ਚੰਡੀਗੜ੍ਹ ਯੋਗ ਸਭਾ ਵੱਲੋਂ ਪੰਜ ਰੋਜ਼ਾ ਕੈਂਪ ਅੱਜ ਤੋਂ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ, 16 ਜੂਨ ਚੰਡੀਗੜ੍ਹ ਯੋਗ ਸਭਾ ਸੈਕਟਰ-30ਏ ਵੱਲੋਂ ਕੌਮਾਂਤਰੀ ਯੋਗ ਦਿਵਸ ਨੂੰ ਸਮਰਪਿਤ ਪੰਜ ਰੋਜ਼ਾ ਯੋਗ ਕੈਂਪ ਲਗਾਇਆ ਜਾਵੇਗਾ। ਮੰਗਲਵਾਰ ਤੋਂ ਸ਼ੁਰੂ ਹੋਣ ਵਾਲਾ ਕੈਂਪ 21 ਜੂਨ ਤੱਕ ਚੱਲੇਗਾ। ਸਭਾ ਦੇ ਪ੍ਰਧਾਨ ਸੁਰੇਸ਼ ਸ਼ਰਮਾ ਤੇ ਜਨਰਲ ਸਕੱਤਰ...
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ, 16 ਜੂਨ
Advertisement
ਚੰਡੀਗੜ੍ਹ ਯੋਗ ਸਭਾ ਸੈਕਟਰ-30ਏ ਵੱਲੋਂ ਕੌਮਾਂਤਰੀ ਯੋਗ ਦਿਵਸ ਨੂੰ ਸਮਰਪਿਤ ਪੰਜ ਰੋਜ਼ਾ ਯੋਗ ਕੈਂਪ ਲਗਾਇਆ ਜਾਵੇਗਾ। ਮੰਗਲਵਾਰ ਤੋਂ ਸ਼ੁਰੂ ਹੋਣ ਵਾਲਾ ਕੈਂਪ 21 ਜੂਨ ਤੱਕ ਚੱਲੇਗਾ। ਸਭਾ ਦੇ ਪ੍ਰਧਾਨ ਸੁਰੇਸ਼ ਸ਼ਰਮਾ ਤੇ ਜਨਰਲ ਸਕੱਤਰ ਨਰੇਸ਼ ਕੁਮਾਰ ਨੇ ਕਿਹਾ ਕਿ ਸਭਾ 40 ਸਾਲਾਂ ਤੋਂ ਯੋਗ ਦੇ ਪ੍ਰਚਾਰ ਪਾਸਾਰ ’ਚ ਲੱਗੀ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ’ਚ ਯੋਗ ਆਚਾਰੀਆਂ ਦੀ ਨਿਗਰਾਨੀ ਹੇਠ ਯੋਗ ਦੇ ਪਹਿਲੂਆਂ ਤੇ ਆਸਣਾਂ, ਧਿਆਨ ਤੇ ਜੀਵਨ ਸ਼ੈਲੀ ’ਤੇ ਆਧਾਰਤ ਸੈਸ਼ਨ ਹੋਣਗੇ। ਜੀਵਨ ਸ਼ੈਲੀ ਰੋਗਾਂ ਤੇ ਮਾਨਸਿਕ ਸਿਹਤ ਲਈ ਯੋਗ ਦੇ ਲਾਭ ’ਤੇ ਚਾਨਣਾ ਪਾਇਆ ਜਾਵੇਗਾ।
Advertisement
×