ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਾਂਗੇ: ਚਿਤਰਾ
ਅੰਬਾਲਾ: ਨਗਰ ਕੌਂਸਲ ਅੰਬਾਲਾ ਛਾਉਣੀ ਚੋਣਾਂ ਵਿੱਚ ਪ੍ਰਦਰਸ਼ਨ ਤੋਂ ਬਾਅਦ ਟੀਮ ਚਿਤਰਾ ਨੇ ਅੱਜ ਮਜ਼ਬੂਤ ਮੋਰਚਾ ਬਣਾਉਣ ਦਾ ਐਲਾਨ ਕੀਤਾ ਹੈ। ਛਾਉਣੀ ਵਿੱਚ ਕੀਤੀ ਵਿਸ਼ੇਸ਼ ਮੀਟਿੰਗ ਵਿੱਚ ਚਿਤਰਾ ਸਰਵਾਰਾ ਨੇ ਆਪਣੇ ਸਾਰੇ ਉਮੀਦਵਾਰਾਂ ਨੂੰ ‘ਵਾਰਡ ਪ੍ਰਧਾਨ’ ਦੀ ਜ਼ਿੰਮੇਵਾਰੀ ਸੌਂਪੀ ਅਤੇ...
Advertisement
ਅੰਬਾਲਾ: ਨਗਰ ਕੌਂਸਲ ਅੰਬਾਲਾ ਛਾਉਣੀ ਚੋਣਾਂ ਵਿੱਚ ਪ੍ਰਦਰਸ਼ਨ ਤੋਂ ਬਾਅਦ ਟੀਮ ਚਿਤਰਾ ਨੇ ਅੱਜ ਮਜ਼ਬੂਤ ਮੋਰਚਾ ਬਣਾਉਣ ਦਾ ਐਲਾਨ ਕੀਤਾ ਹੈ। ਛਾਉਣੀ ਵਿੱਚ ਕੀਤੀ ਵਿਸ਼ੇਸ਼ ਮੀਟਿੰਗ ਵਿੱਚ ਚਿਤਰਾ ਸਰਵਾਰਾ ਨੇ ਆਪਣੇ ਸਾਰੇ ਉਮੀਦਵਾਰਾਂ ਨੂੰ ‘ਵਾਰਡ ਪ੍ਰਧਾਨ’ ਦੀ ਜ਼ਿੰਮੇਵਾਰੀ ਸੌਂਪੀ ਅਤੇ ਸਪਸ਼ਟ ਕੀਤਾ ਕਿ ਇਹ ਟੀਮ ਹੁਣ ਜਨਤਾ ਦੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਤਿੱਖੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਭਾਵੇਂ ਕੁਝ ਸਾਥੀ ਚੋਣਾਂ ਨਹੀਂ ਜਿੱਤ ਸਕੇ ਪਰ ਉਹ ਆਪਣੇ ਖੇਤਰ ਦੇ ਦੂਜੇ ਦਰਜੇ ਦੇ ਆਗੂ ਵਜੋਂ ਉੱਭਰੇ ਹਨ ਅਤੇ ਜਨਤਾ ਦੀ ਹਰ ਵੋਟ ਦੀ ਜ਼ਿੰਮੇਵਾਰੀ ਨਿਭਾ ਕੇ ਹੁਣ ਉਹ ਹਰ ਮੁਹੱਲੇ, ਹਰ ਗਲੀ, ਹਰ ਚੌਕ ’ਚ ਜਨਤਕ ਸੰਘਰਸ਼ ਦੀ ਮਸ਼ਾਲ ਬਣਨਗੇ। ਚਿਤਰਾ ਸਰਵਾਰਾ ਨੇ ਕਿਹਾ ਕਿ ਕੌਂਸਲ ਚੋਣਾਂ ਵਿੱਚ ਜਿੱਥੇ ਰਾਸ਼ਟਰੀ ਪਾਰਟੀਆਂ ਕੋਲ ਕਦਮ ਰੱਖਣ ਦੀ ਹਿੰਮਤ ਵੀ ਨਹੀਂ ਸੀ ਉਨ੍ਹਾਂ ਟੀਮ ਨੇ ਸੱਤਾਧਾਰੀ ਪਾਰਟੀ ਨੂੰ ਟੱਕਰ ਦਿੱਤੀ ਤੇ 33 ਫ਼ੀਸਦੀ ਤੋਂ ਵੱਧ ਵੋਟ ਸ਼ੇਅਰ ਹਾਸਲ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×