ਤੇਜਸ ਨੇ ਸੋਨ ਤਗ਼ਮਾ ਜਿੱਤਿਆ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 4 ਮਈ ਕੈਥਲ ਵਿੱਚ ਪਹਿਲੀ ਜੂਨ ਨੂੰ ਕਰਵਾਈ ਡਾ. ਜਿਗਰੋ ਕਾਨੋ ਜੂਡੋ ਚੈਂਪੀਅਨਸ਼ਿਪ ਵਿੱਚ ਅੰਬਾਲਾ ਛਾਉਣੀ ਦੇ ਤੇਜਸ ਮਲਹੋਤਰਾ ਨੇ 60 ਤੋਂ ਵੱਧ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਇਸ ਮੁਕਾਬਲੇ ਵਿਚ ਪੰਜਾਬ, ਯੂਪੀ ਅਤੇ...
Advertisement
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 4 ਮਈ
Advertisement
ਕੈਥਲ ਵਿੱਚ ਪਹਿਲੀ ਜੂਨ ਨੂੰ ਕਰਵਾਈ ਡਾ. ਜਿਗਰੋ ਕਾਨੋ ਜੂਡੋ ਚੈਂਪੀਅਨਸ਼ਿਪ ਵਿੱਚ ਅੰਬਾਲਾ ਛਾਉਣੀ ਦੇ ਤੇਜਸ ਮਲਹੋਤਰਾ ਨੇ 60 ਤੋਂ ਵੱਧ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਇਸ ਮੁਕਾਬਲੇ ਵਿਚ ਪੰਜਾਬ, ਯੂਪੀ ਅਤੇ ਹਰਿਆਣਾ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਤੇਜਸ ਨੇ ਪੰਜ ਰਾਊਂਡ ਤੱਕ ਸਿਖਰ ’ਤੇ ਰਹਿ ਕੇ ਇਹ ਚੈਂਪੀਅਨਸ਼ਿਪ ਜਿੱਤੀ ਹੈ। ਉਸ ਦੇ ਅੰਬਾਲਾ ਵਾਪਸ ਆਉਣ ’ਤੇ ਖੇਡ ਵਿਭਾਗ ਦੇ ਕੋਚਾਂ ਅਤੇ ਹੋਰ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਉਸ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਤੇਜਸ ਨੇ ਕੌਮੀ ਪੱਧਰ ਦੀ ਜੂਡੋ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਅੰਬਾਲਾ ਲਈ ਸੋਨ ਤਗ਼ਮਾ ਜਿੱਤਿਆ ਹੈ।
Advertisement
×