰਿਆ। ਮੀਂਹ ਤੋਂ ਬਾਅਦ ਸੜਕਾਂ ‘ਤੇ ਭਾਰੀ ਪਾਣੀ ਭਰਨ ’ਤੇ ਲੋਕ ਤੈਰਾਕੀ ਅਤੇ ਕਿਸ਼ਤੀ ਚਲਾਉਂਦੇ ਦੇਖੇ ਗਏ। ਆਮ ਆਦਮੀ ਪਾਰਟੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ, ਮਨੀਸ਼ ਸਿਸੋਦੀਆ, ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਅਤੇ ਹੋਰ ਨੇਤਾਵਾਂ ਨੇ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਥਾਵਾਂ ‘ਤੇ ਪਾਣੀ ਭਰਨ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਅਤੇ ਭਾਜਪਾ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਪਾਣੀ ਭਰਨ ਤੋਂ ਰੋਕਣ ਲਈ ਸਹੀ ਯੋਜਨਾਬੰਦੀ ਦੇ ਦਾਅਵਿਆਂ ਉਤੇ ਸਵਾਲ ਖੜ੍ਹੇ ਕੀਤੇ। ‘ਆਪ’ ਨੇ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਦਿੱਲੀ ਦੇ ਲੋਕ ਸੜਕਾਂ ’ਤੇ ਤੈਰ ਰਹੇ ਹਨ ਅਤੇ ਭਾਜਪਾ ਨੇਤਾਵਾਂ ਨੂੰ ਤੈਰਾਕੀ ਲਈ ਵੀ ਬੁਲਾ ਰਹੇ ਹਨ।

‘ਆਪ’ ਨੇ ਐਕਸ ‘ਤੇ ਦਿੱਲੀ ਵਿੱਚ ਪਾਣੀ ਭਰਨ ਦੀਆਂ ਕਈ ਵੀਡੀਓਜ਼ ਸਾਂਝੀਆਂ ਕੀਤੀਆਂ। ਉਨ੍ਹਾਂ ਪੱਛਮੀ ਵਿਨੋਦ ਨਗਰ ਦਾ ਵੀਡੀਓ ਸਾਂਝਾ ਕੀਤਾ ਅਤੇ ਕਿਹਾ ਕਿ ਅੱਜ ਸਵੇਰੇ ਹੋਈ ਬਾਰਸ਼ ਤੋਂ ਬਾਅਦ ਪੱਛਮੀ ਵਿਨੋਦ ਨਗਰ ਖੇਤਰ ਦੀ ਸੜਕ (ਐੱਨਐੱਚ 24) ਪੂਰੀ ਤਰ੍ਹਾਂ ਡੁੱਬ ਗਈ ਹੈ। ਐਕਸ ‘ਤੇ ਪਟਪੜਗੰਜ ਵਿੱਚ ਸੜਕ ‘ਤੇ ਪਾਣੀ ਭਰਨ ਤੋਂ ਬਾਅਦ ਔਰਤ ਦੀ ਕਿਸ਼ਤੀ ਚਲਾਉਂਦੇ ਦੀ ਵੀਡੀਓ ਸਾਂਝਾ ਕਰਦੇ ਹੋਏ ‘ਆਪ’ ਨੇ ਕਿਹਾ ਕਿ ਇਹ ਕਿਸ਼ਤੀ ਸੇਵਾ ਸਰਕਾਰੀ ਨਹੀਂ ਹੈ, ਪਰ ਉਹ ਦਿੱਲੀ ਦੀ ਭਾਜਪਾ ਸਰਕਾਰ ਦੇ ਵਿਸ਼ੇਸ਼ ਯੋਗਦਾਨ ਨੂੰ ਵੀ ਸਲਾਮ ਕਰਦੇ ਹਨ। ਮਨੀਸ਼ ਸਿਸੋਦੀਆ ਨੇ ਸੋਸ਼ਲ ਮੀਡੀਆ ‘ਤੇ ਟਿੱਕਰੀ ਕਲਾਂ ਸਥਿਤ ਨਗਰ ਨਿਗਮ ਦੇ ਗਰਲਜ਼ ਸਕੂਲ ਵਿੱਚ ਪਾਣੀ ਦਾਖਲ ਹੋਣ ਦਾ ਵੀਡੀਓ ਸਾਂਝਾ ਕੀਤਾ। ਆਤਿਸ਼ੀ ਨੇ ਵੀ ਐਕਸ ‘ਤੇ ਕਈ ਵੀਡੀਓ ਪੋਸਟ ਕੀਤੇ ਅਤੇ ਦਿੱਲੀ ਵਿੱਚ ਜਲ ਖੇਡਾਂ ਅਤੇ ਬੋਟਿੰਗ ਸ਼ੁਰੂ ਕਰਨ ਲਈ ਭਾਜਪਾ ਦੀ ਚਾਰ-ਇੰਜਣ ਸਰਕਾਰ ਨੂੰ ਵਧਾਈ ਦਿੱਤੀ।

Advertisement

ਪਾਣੀ ਖੜ੍ਹਨ ਕਾਰਨ ਬਿਮਾਰੀਆਂ ਫੈਲਣ ਲੱਗੀਆਂ: ਯਾਦਵ

ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਮੀਂਹ ਦਾ ਪਾਣੀ ਇਕੱਠਾ ਹੋਣ ਕਾਰਨ ਰਾਜਧਾਨੀ ਵਿੱਚ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ, ਜਦੋਂ ਕਿ ਭਾਜਪਾ ਦੀ ਰੇਖਾ ਗੁਪਤਾ ਸਰਕਾਰ ਅਤੇ ਦਿੱਲੀ ਨਗਰ ਨਿਗਮ ਅਜੇ ਵੀ ਸੁੱਤੀਆਂ ਹੋਈਆਂ ਹਨ, ਮੌਨਸੂਨ ਆਏ 20 ਦਿਨਾਂ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ 16 ਜੁਲਾਈ ਤੱਕ, ਦਿੱਲੀ ਵਿੱਚ ਡੇਂਗੂ ਦੇ 246, ਮਲੇਰੀਆ ਦੇ 101 ਅਤੇ ਚਿਕਨਗੁਨੀਆ ਦੇ 11 ਮਾਮਲੇ ਸਾਹਮਣੇ ਆਏ ਹਨ ਅਤੇ ਦੂਜਾ, ਡੀਬੀਸੀ ਵਿਭਾਗ ਵਿੱਚ ਖਾਲੀ ਅਸਾਮੀਆਂ ‘ਤੇ ਭਰਤੀ ਨਾ ਕਰਨਾ ਭਾਜਪਾ ਦੀ ਦਿੱਲੀ ਅਤੇ ਨਗਰ ਨਿਗਮ ਸਰਕਾਰ ਦੀਆਂ ਅਸਫਲਤਾਵਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਰਾਜ ਦੌਰਾਨ, ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਕਈ ਲੋਕ ਜਾਨਾਂ ਗੁਆ ਗਏ ਸਨ।

Advertisement