You searched for " commercial lpg rate down by rs 24 "
Advertisement
ਹਰਿਆਣਾ
ਪੱਤਰ ਪ੍ਰੇਰਕ ਫਰੀਦਾਬਾਦ, 24 ਜੂਨ ਨੇੜਲੇ ਉਦਯੋਗਿਕ ਸ਼ਹਿਰ ਗੁਰੂਗ੍ਰਾਮ ਦੇ ਸੋਹਨਾ ਦੇ ਰਾਇਸੀਨਾ ਦੇ ਅਰਾਵਲੀ ਪਹਾੜੀ ਖੇਤਰ ਵਿੱਚ ਗੈਰ-ਕਾਨੂੰਨੀ ਨਿਰਮਾਣ ਕਾਰਜਾਂ ’ਤੇ ਐੱਨਜੀਟੀ ਦੀ ਪਾਬੰਦੀ ਦੇ ਬਾਵਜੂਦ ਗੈਰ-ਕਾਨੂੰਨੀ ਨਿਰਮਾਣ ਕਾਰਜ ਰੁਕਣ ਦਾ ਨਾਮ ਨਹੀਂ ਲੈ ਰਹੇ। ਪਾਬੰਦੀ ਤੋਂ ਬਾਅਦ ਵੀ ਲੋਕਾਂ ਨੇ ਇੱਥੇ ਗੈਰ-ਕਾਨੂੰਨੀ ਤੌਰ ’ਤੇ ਫਾਰਮ ਹਾਊਸ ਬਣਾਏ ਹਨ। ਕੌਂਸਲ ਵਿਭਾਗ ਨੇ ਉਨ੍ਹਾਂ ਦੇ ਮਾਲਕਾਂ ਨੂੰ ਨੋਟਿਸ ਵੀ ਜਾਰੀ ਕੀਤੇ ਹਨ। ਅਰਾਵਲੀ ਪਹਾੜੀ ਵਿੱਚ ਲਗਪਗ 420 ਅਜਿਹੇ ਫਾਰਮ ਹਾਊਸਾਂ ਦੀ ਪਛਾਣ ਹੋਈ ਹੈ। ਇਹ ਨਿਆਂਇਕ ਅਧਿਕਾਰੀਆਂ, ਰਾਜਸੀ ਸ਼ਖਸੀਅਤਾਂ ਆਦਿ ਦੇ ਫਾਰਮ ਹਾਊਸ ਹਨ। ਕੌਂਸਲ ਦੇ ਜੂਨੀਅਰ ਇੰਜਨੀਅਰ ਦਿਗੰਬਰ ਅਨੁਸਾਰ ਅਜਿਹੇ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਰਾਵਲੀ ਪਹਾੜੀਆਂ ਵਿੱਚ ਸਾਰੀਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਹਟਾ ਦਿੱਤਾ ਜਾਵੇਗਾ।
By Rohit 24 Jun 2025
Advertisement
Advertisement