ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 700 ਬੂਥਾਂ ਨੂੂੰ ਨੋਟਿਸ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 15 ਮਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸਥਿਤ ਵੱਖ-ਵੱਖ ਮੋਟਰ ਮਾਰਕੀਟ ਤੇ ਰੇਹੜੀ ਮਾਰਕੀਟ ਵਿੱਚ ਪੱਟੇ ’ਤੇ ਦਿੱਤੇ ਗਏ 700 ਦੇ ਕਰੀਬ ਬੂਥ ਵੱਲੋਂ ਉਸਾਰੀ ਦੀ ਲਾਗਤ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਇਸ ਲਈ ਚੰਡੀਗੜ੍ਹ...
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਮਈ
Advertisement
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸਥਿਤ ਵੱਖ-ਵੱਖ ਮੋਟਰ ਮਾਰਕੀਟ ਤੇ ਰੇਹੜੀ ਮਾਰਕੀਟ ਵਿੱਚ ਪੱਟੇ ’ਤੇ ਦਿੱਤੇ ਗਏ 700 ਦੇ ਕਰੀਬ ਬੂਥ ਵੱਲੋਂ ਉਸਾਰੀ ਦੀ ਲਾਗਤ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਅਸਟੇਟ ਵਿਭਾਗ ਨੇ 700 ਬੂਥ ਦੇ ਅਲਾਟੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਅਸਟੇਟ ਦਫ਼ਤਰ ਨੇ ਬੂਥਾਂ ਦੇ ਅਲਾਟੀਆਂ ਨੂੰ ਇਕ ਮਹੀਨੇ ਵਿੱਚ ਭੁਗਤਾਨ ਕਰਨ ਦੇ ਆਦੇਸ਼ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਇਹ ਬੂਥ ਅਸਟੇਟ ਦਫ਼ਤਰ ਵੱਲੋਂ ਅਲਾਟ ਕੀਤੇ ਗਏ ਸਨ, ਜਦੋਂ ਕਿ ਇਨ੍ਹਾਂ ਦੀ ਉਸਾਰੀ ਚੰਡੀਗੜ੍ਹ ਹਾਉਸਿੰਗ ਬੋਰਡ ਵੱਲੋਂ ਕੀਤੀ ਗਈ ਸੀ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਜੇਕਰ ਬੂਥਾਂ ਦੇ ਅਲਾਟੀਆਂ ਵੱਲੋਂ 30 ਦਿਨਾਂ ਦੇ ਅੰਦਰ-ਅੰਦਰ ਭੁਗਤਾਨ ਨਾਲ ਕੀਤਾ ਗਿਆ ਤਾਂ ਉਨ੍ਹਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਜਾਵੇਗੀ।
Advertisement
×