ਬਿਨਾਂ ਬਿੱਲ ਤੋਂ ਬਜਰੀ ਲਿਜਾ ਰਹੇ ਟਿੱਪਰ ਨੂੰ ਜੁਰਮਾਨਾ
ਪੱਤਰ ਪ੍ਰੇਰਕ ਬਨੂੜ, 8 ਮਈ ਮਾਈਨਿੰਗ ਵਿਭਾਗ ਦੇ ਇੰਸਪੈਕਟਰ ਅਭੈ ਕੁਮਾਰ ਦੀ ਅਗਵਾਈ ਹੇਠਲੀ ਟੀਮ ਵੱਲੋਂ ਇੱਥੋਂ ਲਾਂਡਰਾਂ ਨੂੰ ਜਾਂਦੇ ਮਾਰਗ ਉੱਤੋਂ ਬਜਰੀ ਨਾਲ ਭਰੇ ਹੋਏ ਇੱਕ ਟਿੱਪਰ ਨੂੰ ਕਾਬੂ ਕਰਕੇ, ਟਿੱਪਰ ਚਾਲਕ ਕੋਲ ਬਿੱਲ ਅਤੇ ਮਨਜ਼ੂਰੀ ਨਾ ਹੋਣ ਕਾਰਨ...
Advertisement
ਪੱਤਰ ਪ੍ਰੇਰਕ
ਬਨੂੜ, 8 ਮਈ
Advertisement
ਮਾਈਨਿੰਗ ਵਿਭਾਗ ਦੇ ਇੰਸਪੈਕਟਰ ਅਭੈ ਕੁਮਾਰ ਦੀ ਅਗਵਾਈ ਹੇਠਲੀ ਟੀਮ ਵੱਲੋਂ ਇੱਥੋਂ ਲਾਂਡਰਾਂ ਨੂੰ ਜਾਂਦੇ ਮਾਰਗ ਉੱਤੋਂ ਬਜਰੀ ਨਾਲ ਭਰੇ ਹੋਏ ਇੱਕ ਟਿੱਪਰ ਨੂੰ ਕਾਬੂ ਕਰਕੇ, ਟਿੱਪਰ ਚਾਲਕ ਕੋਲ ਬਿੱਲ ਅਤੇ ਮਨਜ਼ੂਰੀ ਨਾ ਹੋਣ ਕਾਰਨ 2 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਹੈ।
ਇੰਸਪੈਕਟਰ ਅਭੈ ਕੁਮਾਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਹਦਾਇਤ ਉੱਤੇ ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ’ਤੇ ਨਾਕਾ ਲਗਾ ਕੇ ਦੋ ਦਰਜਨ ਦੇ ਕਰੀਬ ਟਿੱਪਰਾਂ ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਬਜਰੀ ਨਾਲ ਭਰਿਆ ਇੱਕ ਟਿੱਪਰ ਪੀਬੀ-07 ਸੀਐਫ-3969 ਨੂੰ ਰੋਕ ਕੇ ਬਜਰੀ ਦਾ ਬਿਲ ਅਤੇ ਮਨਜ਼ੂਰੀ ਮੰਗੀ ਤਾਂ ਉਸ ਦਾ ਚਾਲਕ ਇਸ ਬਜਰੀ ਦਾ ਕੋਈ ਬਿਲ ਅਤੇ ਮਨਜ਼ੂਰੀ ਨਹੀਂ ਦਿਖਾ ਸਕਿਆ।
ਉਨ੍ਹਾਂ ਦੱਸਿਆ ਕਿ ਪੰਜਾਬ ਮਾਈਨਰ ਮਿਨਰਲ ਰੂਲ 2013 ਦੇ ਰੂਲ 74 ਅਤੇ 75 ਤਹਿਤ ਚਾਲਾਨ ਕੱਟਿਆ ਗਿਆ ਅਤੇ ਉਸ ਨੂੰ 2 ਲੱਖ ਰੁਪਏ ਜ਼ੁਰਮਾਨਾ ਕੀਤਾ ਗਿਆ। ਟਿੱਪਰ ਨੂੰ ਕਾਬੂ ਕਰਕੇ ਪੁਲੀਸ ਦੇ ਸਪੁਰਦ ਕਰ ਦਿੱਤਾ ਗਿਆ।
Advertisement
×