DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੈਂਡ ਪੂਲਿੰਗ ਨੀਤੀ: ਨੌਂ ਸੈਕਟਰਾਂ ਲਈ 6,285 ਏਕੜ ਜ਼ਮੀਨ ਐਕੁਆਇਰ ਕਰਨ ਦਾ ਮਾਮਲਾ ਭਖ਼ਿਆ

ਕਾਂਗਰਸ ਵੱਲੋਂ ਨਵੀਂ ਨੀਤੀ ਦੇ ਵਿਰੋਧ ਦਾ ਐਲਾਨ
  • fb
  • twitter
  • whatsapp
  • whatsapp
featured-img featured-img
ਮੁਹਾਲੀ ਵਿੱਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ।
Advertisement
ਕਰਮਜੀਤ ਸਿੰਘ ਚਿੱਲਾ

ਐੱਸਏਐੱਸ ਨਗਰ(ਮੁਹਾਲੀ), 11 ਜੂਨ

Advertisement

ਪੰਜਾਬ ਸਰਕਾਰ ਵੱਲੋਂ ਮੁਹਾਲੀ ਵਿੱਚ ਨੌਂ ਨਵੇਂ ਸੈਕਟਰ ਵਿਕਸਿਤ ਕਰਨ ਲਈ ਨਵੀਂ ਲੈਂਡ ਪੂਲਿੰਗ ਨੀਤੀ ਤਹਿਤ 6,285 ਏਕੜ ਜ਼ਮੀਨ ਐਕੁਆਇਰ ਕਰਨ ਦਾ ਮਾਮਲਾ ਭਖ਼ ਗਿਆ ਹੈ। ਪ੍ਰਭਾਵਿਤ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਿਸਾਨਾਂ ਵੱਲੋਂ ਜਿੱਥੇ ਨਵੀਂ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਦਿਆਂ ਇਸ ਨੂੰ ਕਿਸਾਨ ਵਿਰੋਧੀ ਕਿਹਾ ਜਾ ਰਿਹਾ ਹੈ, ਉੱਥੇ ਕਾਂਗਰਸ ਨੇ ਇਸ ਨੂੰ ਅਦਾਲਤ ਵਿਚ ਚੁਣੌਤੀ ਦੇਣ ਅਤੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ।

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪਹਿਲੇ ਫੇਜ਼ ਸਥਿਤ ਪਾਰਟੀ ਦਫ਼ਤਰ ਵਿੱਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਕਿਸਾਨ ਵਿਰੋਧੀ ਦੱਸਿਆ। ਉਨ੍ਹਾਂ ਕਿਹਾ ਕਿ ਇਹ ਨੀਤੀ ਲੈਂਡ ਪੂਲਿੰਗ ਨਹੀਂ, ਸਗੋਂ ਲੈਂਡ ਹੜੱਪੂ ਹੈ ਅਤੇ ਇਹ ਕਿਸਾਨਾਂ ਦੀ ਥਾਂ ਬਿਊਰੀਕਰੇਟਾਂ, ਕਾਰਪੋਰੇਟਾਂ, ਡਿਵੈਲਪਰਾਂ ਅਤੇ ਇਨਵੈਸਟਰਾਂ ਲਈ ਹੈ।

ਉਨ੍ਹਾਂ ਕਿਹਾ ਕਿ ਪੁਰਾਣੀ ਨੀਤੀ ਤਹਿਤ ਇੱਕ ਕਨਾਲ ਤੱਕ ਦੀ ਮਾਲਕੀ ਵਾਲੇ ਕਿਸਾਨ ਨੂੰ ਵੀ 125 ਗਜ਼ ਰਿਹਾਇਸ਼ੀ ਪਲਾਟ ਦੇ ਨਾਲ-ਨਾਲ 25 ਗਜ਼ ਦਾ ਕਮਰੀਅਲ ਬੂਥ ਮਿਲਦਾ ਸੀ। ਇਸੇ ਤਰ੍ਹ: ਦੋ ਕਨਾਲ, ਤਿੰਨ ਕਨਾਲ ਵਾਲੇ ਕਿਸਾਨਾਂ ਨੂੰ ਵੀ ਰਿਹਾਇਸ਼ੀ ਥਾਂ ਦੇ ਨਾਲ-ਨਾਲ ਕਮਰਸ਼ੀਅਲ ਥਾਂ ਮਿਲਦੀ ਸੀ, ਜਿੱਥੇ ਕਿਸਾਨ ਦਾ ਰਹਿਣ ਦਾ ਅਤੇ ਕੰਮ+-ਕਾਰ ਪ੍ਰਬੰਧ ਹੋ ਜਾਂਦਾ ਸੀ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਤਹਿਤ ਤਿੰਨ ਕਨਾਲ ਤੱਕ ਦੀ ਮਲਕੀਅਤ ਵਾਲੇ ਕਿਸਾਨ ਨੂੰ ਕੋਈ ਵੀ ਕਮਰਸ਼ੀਅਲ ਥਾਂ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਂ ਸੈਕਟਰਾਂ ਵਾਲੇ ਪਿੰਡਾਂ ਵਿਚ ਸੈਂਕੜੇ ਕਿਸਾਨਾਂ ਕੋਲ ਤਿੰਨ ਕਨਾਲ ਤੋਂ ਘੱਟ ਜ਼ਮੀਨ ਹੈ ਤੇ ਉਨ੍ਹਾਂ ਸਾਰਿਆਂ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ।

ਸ੍ਰੀ ਸਿੱਧੂ ਨੇ ਇਸ ਨੀਤੀ ਨੂੰ ਕਾਰਪੋਰੇਟਾਂ ਲਈ ਫਾਇਦੇਮੰਦ ਦੱਸਦਿਆਂ ਕਿਹਾ ਕਿ ਨਵੀਂ ਨੀਤੀ ਤਹਿਤ ਨੌਂ ਏਕੜ ਵਾਲੇ ਕਿਸਾਨ ਨੂੰ ਤਿੰਨ ਏਕੜ ਜ਼ਮੀਨ ਵਾਪਸ ਹੋਵੇਗੀ, ਜੋ ਕਿ 33 ਫ਼ੀਸਦੀ ਹੈ ਪਰ ਪੰਜਾਹ ਏਕੜ ਵਾਲੇ ਨੂੰ ਤੀਹ ਏਕੜ ਜ਼ਮੀਨ ਡਿਵੈਲਪ ਕਰਕੇ ਵਾਪਸ ਦਿੱਤੀ ਜਾਵੇਗੀ, ਜੋ ਕਿ 60 ਫ਼ੀਸਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸੇ ਕਿਸਾਨ ਕੋਲ ਪੰਜਾਹ ਏਕੜ ਜ਼ਮੀਨ ਨਹੀਂ ਹੈ ਤੇ ਇਹ ਸਿਰਫ਼ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰ ਨੂੰ 324 ਕਰੋੜ ਦਾ ਘਾਟਾ ਪਵੇਗਾ ਤੇ ਵੱਡੇ ਧਨਾਢਾਂ ਨੂੰ ਫ਼ਾਇਦਾ ਪਹੁੰਚੇਗਾ।ਉਨ੍ਹਾਂ ਪਿਛਲੀ ਕਾਂਗਰਸ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਠੇਕੇਦਾਰ ਮੋਹਣ ਸਿੰਘ ਬਠਲਾਣਾ, ਨਾਹਰ ਸਿੰਘ ਸਰਪੰਚ ਕੁਰੜੀ, ਗੁਰਵਿੰਦਰ ਸਿੰਘ ਬੜੀ, ਐਡਵੋਕੇਟ ਸਤਵਿੰਦਰ ਸਿੰਘ ਪ੍ਰੇਮਗੜ੍ਹ, ਗੁਰਮੀਤ ਸਿੰਘ ਬਾਕਰਪੁਰ, ਲਖਮੀਰ ਸਿੰਘ ਪੱਤੋਂ ਅਤੇ ਹਰਨੇਕ ਸਿੰਘ ਕੁਰੜੀ ਹਾਜ਼ਰ ਸਨ।

Advertisement
×