DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਸੰਤ ਪੰਚਮੀ: ਪੰਜਾਬੀ ਅਕੈਡਮੀ ਵੱਲੋਂ ਕਵੀ ਦਰਬਾਰ

ਅਕੈਡਮੀ ਅਧੀਨ ਕਾਰਜਸ਼ੀਲ ਅਧਿਆਪਕਾਂ ਨੇ ਬਸੰਤ ਵਿਸ਼ੇ ’ਤੇ ਕਵਿਤਾਵਾਂ ਸੁਣਾਈਆਂ
  • fb
  • twitter
  • whatsapp
  • whatsapp
featured-img featured-img
ਕਵੀ ਦਰਬਾਰ ਦੌਰਾਨ ਮੰਚ ’ਤੇ ਬੈਠੇ ਪਤਵੰਤੇ। -ਫੋਟੋ: ਦਿਓਲ
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 14 ਫਰਵਰੀ

Advertisement

ਦਿੱਲੀ ਸਰਕਾਰ ਦੀ ਪੰਜਾਬੀ ਅਕੈਡਮੀ ਵੱਲੋਂ ਅੱਜ ਬਸੰਤ ਪੰਚਮੀ ਮੌਕੇ ਵਿਸ਼ੇਸ਼ ਕਵੀ ਦਰਬਾਰ ਭਾਈ ਵੀਰ ਸਿੰਘ ਸਾਹਿਤ ਸਦਨ ਵਿੱਚ ਕਰਵਾਇਆ ਗਿਆ। ਇਸ ਵਿੱਚ ਅਕੈਦਮੀ ਅਧੀਨ ਕਾਰਜਸ਼ੀਲ ਪੰਜਾਬੀ ਅਧਿਆਪਕਾਂ ਨੇ ਬਸੰਤ ਵਿਸ਼ੇ ’ਤੇ ਕਵਿਤਾਵਾਂ ਪੜ੍ਹੀਆਂ। ਇਹ ਅਧਿਆਪਕ ਦਿੱਲੀ ਦੇ ਵੱਖ ਵੱਖ ਸਕੂਲਾਂ ਵਿੱਚ ਪੰਜਾਬੀ ਵਿਸ਼ਾ ਪੜ੍ਹਾਉਂਦੇ ਹਨ। ਇਸ ਮੌਕੇ ਸਭ ਨੇ ਹਲਕੇ ਪੀਲੇ ਦੇ ਕੱਪੜੇ ਪਾਏ ਹੋਏ ਸਨ। ਇਸ‌ ਮੌਕੇ ਸਤਨਾਮ ਕੌਰ, ਸੋਨੀਆ ਕੌਰ, ਇੰਦਰਜੀਤ ਸਿੰਘ, ਕਮਲਜੀਤ ਕੌਰ, ਗੁਰਵਿੰਦਰ ਕੌਰ, ਜਸਪ੍ਰੀਤ ਕੌਰ, ਜਸਵੀਰ ਕੌਰ, ਪ੍ਰਵੀਨ ਕੌਰ, ਮੰਜੂ ਬਾਲਾ, ਮਨਜੀਤ ਇੰਦਰ ਪਾਲ ਸਿੰਘ ਤੇ ਰੋਸ਼ਨ ਲਾਲ ਨੇ ਕਵਿਤਾਵਾਂ ਸੁਣਾਈਆਂ। ਮੰਚ ਸੰਚਾਲਨ ਮਨਜੀਤ ਕੌਰ ਨੇ ਕੀਤਾ। ਅਜੇ ਅਰੋੜਾ ਨੇ ਕਿਹਾ ਕਿ ਇਸ ਕਵੀ ਦਰਬਾਰ ਦਾ ਮਕਸਦ ਅਕਾਦਮੀ ਦੇ ਸਟਾਫ਼ ਵਿਚੋਂ ਪ੍ਰਤਿਭਾਵਾਂ ਉਭਾਰਨਾ ਹੈ ਤਾਂ ਜੋ ਉਨ੍ਹਾਂ ਨੂੰ ਬਿਹਤਰੀਨ ਕਵਿਤਾਵਾਂ ਲਿਖਣ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ। ਕਵੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਹਰਸ਼ਰਨ ਸਿੰਘ ਬੱਲੀ, ਅਜੈ ਅਰੋੜਾ, ਜਗਤਾਰ ਸਿੰਘ, ਰੂਬੀ ਸ਼ਰਮਾ, ਤੇਜਿੰਦਰ ਪਾਲ ਸਿੰਘ ਤੇ ਹੋਰ ਹਾਜ਼ਰ ਸਨ।

ਬਲਬੀਰ ਮਾਧੋਪੁਰੀ ਦੀਆਂ ਪੁਸਤਕਾਂ ਲੋਕ ਅਰਪਣ

ਨਵੀਂ ਦਿੱਲੀ (ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ): ਪ੍ਰਗਤੀ ਮੈਦਾਨ ਵਿਚ ਚੱਲ ਰਹੇ ਵਿਸ਼ਵ ਪੁਸਤਕ ਮੇਲੇ ਵਿਚ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਰੋਜ਼ਾਨਾ ਦੇਖੀ ਜਾ ਰਹੀ ਹੈ। ਇਸ ਦੌਰਾਨ ਵਾਣੀ ਪ੍ਰਕਾਸ਼ਨ ਵੱਲੋਂ ਬਲਬੀਰ ਮਾਧੋਪੁਰੀ ਦੀਆਂ ਦੋ ਹਿੰਦੀ ਪੁਸਤਕਾਂ ‘ਮਿੱਟੀ ਬੋਲ ਪੜੀ’ (ਨਾਵਲ) ਅਤੇ ‘ਮੇਰੀ ਚੁਨਿੰਦਾ ਕਵਿਤਾਏਂ’ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਪੁਸਤਕਾਂ ’ਤੇ ਇਕ ਘੰਟੇ ਦੀ ਗੋਸ਼ਟੀ ਦੀ ਪ੍ਰਧਾਨਗੀ ਪ੍ਰੋਫੈਸਰ ਅੰਨਾ ਬੋਚਕੋਵਸਕਾਇਆ ਨੇ ਕੀਤੀ। ਉਨ੍ਹਾਂ ਨੇ ਆਪਣੇ ਸੰਖੇਪ ਭਾਸ਼ਨ ਵਿਚ ਆਖਿਆ ਕਿ ਬਲਬੀਰ ਮਾਧੋਪੁਰੀ ਦਾ ਸਮੁੱਚਾ ਸਾਹਿਤ ਲੋਕ-ਪੱਖੀ ਤੇ ਮਾਨਵਵਾਦੀ ਹੈ। ਨਾਮੀ ਸਾਹਿਤਕਾਰ ਪ੍ਰੋਫੈਸਰ ਸ਼ਿਓਰਾਜ ਸਿੰਘ ਬੇਚੈਨ ਨੇ ਕਿਹਾ ਕਿ ਬਲਬੀਰ ਜੋ ਵੀ ਲਿਖਦਾ ਹੈ, ਉਹ ਸਹਿਜ ਪਰ ਗੰਭੀਰ ਕਿਸਮ ਦਾ ਹੁੰਦਾ ਹੈ।

Advertisement
×