ਦੋ ਮੁੱਖ ਮੰਤਰੀਆਂ ਨੂੰ ਗ੍ਰਿਫ਼ਤਾਰ ਕਰਨ ਵਾਲੇ ED ਅਫ਼ਸਰ ਨੇ ਦਿੱਤਾ ਅਸਤੀਫ਼ਾ
45 ਸਾਲਾ ਕਪਿਲ ਰਾਜ 2009 ਬੈਚ ਦੇ ਆਈਆਰਐੱਸ ਅਧਿਕਾਰੀ ਹਨ। ਉਨ੍ਹਾਂ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੀ ਨਿਗਰਾਨੀ ਕੀਤੀ ਸੀ।
ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਨੌਕਰੀ ਤੋਂ ਅਸਤੀਫ਼ਾ ਦੇਣ ਦੇ ਉਨ੍ਹਾਂ ਦੇ ‘ਨਿੱਜੀ ਕਾਰਨ’ ਹਨ । ਰਾਜ ਨੇ ਈਡੀ ਵਿੱਚ ਕਰੀਬ ਅੱਠ ਸਾਲ ਸੇਵਾ ਨਿਭਾਈ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ਮਨੀ ਲਾਂਡਰਿੰਗ ਵਿਰੋਧੀ ਏਜੰਸੀ ਵਿੱਚ ਆਪਣਾ ਡੈਪੂਟੇਸ਼ਨ ਪੂਰਾ ਕੀਤਾ। ਉਹ ਦਿੱਲੀ ਵਿੱਚ ਜੀਐਸਟੀ ਇੰਟੈਲੀਜੈਂਸ ਵਿੰਗ ਵਿੱਚ ਐਡੀਸ਼ਨਲ ਕਮਿਸ਼ਨਰ ਵਜੋਂ ਤਾਇਨਾਤ ਸਨ।
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਜਨਵਰੀ ਵਿੱਚ ਇੱਕ ਕਥਿਤ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਰਾਂਚੀ ਵਿਖੇ ਝਾਰਖੰਡ ਦੇ ਮੁੱਖ ਮੰਤਰੀ ਸੋਰੇਨ ਦੀ ਗ੍ਰਿਫ਼ਤਾਰੀ ਦੀ ਨਿਗਰਾਨੀ ਕੀਤੀ। ਕੁਝ ਮਹੀਨਿਆਂ ਬਾਅਦ ਮਾਰਚ 2024 ਵਿੱਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਸਰਕਾਰੀ ਬੰਗਲੇ 'ਤੇ ਈਡੀ ਦੀ ਤਲਾਸ਼ੀ ਤੋਂ ਬਾਅਦ ਫਲੈਗ ਸਟਾਫ ਰੋਡ ਰਿਹਾਇਸ਼ 'ਤੇ ਪਹੁੰਚਿਆ।ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ।
ਇਕ ਸੀਨੀਅਰ ਈਡੀ ਅਧਿਕਾਰੀ ਨੇ ਕਿਹਾ ਕਿ ਰਾਜ ਹਾਈ-ਪ੍ਰੋਫਾਈਲ ਰਾਜਨੀਤਿਕ ਗ੍ਰਿਫ਼ਤਾਰੀਆਂ ਲਈ ਪ੍ਰਸ਼ਨਾਵਲੀ ਤਿਆਰ ਕਰਦਾ ਸੀ ਅਤੇ ਉਨ੍ਹਾਂ ਦੀ ਜਾਂਚ ਕਰਦੇ ਸੀ ਅਤੇ ਉਹ ਜਾਂਚ ਦੀ ਨੇੜਿਓਂ ਨਿਗਰਾਨੀ ਕਰਨ ਅਤੇ ਆਪਣੀਆਂ ਟੀਮਾਂ ਦੇ ਮਨੋਬਲ ਨੂੰ ਵਧਾਉਣ ਲਈ ਕਈ ਵਾਰ ਤਲਾਸ਼ੀ ਸਥਾਨਾਂ ਦਾ ਦੌਰਾ ਕਰਨ ਲਈ ਜਾਣੇ ਜਾਂਦੇ ਸਨ ।
ਦੱਸ ਦਈਏ ਕਿ ਰਾਜ ਇੱਕ ਬੀਟੈੱਕ (ਇਲੈਕਟ੍ਰਾਨਿਕਸ) ਗ੍ਰੈਜੂਏਟ ਸਨ ਤੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਸਥਿਤ ਇੱਕ ਮੱਧ ਵਰਗੀ ਪਰਿਵਾਰ ਨਾਲ ਤਾਅਲੁੱਕ ਰੱਖਦੇ ਹਨ । -ਪੀਟੀਆਈ