ਝਪਟਮਾਰ ਗਰੋਹ ਦੇ ਤਿੰਨ ਮੈਂਬਰ ਕਾਬੂ
ਹਰਜੀਤ ਸਿੰਘ ਜ਼ੀਰਕਪੁਰ, 23 ਜੂਨ ਪੁਲੀਸ ਨੇ ਖੇਤਰ ਵਿੱਚ ਸਰਗਰਮ ਇਕ ਝਪਟਮਾਰ ਗਰੋਹ ਦਾ ਪਰਦਾਫਾਸ਼ ਕਰਦਿਆਂ ਇਸ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਝਪਟਮਾਰਾਂ ਤੋਂ ਤਿੰਨ ਮੋਬਾਈਲ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਮਾਨਵ ਕਟਾਰੀਆ ਉਰਫ਼...
Advertisement
ਹਰਜੀਤ ਸਿੰਘ
ਜ਼ੀਰਕਪੁਰ, 23 ਜੂਨ
Advertisement
ਪੁਲੀਸ ਨੇ ਖੇਤਰ ਵਿੱਚ ਸਰਗਰਮ ਇਕ ਝਪਟਮਾਰ ਗਰੋਹ ਦਾ ਪਰਦਾਫਾਸ਼ ਕਰਦਿਆਂ ਇਸ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਝਪਟਮਾਰਾਂ ਤੋਂ ਤਿੰਨ ਮੋਬਾਈਲ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਮਾਨਵ ਕਟਾਰੀਆ ਉਰਫ਼ ਮਨੀ ਵਾਸੀ ਗੋਲਡਨ ਐਨਕਲੇਵ ਲੋਹਗੜ੍ਹ, ਲਖਵਿੰਦਰ ਸਿੰਘ ਉਰਫ਼ ਗਰਚਾ ਵਾਸੀ ਪਿੰਡ ਰਾਮਗੜ੍ਹ ਭੁੱਡਾ ਅਤੇ ਪ੍ਰਿੰਸ ਵਾਸੀ ਯਾਦਵਿੰਦਰਾ ਐਨਕਲੇਵ ਬਲਟਾਣਾ ਦੇ ਰੂਪ ਵਿੱਚ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਲੈ ਕੇ ਉਨ੍ਹਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ। ਐਸ.ਪੀ. ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਨੇ ਇਹ ਸਰਬਜੀਤ ਸਿੰਘ ਨੇ ਸ਼ਿਕਾਇਤ ’ਤੇ ਕੀਤੀ ਹੈ ਜਿਸ ਕੋਲੋਂ ਝਪਟਮਾਰਾਂ ਨੇ ਮੋਬਾਈਲ ਫੋਨ ਖੋਹ ਲਿਆ ਸੀ।
Advertisement
×