ਜਾਇਦਾਦ ਟੈਕਸ ’ਚ ਵਾਧਾ ਆਮ ਆਦਮੀ ਵਿਰੋਧੀ: ਬੇਦੀ
ਪੰਜਾਬ ਸਰਕਾਰ ਵੱਲੋਂ ਪਹਿਲੀ ਅਪਰੈਲ ਤੋਂ ਸੂਬੇ ਦੇ ਸਾਰੇ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਜਾਇਦਾਦ ਟੈਕਸ ਦੀ ਦਰ ਵਿੱਚ ਪੰਜ ਫੀਸਦ ਵਾਧਾ ਕਰ ਦਿੱਤਾ ਗਿਆ ਹੈ। ਇਹ ਵਾਧਾ ਵਿੱਤ ਵਰ੍ਹਾ 2025-26 ਲਈ ਲਾਗੂ ਕੀਤਾ ਗਿਆ ਹੈ। ਮੁਹਾਲੀ...
Advertisement
ਪੰਜਾਬ ਸਰਕਾਰ ਵੱਲੋਂ ਪਹਿਲੀ ਅਪਰੈਲ ਤੋਂ ਸੂਬੇ ਦੇ ਸਾਰੇ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਜਾਇਦਾਦ ਟੈਕਸ ਦੀ ਦਰ ਵਿੱਚ ਪੰਜ ਫੀਸਦ ਵਾਧਾ ਕਰ ਦਿੱਤਾ ਗਿਆ ਹੈ। ਇਹ ਵਾਧਾ ਵਿੱਤ ਵਰ੍ਹਾ 2025-26 ਲਈ ਲਾਗੂ ਕੀਤਾ ਗਿਆ ਹੈ। ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਵਾਧੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਹੁਣ ਆਮ ਆਦਮੀ ਦੇ ਹਿੱਤਾਂ ਦੇ ਉਲਟ ਚੱਲ ਰਹੀ ਹੈ। ਚੁੱਪ-ਚੁਪੀਤੇ ਜਾਇਦਾਦ ਟੈਕਸ ’ਚ ਪੰਜ ਫ਼ੀਸਦ ਵਾਧਾ ਲਾਗੂ ਕਰ ਦੇਣਾ ਸਰਕਾਰ ਦੀ ਲੋਕ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਲੋਕ ਪਹਿਲਾਂ ਹੀ ਮਹਿੰਗਾਈ ਨਾਲ ਤੰਗ ਹਨ, ਇਸੇ ਵਿੱਚ ਹੋਰ ਵਾਧਾ ਕਰਕੇ ਸਰਕਾਰ ਨੇ ਮੱਧ ਵਰਗ ਤੇ ਘੱਟ ਆਮਦਨ ਵਾਲਿਆਂ ਉੱਤੇ ਵਾਧੂ ਬੋਝ ਪਾ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਟੈਕਸ ਵਾਧੇ ਨੂੰ ਫੌਰੀ ਵਾਪਸ ਲਿਆ ਜਾਵੇ।
ਕੁਲਜੀਤ ਸਿੰਘ ਬੇਦੀ।
Advertisement
Advertisement
×