ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੇਜਰੀਵਾਲ ਵੱਲੋਂ ਈਡੀ ਦੇ ਸੰਮਨ ਤੀਜੀ ਵਾਰ ਨਜ਼ਰਅੰਦਾਜ਼

* ਰਾਜ ਸਭਾ ਚੋਣਾਂ ਅਤੇ ਗਣਤੰਤਰ ਦਿਵਸ ਦੀਆਂ ਤਿਆਰੀਆਂ ’ਚ ਰੁੱਝੇ ਹੋਣ ਦਾ ਦਿੱਤਾ ਹਵਾਲਾ * ਜਾਂਚ ਏਜੰਸੀ ਨੂੰ ਸਵਾਲ ਭੇਜਣ ਲਈ ਕਿਹਾ ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 3 ਜਨਵਰੀ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ...
Advertisement

* ਰਾਜ ਸਭਾ ਚੋਣਾਂ ਅਤੇ ਗਣਤੰਤਰ ਦਿਵਸ ਦੀਆਂ ਤਿਆਰੀਆਂ ’ਚ ਰੁੱਝੇ ਹੋਣ ਦਾ ਦਿੱਤਾ ਹਵਾਲਾ

* ਜਾਂਚ ਏਜੰਸੀ ਨੂੰ ਸਵਾਲ ਭੇਜਣ ਲਈ ਕਿਹਾ

Advertisement

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 3 ਜਨਵਰੀ

‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਆਬਕਾਰੀ ਘੁਟਾਲੇ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਤੀਜੀ ਵਾਰ ਜਾਰੀ ਕੀਤੇ ਸੰਮਨਾਂ ਨੂੰ ਇਹ ਕਹਿ ਕੇ ਨਜ਼ਰਅੰਦਾਜ਼ ਕਰ ਦਿੱਤਾ ਕਿ ਉਹ ਰਾਜ ਸਭਾ ਚੋਣਾਂ ਅਤੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਜਾਂਚ ਏਜੰਸੀ ਨੂੰ ਲਿਖੇ ਪੱਤਰ ਵਿੱਚ ਕੇਜਰੀਵਾਲ ਨੇ ਈਡੀ ਨੂੰ ਕਿਹਾ ਕਿ ਉਹ ਪੁੱਛ-ਪੜਤਾਲ ਦੇ ਇਰਾਦੇ ਅਤੇ ਜਾਂਚ ਦੀ ਪ੍ਰਕਿਰਤੀ ਤੇ ਦਾਇਰੇ ਨੂੰ ਸਪੱਸ਼ਟ ਕਰਨ ਲਈ ਕਿਹਾ ਹੈ। ਕੇਜਰੀਵਾਲ ਨੇ ਏਜੰਸੀ ਨੂੰ ਪਿਛਲੇ ਪੱਤਰਾਂ ਦਾ ਜਵਾਬ ਦੇਣ ਲਈ ਵੀ ਕਿਹਾ ਹੈ ਜਦੋਂ ਉਨ੍ਹਾਂ ਸੰਮਨ ’ਤੇ ਕਾਨੂੰਨੀ ਇਤਰਾਜ਼ ਉਠਾਏ ਸਨ। ਉਨ੍ਹਾਂ ਈਡੀ ’ਤੇ ਮੌਜੂਦਾ ਮਾਮਲੇ ’ਚ ਗੈਰਜ਼ਰੂਰੀ ਪਰਦਾ ਪਾਈ ਰੱਖਣ ਤੇ ਗੈਰ-ਪਾਰਦਰਸ਼ੀ ਅਤੇ ਮਨਮਾਨੀ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਏਜੰਸੀ ਉਸ ਤੋਂ ਕੋਈ ਜਾਣਕਾਰੀ ਜਾਂ ਦਸਤਾਵੇਜ਼ ਮੰਗਦੀ ਹੈ ਤਾਂ ਉਹ ਕਿਸੇ ਵੀ ਪ੍ਰਸ਼ਨਾਵਲੀ ਦਾ ਜਵਾਬ ਦੇਣ ਲਈ ਤਿਆਰ ਹਨ। ਆਪਣੇ ਪੱਤਰ ’ਚ ਉਨ੍ਹਾਂ ਕਿਹਾ ਕਿ ਉਹ ਰਾਜ ਸਭਾ ਚੋਣਾਂ ਤੱਕ ਇਸ ਪ੍ਰਕਿਰਿਆ ਵਿੱਚ ਡਟੇ ਹੋਏ ਹਨ ਕਿਉਂਕਿ ‘ਆਪ’ ਦਿੱਲੀ ਤੋਂ ਤਿੰਨ ਸੀਟਾਂ ਜਿੱਤਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉਹ 26 ਜਨਵਰੀ ਨੂੰ ਗਣਤੰਤਰ ਦਿਵਸ ਸਬੰਧੀ ਕਈ ਪ੍ਰੋਗਰਾਮਾਂ ਤੇ ਸਮਾਗਮਾਂ ਦੀ ਯੋਜਨਾਬੰਦੀ ਤੇ ਤਿਆਰੀਆਂ ਵਿੱਚ ਵੀ ਰੁੱਝੇ ਹੋਏ ਹਨ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਬੇਨਤੀਆਂ ਦਾ ਈਡੀ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਕੇਜਰੀਵਾਲ ਨੇ ਕਿਹਾ, ‘ਉਹ ਕਈ ਮਾਮਲਿਆਂ ਬਾਰੇ ਜਾਣਦੇ ਹਨ ਜਦੋਂ ਈਡੀ ਨੇ ਕਿਸੇ ਵਿਅਕਤੀ ਵੱਲੋਂ ਚੁੱਕੇ ਗਏ ਸਵਾਲਾਂ ਜਾਂ ਸ਼ੰਕਿਆਂ ਦਾ ਸਪੱਸ਼ਟੀਕਰਨ ਜਾਂ ਜਵਾਬ ਦਿੱਤਾ ਸੀ ਜਿਸ ਨੂੰ ਮਨੀ ਲਾਂਡਰਿੰਗ ਰੋਕੂ ਐਕਟ, 2002 (ਪੀਐਮਐਲਏ) ਤਹਿਤ ਸੰਮਨ ਜਾਰੀ ਕੀਤਾ ਗਿਆ ਹੋ ਸਕਦਾ ਹੈ। ਪਰ ਮੇਰੇ ਕੇਸ ਵਿੱਚ, ਤੁਸੀਂ ਮੈਨੂੰ ਜਾਰੀ ਕੀਤੇ ਸੰਮਨ ਦੇ ਜਵਾਬ ਵਿੱਚ ਕੀਤੀਆਂ ਬੇਨਤੀਆਂ ਦੀ ਰਸੀਦ ਸਵੀਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ।’ ਉਨ੍ਹਾਂ ਕਾਨੂੰਨ ਦੇ ਸ਼ਾਸਨ ਪ੍ਰਤੀ ਕਿਸੇ ਵੀ ਜਾਂਚ ਜਾਂ ਜਾਂਚ ਵਿੱਚ ਸਹਿਯੋਗ ਕਰਨ ਲਈ ਆਪਣੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਇਆ। ਕੇਜਰੀਵਾਲ ਨੇ ਕਿਹਾ ਕਿ ਹਾਲਾਂਕਿ ਈਡੀ ਦੀ ਚੁੱਪੀ ਕਿਸੇ ਵੀ ਉਦੇਸ਼, ਤਰਕਸੰਗਤ ਜਾਂ ਨਿਰਪੱਖ ਜਾਂਚ ਲਈ ਕੁਝ ਹਿੱਤਾਂ ਤੇ ਬਾਹਰੀ ਤੇ ਖਰਾਬ ਵਿਚਾਰਾਂ ਬਾਰੇ ਉਨ੍ਹਾਂ ਦੇ ਖਦਸ਼ੇ ਦੀ ਪੁਸ਼ਟੀ ਕਰਦੀ ਹੈ। ‘ਆਪ’ ਆਗੂ ਨੇ ਦੋਸ਼ ਲਾਇਆ ਕਿ ਸੰਮਨ ਦੀ ਖ਼ਬਰ ਉਨ੍ਹਾਂ ਤੋਂ ਪਹਿਲਾਂ ਮੀਡੀਆ ਤੱਕ ਪਹੁੰਚ ਗਈ ਜਿਸ ਕਾਰਨ ਉਨ੍ਹਾਂ ਨੂੰ ਮੀਡੀਆ ਟਰਾਇਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਈਡੀ ਦੀ ਜ਼ਿੱਦ ਇੱਕੋ ਸਮੇਂ ਜੱਜ, ਜਿਊਰੀ ਅਤੇ ਜੱਲਾਦ ਦੀ ਭੂਮਿਕਾ ਨਿਭਾਉਣ ਦੇ ਬਰਾਬਰ ਹੈ ਜੋ ਕਾਨੂੰਨ ਦੇ ਸ਼ਾਸਨ ਤਹਿਤ ਦੇਸ਼ ਵਿੱਚ ਸਵੀਕਾਰਨਯੋਗ ਨਹੀਂ ਹੈ।

ਚੋਣਾਂ ਤੋਂ ਪਹਿਲਾਂ ਸਾਜ਼ਿਸ਼ ਤਹਿਤ ਭੇਜੇ ਜਾ ਰਹੇ ਨੇ ਸੰਮਨ: ‘ਆਪ’

ਨਵੀਂ ਦਿੱਲੀ (ਪੱਤਰ ਪ੍ਰੇਰਕ): ‘ਆਪ’ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਹੈ ਕਿ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਜਾਰੀ ਕੀਤੇ ਗਏ ਸੰਮਨ ਸਿਆਸਤ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਾਜ਼ਿਸ਼ ਤਹਿਤ ਇਹ ਸੰਮਨ ਭੇਜੇ ਜਾ ਰਹੇ ਹਨ ਤਾਂ ਜੋ ਕੇਜਰੀਵਾਲ ਨੂੰ ਜੇਲ੍ਹ ਵਿੱਚ ਡੱਕ ਕੇ ਚੋਣ ਪ੍ਰਚਾਰ ਤੋਂ ਦੂਰ ਰੱਖਿਆ ਜਾ ਸਕੇ। ਭਾਰਦਵਾਜ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਈਡੀ ਵੱਲੋਂ ਕਿਸੇ ਨਾ ਕਿਸੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਜਪਾ ਆਗੂਆਂ ਖ਼ਿਲਾਫ਼ ਹਰ ਰੋਜ਼ ਵੱਡੇ-ਵੱਡੇ ਕੇਸ ਸਾਹਮਣੇ ਆ ਰਹੇ ਹਨ ਪਰ ਈਡੀ ਅਤੇ ਸੀਬੀਆਈ ਉਨ੍ਹਾਂ ਤੋਂ ਕੋਈ ਪੁੱਛ-ਗਿੱਛ ਨਹੀਂ ਕਰ ਰਹੀ ਹੈ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।’ ਉਨ੍ਹਾਂ ਸੁਵੇਂਦੂ ਅਧਿਕਾਰੀ, ਹੇਮੰਤ ਬਿਸਵਾ ਸਰਮਾ, ਪੇਮਾ ਖਾਂਡੂ, ਨਾਰਾਇਣ ਰਾਣੇ, ਛਗਨ ਭੁਜਬਲ, ਅਜੀਤ ਪਵਾਰ, ਪ੍ਰਫੁੱਲ ਪਟੇਲ ਆਦਿ ਦੀਆਂ ਮਿਸਾਲਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਜੇ ਤੱਕ ਈਡੀ ਅਤੇ ਨਾ ਹੀ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਕੇਜਰੀਵਾਲ ਨੂੰ ਕਿਸ ਸਮਰੱਥਾ ਵਿੱਚ ਸੰਮਨ ਭੇਜ ਰਹੇ ਹਨ। ਮੰਤਰੀ ਨੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ਼ ਈਡੀ ਅਦਾਲਤ ਵਿੱਚ ਕੋਈ ਸਬੂਤ ਪੇਸ਼ ਨਹੀਂ ਕਰ ਸਕੀ ਹੈ ਅਤੇ ਉਹ ਛੇਤੀ ਬੇਕਸੂਰ ਸਾਬਤ ਹੋ ਜਾਣਗੇ ਅਤੇ ਰਿਹਾਅ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਸੇ ਕਰਕੇ ਕੇਂਦਰ ਸਰਕਾਰ ਕਿਸੇ ਤਰ੍ਹਾਂ ਕੇਜਰੀਵਾਲ ਨੂੰ ਇਸ ਮਾਮਲੇ ਵਿੱਚ ਫਸਾਉਦਾ ਚਾਹੁੰਦੀ ਹੈ।

ਹਰੇਕ ਭ੍ਰਿਸ਼ਟ ਆਗੂ ਨੂੰ ਸਜ਼ਾ ਮਿਲੇਗੀ: ਭਾਜਪਾ

ਨਵੀਂ ਦਿੱਲੀ: ਭਾਜਪਾ ਦੇ ਕੌਮੀ ਤਰਜਮਾਨ ਗੌਰਵ ਭਾਟੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਵੱਲੋਂ ਈਡੀ ਦੇ ਸੰਮਨਾਂ ਨੂੰ ਨਜ਼ਰਅੰਦਾਜ਼ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਹਰੇਕ ‘ਭ੍ਰਿਸ਼ਟ ਆਗੂ’ ਨੂੰ ਉਸ ਦੇ ਮਾੜੇ ਕੰਮਾਂ ਲਈ ਸਜ਼ਾ ਮਿਲੇਗੀ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕੇਜਰੀਵਾਲ ਸਮਝਦੇ ਹਨ ਕਿ ਸੰਮਨ ਸਿਆਸਤ ਤੋਂ ਪ੍ਰੇਰਿਤ ਹਨ ਤਾਂ ਉਹ ਅਜੇ ਤੱਕ ਅਦਾਲਤ ਕਿਉਂ ਨਹੀਂ ਗਏ ਹਨ। ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਜਾਂਚ ਏਜੰਸੀਆਂ ਨੂੰ ਆਜ਼ਾਦਾਨਾ ਢੰਗ ਨਾਲ ਕੰਮ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ ਅਤੇ ਕੇਜਰੀਵਾਲ ਤੇ ਸੋਰੇਨ ਵਰਗੇ ਆਗੂਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਭਾਜਪਾ ਦਫ਼ਤਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਭਾਟੀਆ ਨੇ ਕਿਹਾ ਕਿ ਅਜਿਹੇ ਨਾਟਕਾਂ ਨਾਲ ਕੋਈ ਸਹਾਇਤਾ ਨਹੀਂ ਮਿਲੇਗੀ ਕਿਉਂਕਿ ਕੇਜਰੀਵਾਲ ਜਾਣਦਾ ਹੈ ਕਿ ਉਸ ਨੂੰ ਛੇਤੀ ਹੱਥਕੜੀਆਂ ਲੱਗਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਤਾਕਤ ਅਤੇ ਲੋਕਾਂ ਦਾ ਭਰੋਸਾ ਕੇਂਦਰੀ ਜਾਂਚ ਏਜੰਸੀਆਂ ਨਾਲ ਹੈ। -ਪੀਟੀਆਈ

Advertisement