ਰਾਮ ਸਰਨ ਸੂਦਅਮਲੋਹ, 18 ਅਪਰੈਲਪੰਜਾਬ ਦੀ ਆਪ ਸਰਕਾਰ ਨੇ ਕੀਤੇ ਵਾਅਦਿਆਂ ਮੁਤਾਬਕ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵੱਡੇ ਪੱਧਰ ਉੱਤੇ ਉਪਰਾਲੇ ਕੀਤੇ ਹਨ ਜਿਸ ਤਹਿਤ ਹੁਣ ਤਕ ਸੂਬੇ ਦੇ ਨੌਜਵਾਨਾਂ ਨੂੰ 56 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਹ ਪ੍ਰਗਟਾਵਾ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਹਲਕੇ ਦੇ ਪੰਜ ਸਕੂਲਾਂ ਵਿੱਚ ਕਰੀਬ 32.64 ਲੱਖ ਨਾਲ ਕਰਵਾਏ ਵਿਕਾਸ ਕਾਰਜ ਲੋਕ ਅਰਪਣ ਕਰਨ ਮੌਕੇ ਕੀਤਾ। ਕਪੂਰਗੜ੍ਹ ਸਕੂਲ ਪਹੁੰਚਣ ’ਤੇ ਵਿਧਾਇਕ ਗੈਰੀ ਬੜਿੰਗ ਦਾ ਸੈਂਟਰ ਹੈੱਡ ਟੀਚਰ ਅਨਿਲ ਬਾਂਸਲ ਅਤੇ ਪੰਜਾਬ ਰਾਜ ਐਲੀਮੈਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਧਾਨ ਨਿਰਭੈ ਮਾਲੋਵਾਲ ਵੱਲੋਂ ਸਟਾਫ ਅਤੇ ਪਿੰਡ ਵਾਸੀਆਂ ਸਮੇਤ ਸਵਾਗਤ ਕੀਤਾ ਗਿਆ। ਉਹ ਸਰਕਾਰੀ ਪ੍ਰਾਇਮਰੀ ਸਕੂਲ ਕਪੂਰਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਮਸ਼ਪੁਰ, ਸਰਕਾਰੀ ਪ੍ਰਾਇਮਰੀ ਸਕੂਲ ਉੱਚੀ ਰੁੜਕੀ, ਸਰਕਾਰੀ ਪ੍ਰਾਇਮਰੀ ਸਕੂਲ ਦੀਵਾ ਗੰਢੂਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੈਜ਼ੁਲਾਪੁਰ ਵੀ ਗਏ।ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦਾ ਕਪੂਰਗੜ੍ਹ ਸਕੂਲ ਵਿਖੇ ਸੀਐਚਟੀ ਅਨਿਲ ਬਾਂਸਲ ਅਤੇ ਪ੍ਰਧਾਨ ਨਿਰਭੈ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਨਮਾਨ ਵੀ ਕੀਤਾ ਗਿਆ। ਸਮਾਗਮ ਨੂੰ ਆਪ ਦੇ ਟਰਾਂਸਪੋਰਟ ਵਿੰਗ ਦੇ ਸੂਬਾ ਪ੍ਰਧਾਨ ਸ਼ਿੰਗਾਰਾ ਸਿੰਘ ਸਲਾਣਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਜੀਤ ਕੌਰ, ਰਣਜੀਤ ਸਿੰਘ ਪਨਾਗ, ਸਰਪੰਚ ਜਗਦੀਪ ਸਿੰਘ ਜਿੰਮੀ ਲਾਡਪੁਰ, ਪ੍ਰਦੀਪ ਸਿੰਘ ਸਰਪੰਚ ਕੰਜਾਰੀ, ਸਰਪੰਚ ਜਗੀਰੋ ਦੇਵੀ ਕਪੂਰਗੜ੍ਹ, ਡਾ. ਮੱਘਰ ਸਿੰਘ, ਗੁਰਵਿੰਦਰ ਸਿੰਘ ਮੀਆਂਪੁਰ, ਚੇਅਰਮੈਨ ਮਨਦੀਪ ਕੌਰ, ਪ੍ਰਿੰਸੀਪਲ ਰਵਿੰਦਰ ਕੌਰ, ਗੁਰਪ੍ਰੀਤ ਸਿੰਘ ਫੈਜ਼ੁਲਾਪੁਰ, ਮਾਸਟਰ ਹਰਜੀਤ ਸਿੰਘ ਗਰੇਵਾਲ, ਸਿਆਮ ਸਿੰਘ, ਸੁਖਜੀਤ ਸਿੰਘ ਮਾਵੀ ਅਤੇ ਮੀਡੀਆ ਕੋਆਰਡੀਨੇਟਰ ਜਰਨੈਲ ਸਿੰਘ ਹਾਜ਼ਰ ਸਨ।