DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੇੇ ਉਪਰਾਲੇ ਦੀ ਇਟਲੀ ਵਾਸੀਆਂ ਵੱਲੋਂ ਸ਼ਲਾਘਾ

ਬਲਵਿੰਦਰ ਰੈਤ ਨੂਰਪੁਰ ਬੇਦੀ, 31 ਮਈ ਇਟਲੀ ਵਿੱਚ ਵੱਸਦੇ ਪੰਜਾਬੀਆਂ ਜਿਨ੍ਹਾਂ ਵਿੱਚ ਜਸਪ੍ਰੀਤ ਸਿੰਘ, ਮਨਜਿੰਦਰ ਸਿੰਘ, ਗੁਰਮੀਤ ਸਿੰਘ, ਹੈਪੀ, ਹਰਮਨ, ਜਸਵਿੰਦਰ ਸਿੰਘ, ਅਮਰਜੀਤ ਕੌਰ, ਸਤਿੰਦਰ ਕੌਰ ਅਤੇ ਜਸਵਿੰਦਰ ਕੌਰ ਬਹਾਦਰਪੁਰ ਨੇ ਪੰਜਾਬ ਸਰਕਾਰ ਦੇ ਉਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ...
  • fb
  • twitter
  • whatsapp
  • whatsapp
Advertisement

ਬਲਵਿੰਦਰ ਰੈਤ

ਨੂਰਪੁਰ ਬੇਦੀ, 31 ਮਈ

Advertisement

ਇਟਲੀ ਵਿੱਚ ਵੱਸਦੇ ਪੰਜਾਬੀਆਂ ਜਿਨ੍ਹਾਂ ਵਿੱਚ ਜਸਪ੍ਰੀਤ ਸਿੰਘ, ਮਨਜਿੰਦਰ ਸਿੰਘ, ਗੁਰਮੀਤ ਸਿੰਘ, ਹੈਪੀ, ਹਰਮਨ, ਜਸਵਿੰਦਰ ਸਿੰਘ, ਅਮਰਜੀਤ ਕੌਰ, ਸਤਿੰਦਰ ਕੌਰ ਅਤੇ ਜਸਵਿੰਦਰ ਕੌਰ ਬਹਾਦਰਪੁਰ ਨੇ ਪੰਜਾਬ ਸਰਕਾਰ ਦੇ ਉਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ ਜਿਨ੍ਹਾਂ ਨੇ ਨਸ਼ਿਆਂ ਖਿਲਾਫ ਬੀੜਾ ਚੁੱਕ ਕੇ ਉਸ ਨੂੰ ਖਤਮ ਕਰਨ ਦੇ ਯਤਨ ਕੀਤੇ ਹਨ ਅਤੇ ਨਸ਼ਾ ਤਸਕਰਾਂ ਦੇ ਘਰ ਢਾਹੇੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆਂ ਖੇਤਰ ਵਿੱਚ ਵੀ ਸਿੱਖਿਆਂ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਧਾਇਕ ਦਿਨੇਸ਼ ਚੱਢਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਸਾਰੇ ਪ੍ਰਾਇਮਰੀ, ਹਾਈ ਅਤੇ ਸੈਕੰਤਰੀ ਸਕੂਲਾਂ ਵਿੱਚ ਨਵੇਂ ਕਮਰੇ ਬਣਾ ਕੇ ਦਿੱਤੇ, ਦਰਜਣਾਂ ਸਕੂਲ ਆਫ ਐਮੀਨੈਂਸ ਅਤੇ ਸਕੂਲ ਆਫ ਹੈਪੀਨੈਂਸ ਬਣਵਾਏ ਗਏ। ਹਜ਼ਾਰਾ ਹੀ ਸਾਇੰਸ ਲੈਬਾ ਬਣਾਈਆਂ ਗਈਆਂ ਜਿਥੇ ਬੱਚੇ ਉਚ ਪੱਧਰ ਦੀ ਸਇੰਸ ਦੀ ਸਿੱਖਿਆਂ ਲੈ ਰਹੇ ਹਨ। ਸਰਕਾਰ ਨੇ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਨਸ਼ਿਆਂ ਤਸਕਰਾਂ ਦੇ ਲੱਕ ਟੁੱਟ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੱਡੇ ਨਸ਼ਾ ਤਸਕਰਾਂ ਦੇ ਘਰ ਢਾਹੇ ਗਏ ਹਨ। ਭਗਵੰਤ ਮਾਨ ਸਰਕਾਰ ਦੀ ਇਥੇ ਸਲਾਘਾ ਕਰਨੀ ਬਣਦੀ ਹੈ। ਇਟਲੀ ਵਾਸੀਆਂ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਮਾਨ ਨੇ ਹਰਿਆਣਾ ਨੂੰ ਇੱਕ ਵੀ ਪਾਣੀ ਦੀ ਬੰਦ ਨਹੀਂ ਦਿੱਤੀ ਤੇ ਉਨ੍ਹਾਂ ਆਪ ਨੰਗਲ ਡੈਮ ਤੇ ਧਰਨੇ ਤੇ ਸਮੂਲੀਅਤ ਕੀਤੀ। ਉਨ੍ਹਾਂ ਕੈਬਨਿਟ ਮੰਤਰੀ ਬੈਂਸ, ਐਡਵੋਕੇਟ ਚੱਢਾ, ਕਮਿੱਕਰ ਸਿੰਘ ਡਾਢੀ, ਕੇਸਰ ਸਿੰਘ ਸੰਧੂ, ਜਗੀਰ ਸਿੰਘ ਭਾਓਵਾਲ, ਪਰਮਿੰਦਰ ਸਿੰਘ ਸਿੰਮੀ ਅਤੇ ਦਰਸ਼ਨ ਸਿੰਘ ਦਾ ਇਨ੍ਹਾਂ ਕੰਮਾਂ ਵਿੱਚ ਸਰਕਾਰ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।

Advertisement
×