ਸਟਾਰ ਭਾਰਤੀ ਸ਼ਟਲਰ ਪੀ.ਵੀ ਸਿੰਧੂ ਅਤੇ ਐਚ.ਐਸ ਪ੍ਰਣੌਏ ਇੱਥੇ BWF ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤ ਨਾਲ ਸ਼ੁਰੂਆਤ ਕਰਦਿਆਂ ਕ੍ਰਮਵਾਰ ਮਹਿਲਾ ਤੇ ਪੁਰਸ਼ ਸਿੰਗਲਜ਼ ਮੁਕਾਬਲਿਆਂ ਦੇ ਦੂਜੇ ਗੇੜ ’ਚ ਪਹੁੰਚ ਗਏ ਹਨ।
ਸਾਬਕਾ ਚੈਂਪੀਅਨ ਸਿੰਧੂ ਸ਼ੁਰੂਆਤ ਵਿੱਚ ਪ੍ਰੇਸ਼ਾਨ ਦਿਖਾਈ ਦਿੱਤੀ ਪਰ ਹੌਲੀ-ਹੌਲੀ ਉਸ ਨੇ ਆਪਣੀ ਰਫਤਾਰ ਵਧਾਈ ਅਤੇ ਬੁਲਗਾਰੀਆ ਦੀ Kaloyana Nalbantova ਨੂੰ 23-21 21-6 ਨਾਲ ਹਰਾ ਦਿੱਤਾ।
ਦੂਜੇ ਪਾਸੇ 2023 ਦੀ ਕਾਂਸੀ ਜੇਤੂ ਪ੍ਰਣੌਏ ਨੇ 47 ਮਿੰਟ ਦੇ ਮੁਕਾਬਲੇ ’ਚ ਫਿਨਲੈਂਡ ਦੇ Joakim Oldorff ਨੂੰ 21-18 21-15 ਨਾਲ ਮਾਤ ਦਿੱਤੀ।
ਸਿੰਧੂ ਦਾ ਅਗਲਾ ਮੁਕਾਬਲਾ ਥਾਈਲੈਂਡ ਦੀ ਕਰੂਪਾਥੇਵਨ ਲੈਟਸ਼ਾਨਾ (Karupathevan Letshanaa) ਨਾਲ ਹੋਵੇਗਾ, ਜਦੋਂ ਕਿ ਪ੍ਰਣੌਏ ਦਾ ਮੁਕਾਬਲਾ ਐਂਡਰਸ ਐਂਟੋਨਸਨ (Anders Antonsen) ਨਾਲ ਹੋਣ ਦੀ ਸੰਭਾਵਨਾ ਹੈ।
ਮਿਕਸਡ ਡਬਲਜ਼ ਜੋੜੀ Rohan Kapoor and Ruthvika Shivani Gadde ਨੇ ਵੀ ਸ਼ੁਰੂਆਤੀ ਰੁਕਾਵਟ ਨੂੰ ਪਾਰ ਕਰਦੇ ਹੋਏ ਮਕਾਊ ਦੇ ਲਿਓਂਗ ਆਈਓਕ ਚੋਂਗ ਅਤੇ ਐਨਜੀ ਵੇਂਗ ਚੀ ਨੂੰ 47 ਮਿੰਟਾਂ ਵਿੱਚ 18-21, 21-16, 21-18 ਨਾਲ ਹਰਾਇਆ।