DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਲਤਾਨਪੁਰੀ ਇਲਾਕੇ ਵਿੱਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼

ਪੱਤਰ ਪ੍ਰੇਰਕ ਨਵੀਂ ਦਿੱਲੀ, 1 ਜੁਲਾਈ ਦਿੱਲੀ ਪੁਲੀਸ ਨੇ ਸ਼ਹਿਰ ਦੇ ਸੁਲਤਾਨਪੁਰੀ ਖੇਤਰ ’ਚ ਕੌਮਾਂਤਰੀ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆਂ ਤੋਂ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਫੇਸਬੁੱਕ ਅਤੇ ਐਮਾਜ਼ੋਨ ਦੇ...
  • fb
  • twitter
  • whatsapp
  • whatsapp
featured-img featured-img
ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 1 ਜੁਲਾਈ

Advertisement

ਦਿੱਲੀ ਪੁਲੀਸ ਨੇ ਸ਼ਹਿਰ ਦੇ ਸੁਲਤਾਨਪੁਰੀ ਖੇਤਰ ’ਚ ਕੌਮਾਂਤਰੀ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆਂ ਤੋਂ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਫੇਸਬੁੱਕ ਅਤੇ ਐਮਾਜ਼ੋਨ ਦੇ ਐਗਜ਼ੀਕਿਊਟਿਵ ਦਾ ਰੂਪ ਧਾਰਿਆ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਪੈਦਾ ਕੀਤੀ ਗਈ ਸਮੱਸਿਆ ਨੂੰ ਹੱਲ ਕਰਨ ਦੇ ਬਹਾਨੇ ਕਈ ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕੀਤੀ ਤੇ ਇਸ ਲਈ ਮੋਟੀ ਰਕਮ ਵਸੂਲ ਕੀਤੀ।

ਪੁਲੀਸ ਮੁਤਾਬਕ ਉਨ੍ਹਾਂ ਨੂੰ ਬੁੱਧਵਾਰ ਨੂੰ ਸੁਲਤਾਨਪੁਰੀ ’ਚ ਇਕ ਫਰਜ਼ੀ ਕਾਲ ਸੈਂਟਰ ਬਾਰੇ ਸੂਚਨਾ ਮਿਲੀ ਸੀ। ਇਸ ਮਗਰੋਂ ਟੀਮ ਨੇ ਛਾਪਾ ਮਾਰ ਕੇ ਮੌਕੇ ਤੋਂ ਕਈ ਲੈਪਟਾਪ ਅਤੇ ਸਮਾਰਟਫ਼ੋਨ ਬਰਾਮਦ ਕੀਤੇ। ਲੈਪਟਾਪਾਂ ਦੀ ਜਾਂਚ ਕਰਨ ’ਤੇ ਇਹ ਪਾਇਆ ਗਿਆ ਕਿ ਮੁਲਜ਼ਮਾਂ ਨੇ ਆਪਣੇ ਆਈਪੀ ਅਡਰੈਸ ਲੁਕਾਉਣ ਲਈ ਲੈਪਟਾਪਾਂ ਵਿੱਚ ਵੀਪੀਐਨ ਸਾਫਟਵੇਅਰ ਪਾਏ ਹੋਏ ਸਨ।

ਡਿਪਟੀ ਕਮਿਸ਼ਨਰ ਆਫ ਪੁਲੀਸ (ਬਾਹਰੀ) ਹਰਿੰਦਰ ਸਿੰਘ ਨੇ ਕਿਹਾ ਕਿ ਲੈਪਟਾਪਾਂ ਦੀ ਹੋਰ ਜਾਂਚ ਕਰਨ ’ਤੇ ਪਤਾ ਲੱਗਾ ਕਿ ਮੁਲਜ਼ਮ ਰਿਮੋਟ ਐਕਸੈਸ ਐਪਲੀਕੇਸ਼ਨ ਦੀ ਵਰਤੋਂ ਵੀ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਕੁੱਝ ਲੈਪਟਾਪਾਂ ਦੇ ਡਾਊਨਲੋਡ ਪੋਡਰ ਵਿੱਚ ਫੋਨ ’ਤੇ ਕੀਤੀ ਗਈ ਗੱਲਬਾਤ ਦੀ ਰਿਕਾਰਡਿੰਗ ਵੀ ਮੌਜੂ ਸੀ। ਇਸੇ ਤਰ੍ਹਾਂ ਇੱਕ ਲੈਪਟਾਪ ਵਿੱਚ ‘ਜੈ ਸ੍ਰੀ ਗਣੇਸ਼ 100’ ਨਾਲ ਦਾ ਟੈਲੀਗ੍ਰਾਮ ਗਰੁੱਪ ਖੁੱਲ੍ਹਾ ਸੀ, ਜਿਸ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਧੋਖਾ ਦੇਣ ਬਾਰੇ ਗੱਲਬਾਤ ਕੀਤੀ ਜਾਂਦੀ ਸੀ।

ਉਨ੍ਹਾਂ ਦੱਸਿਆ ਕਿ ਪੁੱਛ-ਪਡ਼ਤਾਲ ਦੌਰਾਨ ਮੁਲਜ਼ਮ ਪ੍ਰਿੰਸ ਸ਼ਰਮਾ ਅਤੇ ਮੁਕੁਲ ਦੇਵ ਨੇ ਦੱਸਿਆ ਕਿ ਉਹ ਦੋਵੇਂ ਗੁਰੂਗ੍ਰਾਮ ਦੇ ਇੱਕ ਕਾਲ ਸੈਂਟਰ ਵਿੱਚ ਕੰਮ ਕਰਦੇ ਸਨ ਅਤੇ ਜਲਦੀ ਹੀ ਵਪਾਰ ਦੀਆਂ ਚਾਲਾਂ ਸਿੱਖ ਗਏ ਸਨ। ਇਸ ਮਗਰੋਂ ਪ੍ਰਿੰਸ, ਮੁਕੁਲ ਅਤੇ ਇਨ੍ਹਾਂ ਦੇ ਦੋ ਹੋਰ ਸਾਥੀਆਂ ਨੇ 2021 ਵਿੱਚ ਦੱਖਣੀ ਦਿੱਲੀ ’ਚ ਇੱਕ ਜਾਅਲੀ ਕਾਲ ਸੈਂਟਰ ਸਥਾਪਤ ਕੀਤਾ ਪਰ ਅੰਦਰੂਨੀ ਵਿਵਾਦਾਂ ਕਾਰਨ ਬੰਦ ਹੋ ਗਿਆ। ਇਸ ਮਗਰੋਂ ਉਨ੍ਹਾਂ ਇਸ ਸਾਲ ਸੁਲਤਾਨਪੁਰੀ ਖੇਤਰ ਵਿੱਚ ਮੁਡ਼ ਜਾਅਲੀ ਕਾਲ ਸੈਂਟਰ ਸ਼ੁਰੂ ਕੀਤਾ। ਸੀ।

Advertisement
×