DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਵੀ ਨੂੰ ਲਿਖਣ ਲਈ ਆਪਣੇ ਅੰਦਰ ਬਹੁਤ ਕੁਝ ਆਤਮਸਾਤ ਕਰਨਾ ਪੈਂਦੈ: ਡਾ. ਮੋਹਨਜੀਤ

ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 21 ਜੁਲਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸ਼ਾਇਰ ਡਾ. ਮੋਹਨਜੀਤ ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ। ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਸਵਾਗਤੀ ਭਾਸ਼ਣ ਵਿੱਚ ਉਨ੍ਹਾਂ ਦੀ...
  • fb
  • twitter
  • whatsapp
  • whatsapp
featured-img featured-img
ਪੁਸਤਕ ਲੋਕ ਅਰਪਣ ਕਰਦੇ ਹੋਏ ਡਾ. ਮੋਹਨਜੀਤ ਅਤੇ ਹੋਰ ਸਾਹਿਤਕਾਰ।
Advertisement

ਮਨਮੋਹਨ ਸਿੰਘ ਢਿੱਲੋਂ

ਅੰਮ੍ਰਿਤਸਰ, 21 ਜੁਲਾਈ

Advertisement

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸ਼ਾਇਰ ਡਾ. ਮੋਹਨਜੀਤ ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ। ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਸਵਾਗਤੀ ਭਾਸ਼ਣ ਵਿੱਚ ਉਨ੍ਹਾਂ ਦੀ ਕਾਵਿ ਸਿਰਜਣਾ ਉੱਪਰ ਗੱਲ ਕਰਦਿਆਂ ਕਿਹਾ ਕਿ ਡਾ. ਮੋਹਨਜੀਤ ਹੁਣ ਤਕ ਕੁੱਲ ਸਤਾਰ੍ਹਾਂ ਮੌਲਿਕ ਅਤੇ ਸੰਪਾਦਿਤ ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕੇ ਹਨ। ਇਸ ਵਿਚ ਉਨ੍ਹਾਂ ਨੇ ਕਵਿਤਾ ਅਤੇ ਕਾਵਿ-ਚਿੱਤਰ ਸਿਰਜੇ ਹਨ। ਉਨ੍ਹਾਂ ਕਿਹਾ ਡਾ. ਮੋਹਨਜੀਤ ਅਜਿਹੇ ਸੰਵੇਦਨਸ਼ੀਲ ਸ਼ਾਇਰ ਹਨ ਜਿਨ੍ਹਾਂ ਕੋਲ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਲੇਖਕਾਂ ਦੇ ਗਿਆਨ ਦਾ ਭਰਪੂਰ ਖ਼ਜ਼ਾਨਾ ਹੈ।

ਇਸ ਦੌਰਾਨ ਡਾ. ਮੋਹਨਜੀਤ ਨੇ ਆਪਣੀਆਂ ਅਤੇ ਵਿਭਿੰਨ ਸਾਹਿਤਕਾਰਾਂ (ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਬਾਵਾ ਬਲਵੰਤ, ਡਾ. ਹਰਿਭਜਨ ਸਿੰਘ ਆਦਿ) ਨਾਲ ਬਿਤਾਏ ਪਲਾਂ ਦੀਆਂ ਯਾਦਾਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਪੁਰਾਤਨ ਅਤੇ ਆਧੁਨਿਕ ਪੰਜਾਬੀ ਕਵਿਤਾ ਦੀ ਬਣਤਰ ਅਤੇ ਬਣਤਰ ਦੇ ਪੱਖਾਂ ਉੱਪਰ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਵੀ ਨੂੰ ਕਵਿਤਾ ਲਿਖਣ ਲਈ ਆਪਣੇ ਅੰਦਰ ਬਹੁਤ ਕੁਝ ਆਤਮਸਾਤ ਕਰਨਾ ਪੈਂਦਾ ਹੈ। ਹਾਜ਼ਰ ਅਧਿਆਪਕਾਂ, ਲੇਖਕਾਂ ਅਤੇ ਵਿਦਿਆਰਥੀਆਂ ਨੇ ਡਾ. ਮੋਹਨਜੀਤ ਦੇ ਜੀਵਨ ਅਤੇ ਸਿਰਜਣਾ ਬਾਰੇ ਉਨ੍ਹਾਂ ਨਾਲ ਸੰਵਾਦ ਰਚਾਇਆ। ਇਸ ਉਪਰੰਤ ਡਾ. ਮੋਹਨਜੀਤ ਦੀ ਸੱਜਰੀ ਪੁਸਤਕ ‘ਬੂੰਦ ਤੇਰੇ ਇਸ਼ਕ ਦੀ’, ਡਾ. ਕੁਲਵੰਤ ਦੇ ਕਹਾਣੀ ਸੰਗ੍ਰਹਿ ‘ਕਾਲੀ ਰਾਤ ਵਿਚ ਖ਼ਤਮ ਹੁੰਦੇ ਪਰਛਾਵੇਂ’ ਅਤੇ ਪੰਜਾਬੀ ਰਸਾਲੇ ‘ਅੱਖਰ’ ਦਾ ਅੰਕ ਲੋਕ ਅਰਪਣ ਕੀਤਾ ਗਿਆ।

ਇਸ ਸਮਾਗਮ ਵਿੱਚ ਡਾ. ਮੋਹਨਜੀਤ ਦੇ ਪਰਿਵਾਰਕ ਮੈਂਬਰ, ਪੰਜਾਬੀ ਸਾਹਿਤ ਜਗਤ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਡਾ. ਸ਼ਹਰਯਾਰ, ਡਾ. ਅਰਵਿੰਦਰ ਧਾਲੀਵਾਲ, ਦੀਪ ਦਵਿੰਦਰ, ਮਲਵਿੰਦਰ, ਵਿਸ਼ਾਲ ਬਿਆਸ, ਡਾ. ਵਿਕਰਮ, ਹਰਮੀਤ ਆਰਟਿਸਟ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਡਾ. ਹਰਿੰਦਰ ਕੌਰ ਸੋਹਲ ਨੇ ਨਿਭਾਈ।

Advertisement
×