ਜ਼ੇਲੈਂਸਕੀ ਵੱਲੋਂ ਯੂਕਰੇਨ ਦੇ ਪਰਮਾਣੂ ਪਲਾਂਟ ’ਤੇ ਖ਼ਤਰੇ ਦੀ ਚਿਤਾਵਨੀ
ਯੂਕਰੇਨ ਦੇ ਰਾਸ਼ਟਰਪਤੀ ਅਤੇ ਸੰਯੁਕਤ ਰਾਸ਼ਟਰ ਪਰਮਾਣੂ ਏਜੰਸੀ ਦੇ ਮੁਖੀ ਦੱਖਣੀ ਯੂਕਰੇਨ ਵਿੱਚ ਰੂਸ ਦੇ ਕਬਜ਼ੇ ਵਾਲੇ ਜ਼ਾਪੋਰਿਜ਼ੀਆ ਪਰਮਾਣੂ ਊਰਜਾ ਪਲਾਂਟ ’ਤੇ ਵਧੇ ਹੋਏ ਸੁਰੱਖਿਆ ਖ਼ਤਰਿਆਂ ਬਾਰੇ ਚਿਤਾਵਨੀ ਦੇ ਰਹੇ ਹਨ। ਇਸ ਪਲਾਂਟ ਦੇ ਆਲੇ-ਦੁਆਲੇ ਚੱਲ ਰਹੀ ਭਿਆਨਕ ਜੰਗ ਕਾਰਨ...
ਯੂਕਰੇਨ ਦੇ ਰਾਸ਼ਟਰਪਤੀ ਅਤੇ ਸੰਯੁਕਤ ਰਾਸ਼ਟਰ ਪਰਮਾਣੂ ਏਜੰਸੀ ਦੇ ਮੁਖੀ ਦੱਖਣੀ ਯੂਕਰੇਨ ਵਿੱਚ ਰੂਸ ਦੇ ਕਬਜ਼ੇ ਵਾਲੇ ਜ਼ਾਪੋਰਿਜ਼ੀਆ ਪਰਮਾਣੂ ਊਰਜਾ ਪਲਾਂਟ ’ਤੇ ਵਧੇ ਹੋਏ ਸੁਰੱਖਿਆ ਖ਼ਤਰਿਆਂ ਬਾਰੇ ਚਿਤਾਵਨੀ ਦੇ ਰਹੇ ਹਨ। ਇਸ ਪਲਾਂਟ ਦੇ ਆਲੇ-ਦੁਆਲੇ ਚੱਲ ਰਹੀ ਭਿਆਨਕ ਜੰਗ ਕਾਰਨ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਇਸ ਦੀ ਬਾਹਰੀ ਬਿਜਲੀ ਸਪਲਾਈ ਬੰਦ ਹੈ। ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈ ਏ ਈ ਏ) ਦੇ ਡਾਇਰੈਕਟਰ ਜਨਰਲ ਰਾਫੇਲ ਮਾਰੀਆਨੋ ਗਰੋਸੀ ਅਨੁਸਾਰ, ਐਮਰਜੈਂਸੀ ਡੀਜ਼ਲ ਜੈਨਰੇਟਰ ਇਸ ਸਹੂਲਤ ਦੇ ਛੇ ਬੰਦ ਪਏ ਰਿਐਕਟਰਾਂ ਲਈ ਮਹੱਤਵਪੂਰਨ ਕੂਲਿੰਗ ਪ੍ਰਣਾਲੀਆਂ ਵਾਸਤੇ ਬਿਜਲੀ ਪ੍ਰਦਾਨ ਕਰ ਰਹੇ ਹਨ ਅਤੇ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ ਨੂੰ ਤੁਰੰਤ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਪਰਮਾਣੂ ਸੁਰੱਖਿਆ ਦੇ ਲਿਹਾਜ਼ ਨਾਲ ਇਹ ਸਪੱਸ਼ਟ ਤੌਰ ’ਤੇ ਸੁਖਾਵੀਂ ਸਥਿਤੀ ਨਹੀਂ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਨੁਸਾਰ, ਬੈਕਅੱਪ ਜੈਨਰੇਟਰਾਂ ਨੂੰ ਇਸ ਤੋਂ ਪਹਿਲਾਂ ਕਦੇ ਵੀ ਐਨੇ ਲੰਬੇ ਸਮੇਂ ਲਈ ਚੱਲਣ ਦੀ ਲੋੜ ਨਹੀਂ ਪਈ। ਜ਼ਾਪੋਰਿਜ਼ੀਆ ਦਾ ਪਲਾਂਟ ਦੁਨੀਆ ਦੇ 10 ਸਭ ਤੋਂ ਵੱਡੇ ਪਰਮਾਣੂ ਪਲਾਂਟਾਂ ਵਿੱਚੋਂ ਇੱਕ ਹੈ।