ਸਹਿਕਾਰੀ ਸੁਸਾਇਟੀਆਂ ’ਚ ਹੱਦ ਕਰਜ਼ੇ ਫੌਰੀ ਬਣਾਉਣ ਦੀ ਮੰਗ
ਜਗਜੀਤ ਕੁਮਾਰ
ਖਮਾਣੋਂ, 7 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਇੱਥੇ ਮੋਹਨ ਸਿੰਘ ਭੁੱਟਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਕਿਸਾਨ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਯੂਨੀਅਨ ਦੇ ਆਗੂਆਂ ਨਾਲ ਧੱਕਾ ਕਰ ਰਹੀ ਹੈ ਅਤੇ ਕਿਸਾਨੀ ਹੱਕੀ ਮੰਗਾਂ ਨੂੰ ਦਬਾਉਣ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ । ਆਗੂਆਂਨੇ ਦੱਸਿਆ ਕਿ ਕਿਸਾਨਾਂ ਦੇ ਸਹਿਕਾਰੀ ਸੁਸਾਇਟੀਆਂ ਵਿਚ ਹੱਦ ਕਰਜ਼ੇ ਮਹਿਕਮੇ ਦੀ ਨਾਲਾਇਕੀ ਅਤੇ ਅਫ਼ਸਰਾਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਨਹੀਂ ਬਣ ਰਹੇ ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਹੱਦ ਕਰਜ਼ੇ ਜਲਦੀ ਬਣਾਏ ਜਾਣ।
ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਗਰਚਾ, ਧੰਨਾ ਸਿੰਘ, ਗੁਰਨਾਮ ਸਿੰਘ ਖਮਾਣੋਂ, ਗੁਰਮੇਲ ਸਿੰਘ ਸਮਸ਼ਪੁਰ, ਸਵਰਨ ਸਿੰਘ ਬਿਲਾਸਪੁਰ, ਜ਼ੋਰਾਵਰ ਸਿੰਘ ਭਾਮੀਆਂ, ਸੰਤੋਖ ਸਿੰਘ ਬਾਠਾਂ, ਸੁਖਦੇਵ ਸਿੰਘ ਬਾਠਾਂ ਕਲਾਂ, ਲਖਬੀਰ ਸਿੰਘ ਮੀਤ ਪ੍ਰਧਾਨ, ਜੋਧਾ ਸਿੰਘ, ਜਸਬੀਰ ਸਿੰਘ ਮਨੈਲੀ, ਦਲਜੀਤ ਸਿੰਘ ਲਖਣਪੁਰ ਅਤੇ ਗੁਰਜੀਤ ਸਿੰਘ ਹਾਜ਼ਰ ਸਨ।