WHO chief: ਡਬਲਿਊਐੱਚਓ ਮੁਖੀ ਨੂੰ ਹਸਪਤਾਲ ਤੋਂ ਛੁੱਟੀ ਮਿਲੀ; ਕੰਮ ’ਤੇ ਪਰਤੇ
ਜੇਨੇਵਾ, 21 ਨਵੰਬਰ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਦੀ ਬੀਤੇ ਦਿਨੀਂ ਸਿਹਤ ਖਰਾਬ ਹੋ ਗਈ ਸੀ ਤੇ ਅੱਜ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਡਬਲਿਊਐਚਓ ਦੇ ਮੁਖੀ ਟੇਡਰੋਸ ਅਡਾਨੋਮ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਦੱਸਿਆ...
Advertisement
ਜੇਨੇਵਾ, 21 ਨਵੰਬਰ
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਦੀ ਬੀਤੇ ਦਿਨੀਂ ਸਿਹਤ ਖਰਾਬ ਹੋ ਗਈ ਸੀ ਤੇ ਅੱਜ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਡਬਲਿਊਐਚਓ ਦੇ ਮੁਖੀ ਟੇਡਰੋਸ ਅਡਾਨੋਮ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਭਰ ਦਾਖਲ ਹੋਣ ਤੋਂ ਬਾਅਦ ਰੀਓ ਡੀ ਜੇਨੇਰੀਓ ਦੇ ਇੱਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਕੰਮ ’ਤੇ ਪਰਤ ਆਏ ਹਨ। ਜ਼ਿਕਰਯੋਗ ਹੈ ਕਿ 59 ਸਾਲਾ ਟੇਡਰੋਸ ਹਾਈਪਰਟੈਨਸ਼ਨ ਤੋਂ ਪੀੜਤ ਹਨ। ਉਨ੍ਹਾਂ ਜੀ20 ਸੰਮੇਲਨ ਦੌਰਾਨ ਰੀਓ ਡੀ ਜਨੇਰੀਓ ਵਿੱਚ ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਅਤੇ ਹੋਰ ਆਗੂਆਂ ਨਾਲ ਮੁਲਾਕਾਤ ਕੀਤੀ ਸੀ।
Advertisement
Advertisement
Advertisement
×

