ਨੀਟ ਪ੍ਰੀਖਿਆ: ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨਾਂ 'ਤੇ ਸੁਣਵਾਈ 18 ਜੁਲਾਈ ਨੂੰ
ਨਵੀਂ ਦਿੱਲੀ, 18 ਜੁਲਾਈ ਨੀਟ ਪ੍ਰੀਖਿਆ ਮਾਮਲੇ ਨਾਲ ਸਬੰਧਤ ਦਾਇਰ ਕੀਤੀਆਂ ਪਟੀਸ਼ਨਾਂ ਤੇ ਦੇਸ਼ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦਾ ਬੈਂਚ 18 ਜੁਲਾਈ ਨੂੰ ਸੁਣਵਾਈ ਕਰੇਗਾ। ਜ਼ਿਕਰਯੋਗ ਹੈ ਕਿ 15 ਜੁਲਾਈ ਸੁਣਵਾਈ ਵੀਰਵਾਰ...
Advertisement
ਨਵੀਂ ਦਿੱਲੀ, 18 ਜੁਲਾਈ
ਨੀਟ ਪ੍ਰੀਖਿਆ ਮਾਮਲੇ ਨਾਲ ਸਬੰਧਤ ਦਾਇਰ ਕੀਤੀਆਂ ਪਟੀਸ਼ਨਾਂ ਤੇ ਦੇਸ਼ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦਾ ਬੈਂਚ 18 ਜੁਲਾਈ ਨੂੰ ਸੁਣਵਾਈ ਕਰੇਗਾ। ਜ਼ਿਕਰਯੋਗ ਹੈ ਕਿ 15 ਜੁਲਾਈ ਸੁਣਵਾਈ ਵੀਰਵਾਰ ਲਈ ਮੁਲਤਵੀ ਕਰ ਦਿੱਤੀ ਗਈ ਸੀ ਕਿਉਂਕਿ ਕੋਰਟ ਵੱਲੋਂ ਨੋਟ ਕੀਤਾ ਗਿਆ ਸੀ ਕਿ ਕੇਸ ਦੀਆਂ ਕੁਝ ਧਿਰਾਂ ਨੂੰ ਕੇਂਦਰ ਅਤੇ ਐਨਟੀਏ ਦੁਆਰਾ ਦਾਇਰ ਹਲਫ਼ਨਾਮੇ ਪ੍ਰਾਪਤ ਨਹੀਂ ਹੋਏ ਹਨ ਅਤੇ ਉਨ੍ਹਾਂ ਨੂੰ ਬਹਿਸ ਤੋਂ ਪਹਿਲਾਂ ਆਪਣੇ ਜਵਾਬ ਤਿਆਰ ਕਰਨ ਦੀ ਲੋੜ ਹੈ। -ਏਐੱਨਆਈ
Advertisement
Advertisement