ਪੁਸ਼ਪੇਂਦਰ ਕੁਮਾਰ ਨੇ ਚੰਡੀਗੜ੍ਹ ਦੇ ਕਾਰਜਕਾਰੀ ਡੀਜੀਪੀ ਵਜੋਂ ਸੰਭਾਲਿਆ ਅਹੁਦਾ
Pushpendra Kumar takes over as Acting DGP of Chandigarh
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਜੂਨ
Advertisement
ਕੇਂਦਰੀ ਗ੍ਰਹਿ ਮੰਤਰਾਲੇ ਦੀ ਇੱਕ ਨੋਟੀਫਿਕੇਸ਼ਨ ਅਨੁਸਾਰ, ਸੀਨੀਅਰ ਆਈਪੀਐਸ ਅਧਿਕਾਰੀ ਪੁਸ਼ਪੇਂਦਰ ਕੁਮਾਰ ਨੂੰ ਚੰਡੀਗੜ੍ਹ ਲਈ ਕਾਰਜਕਾਰੀ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਨਿਯੁਕਤ ਕੀਤਾ ਗਿਆ ਹੈ। ਏਜੀਐਮਯੂਟੀ ਕੇਡਰ ਦੇ 2006 ਬੈਚ ਦੇ ਅਧਿਕਾਰੀ, ਪੁਸ਼ਪੇਂਦਰ ਕੁਮਾਰ ਸਥਾਈ ਨਿਯੁਕਤੀ ਹੋਣ ਤੱਕ ਵਾਧੂ ਚਾਰਜ ਸੰਭਾਲਣਗੇ।
ਗੌਰਤਲਬ ਹੈ ਕਿ ਪੁਸ਼ਪੇਂਦਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ 5 ਜੂਨ ਨੂੰ ਚੰਡੀਗੜ੍ਹ ਪੁਲੀਸ ਦੇ ਇੰਸਪੈਕਟਰ ਜਨਰਲ (ਆਈਜੀ) ਵਜੋਂ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੇ ਰੱਖਿਆ ਮੰਤਰਾਲੇ ਵਿੱਚ ਵੀ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਨਿਯੁਕਤੀ ਸਾਬਕਾ ਆਈਜੀ ਅਤੇ ਕਾਰਜਕਾਰੀ ਡੀਜੀਪੀ ਰਾਜ ਕੁਮਾਰ ਸਿੰਘ ਦੇ ਦਿੱਲੀ ਤਬਾਦਲੇ ਤੋਂ ਬਾਅਦ ਹੋਈ ਹੈ।
Advertisement
×